ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਰਲਾ ਦੇ ਪਥਨਮਥਿੱਟਾ ਜ਼ਿਲ•ੇ ਵਿਚ ਪੈਂਦੇ ਭਗਵਾਨ ਸਬਰੀਮਾਲਾ ਦੇ ਮੰਦਰ ਵਿਚ ਹੁਣ 10 ਤੋਂ 50 ਸਾਲ ਦੀਆਂ ਤੀਵੀਂਆਂ ਵੀ ਜਾ ਸਕਣਗੀਆਂ । ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਅਯੱਪਾ ਬ੍ਰਹਮਚਾਰੀ ਹੈ। ਮੰਦਰ ਦੇ ਮਾਲਕਾਂ ਦਾ ਕਹਿਣਾ ਹੈ ਕਿ ਸ਼ਰਧਾਲੂ 41 ਦਿਨ ਦੇ ਵਰਤ ਰੱਖ ਕੇ ਮੰਦਰ ਆਉਂਦੇ ਹਨ। ਦਸ ਸਾਲ ਤੋਂ ਲੈ ਕੇ ਪੰਜਾਹ ਸਾਲ ਦੀਆਂ ਤੀਵੀਂਆਂ ਨੂੰ ਮਹਾਵਾਰੀ ਆਉਂਦੀ ਹੈ ਇਸ ਲਈ ਉਹ ਪਵਿੱਤਰ ਨਹੀਂ ਰਹਿ ਸਕਦੀਆਂ। ਇਸ ਕਰਕੇ ਉਨ•ਾਂ ਦੇ ਮੰਦਰ ਵਿਚ ਵੜਨ ‘ਤੇ ਪਾਬੰਦੀ ਲਾਈ ਗਈ ਸੀ। ਅਯੱਪਾ ਨੂੰ ਭਗਵਾਨ ਸ਼ਿਵ ਤੇ ਮੋਹਿਨੀ ਦਾ ਪੁੱਤਰ ਮੰਨਿਆ ਜਾਂਦਾ ਹੈ।
Related Posts
ਗੁਰੂ ਨਾਨਕ ਕਾਲਜ ਮੋਗਾ ਵਿਖੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਹਿਜ ਪਾਠਾਂ ਦੀ ਸ਼ੁਰੂਆਤ
ਮੋਗਾ, (ਪ੍ਰੋ.ਦ.ਪ.ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਮਾਲਵੇ ਦੀ ਪ੍ਰਸਿੱਧ ਵਿਦਿਅਕ ਸੰਸਥਾ…
ਆਪਾਂ ਯੂਰਪ ਤੋਂ 1000 ਸਾਲ ਅੱਗੇ ਆਂ !
ਬਈ ਤੁਹਾਨੂੰ ਬਹੁਤਿਆਂ ਨੂੰ ਪਤਾ ਨੀ ਹੋਣਾ ਬਈ ਆਪਾਂ ਯੂਰਪ ਤੋਂ 1000 ਸਾਲ ਅੱਗੇ ਚਲ ਰਹੇ ਹਾਂ। ਬਈ ਯੂਰਪ…