ਐਸ ਏ ਐਸ ਨਗਰ : ਕੋਰੋਨਾ ਵਾਇਰਸ ਕਾਰਨ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਨੂੰ ਉਹਨਾਂ ਦੇ ਘਰ ਵਿੱਚ ਲੋੜੀਂਦਾ ਰਾਸ਼ਨ ਮਿਲਣਾਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਰਾਸ਼ਨ ਦੀ ਲੋੜ ਵਿੱਚ ਬਾਹਰ ਨਾ ਭਟਕਣਾ ਪਵੇ। ਇਹ ਭਾਵੇਂ ਸਰਕਾਰ ਦੀ ਜਿੰਮੇਵਾਰੀ ਹੈ ਪਰੰਤੂ ਹਰ ਕਿਸੇ ਨੂੰ ਆਪਣੀ ਵਿੱਤ ਅਨੁਸਾਰ ਇਸ ਕੰਮ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਹ ਗੱਲ ਸ੍ਰਮਣੀ ਅਕਾਲੀ ਦਲ ਪੰਜਾਬ ਦੇ ਲੀਗਲ ਸੈਲ ਦੇ ਸਕੱਤਰ ਸ੍ਰੀ ਰਾਹੁਲ ਮਰਵਾਹਾ ਨੇ ਸਥਾਨਕ ਪਿੰਡ ਮਦਨਪੁਰ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਪੈਕੇਟ ਦੇਣ ਮੌਕੇ ਆਖੇ। ਉੁਹਨਾਂ ਕਿਹਾ ਕਿ ਉਹਨਾਂ ਵਲੋਂ ਪਹਿਲਾਂ ਵੀ ਪਿੰਡ ਮਦਨਪੁਰ ਦੇ ਵਸਨੀਕਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਅਤੇ ਜਦੋਂ ਤਕ ਕਰਫਿਊ ਜਾਰੀ ਰਹੇਗਾ ਉਹ ਆਪਣੀ ਵਿੱਤ ਅਨੁਸਾਰ ਲੋਕਾਂ ਦੀ ਮਦਦ ਕਰਦੇ ਰਹਿਣਗੇ।
ਇਸ ਮੌਕੇ ਪਿੰਡ ਦੇ 50 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਪੈਕੇਟ ਵੰਡੇ ਗਏ। ਇਸ ਰਾਸ਼ਨ ਵਿੱਚ ਆਟਾ, ਦਾਲ, ਚਾਵਲ, ਚੀਨੀ, ਪੱਤੀ, ਤੇਲ ਅਤੇ ਨਮਕ ਸ਼ਾਮਿਲ ਹੈ। ਇਸ ਮੌਕੇ ਉਹਨਾਂ ਦੇ ਨਾਲ ਬਹਾਦਰ ਸਿੰਘ, ਗੁਰਮੀਤ ਸਿੰਘ, ਮਨਿੰਦਰ ਸਿੰਘ, ਮਨਜੀਤ ਸਿੰਘ ਅਤੇ ਹੋਰ ਵੀ ਹਾਜਿਰ ਸਨ।