ਜੀਰਕਪੁਰ : ਜ਼ੀਰਕਪੁਰ ਦੇ ਨੇੜਲੇ ਪਿੰਡ ਦਿਆਲਪੁਰਾ ਤੋਂ ਇੱਕ ਦੋ ਬੱਚਿਆਂ ਦੀ ਮਾਂ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਲਾਪਤਾ ਔਰਤ ਦੇ ਪਤੀ ਨੇ ਆਪਣੀ ਪਤਨੀ ਦੇ ਉਸ ਦੇ ਪ੍ਰੇਮੀ ਨਾਲ ਫਰਾਰ ਹੋਣ ਦਾ ਸ਼ੱਕ ਪ੍ਰਗਟ ਕਰਦਿਆਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਾਨ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਦਿਆਲਪਰਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 12 ਸਾਲ ਪਹਿਲਾ ਰੰਜਨਾ ਵਾਸੀ ਬਿਹਾਰ ਨਾਲ ਹੋਇਆ ਸੀ । ਜਿਸ ਤੋਂ ਉਸ ਦੇ ਦੋ ਬੱਚੇ ਵੀ ਹਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਰੰਜਨਾ ਚੰਡੀਗੜ• ਸੈਕਟਰ 32 ਦੇ ਸੈਂਟ ਐਨੀਜ਼ ਸਕੂਲ ਦੀ ਬੱਸ ਵਿਚ ਬਤੌਰ ਸਹਾਇਕ ਲੱਗੀ ਹੋਈ ਹੈ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਸਵੇਰੇ ਕਰੀਬ 6 ਵਜੇ ਉਸ ਦੀ ਪਤਨੀ ਰੰਜਨਾ ਆਪਣੇ ਕੰਮ ਤੇ ਗਈ ਸੀ ਪਰ ਹੁਣ ਤੱਕ ਵਾਪਿਸ ਨਹੀ ਪਰਤੀ। ਉਸ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੀ ਪਤਨੀ ਰੰਜਨਾ ਨੂੰ ਅਸ਼ੋਕ ਕੁਮਾਰ ਪੁੱਤਰ ਗੋਰਖ ਨਾਥ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਪੀਰ ਮੁਛੱਲਾ ਵਿਆਹ ਕਰਵਾਉਣ ਦਾ ਝਾਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਿਸ ਵਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਉਨ•ਾਂ ਦੀ ਭਾਲ ਆਰੰਭ ਕਰ ਦਿੱਤੀ ਹੈ।
Related Posts
ਜੇ ਜਲੇਬੀਆਂ ਬਣਾਉਣ ਲਈ ਮਦਾਨੀ ਹੀ ਨਾ ਰਹੀ ਤਾਂ ਹਲਵਾਈ ਕੀ ਕਰੇਗਾ ?
ਅੰਮ੍ਰਿਤਸਰ : ”ਪਾਰਟੀ ਜੇਕਰ ਪ੍ਰਧਾਨਗੀ ਲਈ ਕਿਸੇ ਹੋਰ ਨੂੰ ਮੌਕਾ ਦੇਵੇਗੀ ਤਾਂ ਮੈਂ ਸੇਵਾਮੁਕਤ ਹੋਣ ਲਈ ਤਿਆਰ ਹਾਂ। ਪਾਰਟੀ ਸਭ…
ਨਵੀਂਆਂ ਰਾਹਾਂ ਵੱਲ
ਜਦੋਂ ਸਾਡੇ ਪਿੰਡ ਨੇੜੇ ਥਰਮਲ ਪਲਾਂਟ ਲੱਗਿਆ ਸੀ ਤਾਂ ਮੈਂ ਇਸ ਨੂੰ ਇਕ ਆਮ ਜਿਹੀ ਖਬਰ ਵਾਂਗ ਲਿਆ ਸੀ। ਬਹੁਤ…
”ਨਾ ਮਾਰ ਅੰਮੜੀਏ ਨੀ, ਮੇਰਾ ਜਗ ਵੇਖਣ ਨੂੰ ਜੀਅ ਕਰਦਾ”
ਬੱਸੀ ਪਠਾਣਾਂ—ਮਾਂ ਦੁਰਗਾ ਦੇ ਨਰਾਤਿਆਂ ਦੇ ਅਸ਼ਟਮੀ ਵਾਲੇ ਦਿਨ ਕੰਜਕ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਅਤੇ ਮਾਂ ਦਾ ਵਰਤ…