ਜਲੰਧਰ- ਲੋਕ ਸਭਾ ਚੋਣਾਂ ‘ਚ ਪਟਿਆਲਾ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਵਾਲੀ ਮਹਾਰਾਣੀ ਪਰਨੀਤ ਕੌਰ ਅੱਜ 17ਵੀ ਲੋਕ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਸੰਸਦ ਸੈਸ਼ਨ ‘ਚ ਹਿੱਸਾ ਲੈਣ ਪਹੁੰਚੀ। ਪਰਨੀਤ ਕੌਰ ਜਦੋਂ ਹੀ ਲੋਕ ਸਭਾ ਦੀਆਂ ਪੌੜੀਆਂ ਚੜਨ ਲੱਗੀ ਤਾਂ ਉਨ੍ਹਾਂ ਨੇ ਆਪਣੀ ਇਸ ਤਸਵੀਰ ਖਿਚਵਾਈ ਅਤੇ ਇਹ ਤਸਵੀਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀਆਂ ਪਟਿਆਲਾ ਨਿਵਾਸੀਆਂ ਦਾ ਧੰਨਵਾਦ ਕੀਤਾ। ਆਪਣੀ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਪਟਿਆਲੇ ਦੇ ਲੋਕਾਂ ਨੇ ਮੈਨੂੰ ਸੰਸਦ ‘ਚ ਜਾਣ ‘ਚ ਚੌਥੀ ਵਾਰ ਚੁਣਿਆ। ਮੈਂ ਸਾਰੇ ਪਟਿਆਲਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ।
Related Posts
ਪਾਕਿਸਤਾਨ ਵਿੱਚ ਕੌਮਾਂਤਰੀ ਮਹਿਲਾ ਦਿਵਸ: ‘ਜਦੋਂ ਔਰਤ ਬੋਲਦੀ ਹੈ ਤਾਂ ਉਸ ਨਾਲ ਜ਼ਮਾਨਾ ਬੋਲਦਾ ਹੈ’
ਔਰਤਾਂ ਜਦੋਂ ਕਿਸੇ ਵੀ ਮੁੱਦੇ ‘ਤੇ ਇਕੱਠੀਆਂ ਹੋ ਜਾਣ ਤਾਂ ਫਿਰ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਪਾਕਿਸਤਾਨੀ…
ਸੜਕਾਂ ਤੇ ਰੇਲਵੇ ਲਾਈਨਾਂ ਜੋੜਣ ਨੂੰ ਸਹਿਮਤ ਹੋਏ ਕੋਰੀਆਈ ਦੇਸ਼
ਸਿਓਲ — ਦੱਖਣੀ ਕੋਰੀਆ ਦਾ ਇਕ ਵਫਦ ਦੋਹਾਂ ਦੇਸ਼ਾਂ ਨੂੰ ਵੰਡਣ ਵਾਲੇ ਕੋਰੀਆਈ ਪ੍ਰਾਇਦੀਪ ‘ਚ ਸੜਕ ਅਤੇ ਰੇਲਵੇ ਮਾਰਗ ਨੂੰ…
ਫਤਿਹਗੜ੍ਹ ਸਾਹਿਬ: ਗੁਰੂਘਰ ”ਚ ਵੜ ਕੇ ਨੌਜਵਾਨ ਨੇ ਕੀਤੀਆਂ ਅਜੀਬ ਹਰਕਤਾਂ
ਫਤਿਹਗੜ੍ਹ ਸਾਹਿਬ-ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਕ ਸ਼ਰਾਰਤੀ ਵਲੋਂ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸ਼ਰਾਰਤੀ ਗੋਲਕ ਟੱਪ…