ਨਵੀਂ ਦਿੱਲੀ— ਸਾਉਣੀ ਫਸਲਾਂ ਦੇ ਸਮਰਥਨ ਮੁੱਲ ਵਧਣ ਦੀ ਉਡੀਕ ਕਰ ਰਹੇ ਕਿਸਾਨਾਂ ਲਈ ਖੁਸ਼ਖਬਰੀ ਹੈ। ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ।ਸੀ. ਐੱਨ. ਬੀ. ਸੀ. ਮੁਤਾਬਕ, ਝੋਨੇ ਦਾ ਸਮਰਥਨ ਮੁੱਲ 85 ਰੁਪਏ ਤਕ ਵਧਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ।ਪਹਿਲਾਂ ਝੋਨੇ ਦਾ ਐੱਮ. ਐੱਸ. ਪੀ. 1,750 ਰੁਪਏ ਪ੍ਰਤੀ ਕੁਇੰਟਲ ਸੀ, ਜੋ ਹੁਣ 85 ਰੁਪਏ ਵਧ ਯਾਨੀ 1835 ਰੁਪਏ ਮਿਲੇਗਾ। ਉੱਥੇ ਹੀ, ਮੱਕਾ, ਬਾਜਰਾ ਅਤੇ ਮੂੰਗਫਲੀ ਦੇ ਐੱਮ. ਐੱਸ. ਪੀ. ‘ਚ ਵੀ ਸਰਕਾਰ ਨੇ ਵਾਧਾ ਕੀਤਾ ਹੈ।ਫਿਲਹਾਲ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ…
Related Posts
ਓਬਾਮਾ ਦੀ ਪਤਨੀ ਮਿਸ਼ੇਲ ਦੀ ਕਿਤਾਬ ਨੇ ਰਚਿਆ ਇਤਿਹਾਸ
ਲੰਡਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦੀ ਸਵੈ-ਜੀਵਨੀ ‘ਬਿਕਮਿੰਗ’ ਵਿਕਰੀ ਦੇ ਲਿਹਾਜ਼ ਨਾਲ ਨਵੇਂ…
ਸੀਲਾ ਦਿਕਸ਼ਿਤ ਦਾ ਅੱਜ ਹੋਇਆ ਦਿਹਾਂਤ
ਦਿੱਲੀ:ਕਾਂਗਰਸ ਪਾਰਟੀ ‘ਚ ਰਹਿ ਚੁੱਕੀ ਸੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ 81 ਸਾਲਾਂ ਦੀ ਸੀ। ਦਿਲ ਦਾ ਦੋਰਾ ਪੈਣ ਨਾਲ ਹੋਈ…
ਕਰੋਨਾ ਸੰਕਟ ਦੌਰਾਨ ਦਿਨ-ਰਾਤ ਡਟੀ ਹੋਈ ਹੈ ਜ਼ਿਲ੍ਹਾ ਪੁਲੀਸ: ਐਸਐਸਪੀ
ਬਰਨਾਲਾ : ਕਰੋਨਾ ਸੰਕਟ ਦੌਰਾਨ ਜ਼ਿਲ੍ਹਾ ਪੁਲੀਸ ਦਿਨ-ਰਾਤ ਸੇਵਾਵਾਂ ਨਿਭਾਅ ਰਹੀ ਹੈ। ਕਰੋਨਾ ਵਿਰੁੱਧ ਮੁਹਿੰਮ ਤਹਿਤ ਜਨਤਕ ਥਾਵਾਂ ’ਤੇ ਲੋਕਾਂ ਦਾ…