ਸ੍ਰੀ ਆਨੰਦਪੁਰ ਸਾਹਿਬ : ‘ਵਿਰਾਸਤ-ਏ-ਖਾਲਸਾ’ ਪੁੱਜਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ ਹੈ। ਅਸਲ ‘ਚ 25 ਜਨਵਰੀ ਤੋਂ 31 ਜਨਵਰੀ ਤੱਕ ਛਿਮਾਹੀ ਰੱਖ-ਰਖਾਅ ਲਈ ‘ਵਿਰਾਸਤ-ਏ-ਖਾਲਸਾ’ ਨੂੰ ਸੈਲਾਨੀਆਂ ਲਈ ਬੰਦ ਕੀਤਾ ਜਾ ਰਿਹਾ ਹੈ, ਜਦੋਂ ਕਿ ਪਹਿਲੀ ਫਰਵਰੀ ਤੋਂ ‘ਵਿਰਾਸਤ-ਏ-ਖਾਲਸਾ’ ਸੈਲਾਨੀਆਂ ਲਈ ਆਮ ਵਾਂਗ ਹੀ ਖੁੱਲ੍ਹੇਗਾ। ਇਸ ਦੀ ਪੁਸ਼ਟੀ ਕਰਦੇ ਹੋਏ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਕਾਰਜਕਾਰੀ ਅਫਸਰ ‘ਵਿਰਾਸਤ-ਏ-ਖਾਲਸਾ’ ਮਲਵਿੰਦਰ ਸਿੰਘ ਜੱਗੀ, ਆਈ. ਏ. ਐਸ. ਦੀਆਂ ਹਦਾਇਤਾਂ ਮੁਤਾਬਕ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛਿਮਾਹੀ ਰੱਖ-ਰਖਾਅ ਲਈ ‘ਵਿਰਾਸਤ-ਏ-ਖਾਲਸਾ’ ਬੰਦ ਰੱਖ ਕੇ ਸਾਰੀ ਮੁਰੰਮਤ ਕਰਨ ਲਈ ਕਿਹਾ ਗਿਆ ਹੈ, ਜੋ ਕਿ ਆਮ ਦਿਨਾਂ ‘ਚ ਸੰਭਵ ਨਹੀਂ ਹੁੰਦੀ ਹੈ। ਇਸ ਲਈ ਦੇਸ਼-ਵਿਦੇਸ਼ ਤੋਂ ਆਪਣਾ ਪ੍ਰੋਗਰਾਮ ਬਣਾ ਕੇ ਆਉਣ ਵਾਲੇ ਸੈਲਾਨੀਆਂ ਨੂੰ ਅਗਾਊਂ ਸੂਚਨਾ ਦੇਣ ਦੇ ਮਕਸਦ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਸਾਰੇ ਪਹਿਲੀ ਫਰਵਰੀ, 2019 ਮੁਤਾਬਕ ਹੀ ਪ੍ਰੋਗਰਾਮ ਬਣਾਉਣ।
Related Posts
ਡੇਂਗੂ ਦੇ ਇਲਾਜ ਲਈ ਦੇਸੀ ਨੁਸਖ਼ੇ ਵਰਤੋ
ਜਲੰਧਰ— ਡੇਂਗੂ ਨਾਂ ਦਾ ਬੁਖਾਰ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ। ਇਸ ਬੁਖਾਰ ਦੇ ਠੀਕ ਹੋਣ ‘ਚ ਵੀ ਕਾਫੀ ਸਮਾਂ…
ਭੂਚਾਲ ਨਾਲ ਹਿੱਲੀ ਅਲਾਸਕਾ ਦੀ ਧਰਤੀ, ਫੱਟੀਆਂ ਸੜਕਾਂ
ਅੰਕਰੇਜ: ਅਲਾਸਕਾ ਦੇ ਦੱਖਣੀ ਕੇਨਾਈ ਪ੍ਰਾਈਦੀਪ ‘ਚ 7.0 ਤੀਬਰਤਾ ਵਾਲਾ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕੀਤਾ…
ਆਸਟ੍ਰੇਲੀਆ ਦੀ ਅਰਥਵਿਵਸਥਾ ਵਧਾਉਂਣ ਵਿੱਚ ਭਾਰਤੀ ਪਹਿਲੇ ਨੰਬਰ ਤੇ
ਸਿਡਨੀ— ‘ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ’ ਨੇ ਇਕ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਜੂਨ 2018 ‘ਚ ਇੱਥੇ ਭਾਰਤੀਆਂ ਦੀ ਗਿਣਤੀ 5,92,000…