ਲੰਡੇ ਚਿੜਿਆਂ ਦੀ ਉਡਾਰੀ ਕਿਤਾਬ ਕਾਹਦੀ ਕਿਸੇ ਖੁੰਗਾਰ ਖਾ ਖਾ ਪਲੇ ਕੁੱਕੜ ਦੀ ਛੜਿਆਂ ਦੇ ਵਿਹੜੇ ‘ਚ ਪਹੁੰਚੇ ਮਾਰ ਮਾਰ ਉਡਾਈ ਖੇਹ ਆ । ਇਹਦੇ ਹਰ ਸਫੇ ‘ਚੋਂ ਚਾਹ ਨਾਲ ਮੂਲੀਆਂ ਵਾਲੇ ਸੁਕੇ ਰੋਟ ਟੁਕ ਕੇ ਮਾਰੀਆਂ ਫੂਸੀਆਂ ਵਰਗੀ ਮੁਸ਼ਕ ਆਉਂਦੀ । ਘਟਨਾਵਾਂ ਦੀ ਪੇਸ਼ਕਾਰੀ ਕਿਸੇ ਨਲੀਚੱਟ ਨਿਆਣੇ ਦੀਆਂ ਨਾਸ਼ਾਂ ‘ਚੋਂ ਵਹਿੰਦੇ ਡਾਲਡੇ ਘਿਉਂ ਦੀ ਧਾਰ ਵਰਗੇ ਸੀਂਡ ਦੇ ਸਾਹਾਂ ਨਾਲ ਉਪਰ ਧੱਲੇ ਜਾਣ ਵਰਗੀ ਏ ਪਤਾ ਨਹੀਂ ਅਗਲੇ ਸਫੇ ਤੇ ਲਿਖਾਰੀ ਕੀ ਹੱਗ ਦਵੇ । ਕਿਤਾਬ ਪੜਦਿਆਂ ਇਉਂ ਲਗਦਾ ਜਿਉਂ ਭਾਂਦੋਂ ਦੇ ਮਹੀਨੇ ਰੂੜੀਆਂ ਵਾਲੀ ਪਹੀ ਤੇ ਲੇਟ ਲੇਟ ਕੇ ਯੋਗਾ ਕਰ ਰਹੇ ਹੋਈਏ। ਲਿਖਾਰੀ ਦੀ ਲੇਖਣੀ ‘ਚ ਭੁੱਬਲ ‘ਚ ਮਾਰੇ ਪੱਦ ਜਿੰਨਾ ਦਮ ਹੈ ਆਸ ਹੈ ਕਿ ਚਿਰਾਂ ਤੱਕ ਸਵਾਹ ਉਡਦੀ ਰਹੂ ….।
Related Posts
ਮਰੀਜ਼ਾਂ ਦੀ ਗਿਣਤੀ 19,289 ਹੋਈ, ਕੋਰੋਨਾ ਵਾਇਰਸ ਨਾਲ 435 ਮੌਤਾਂ : ਕੈਨੇਡਾ
ਸਰੀ,9 ਅਪ੍ਰੈਲ 2020- ਕੈਨੇਡਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1541 ਨਵੇਂ ਕੇਸਾਂ ਅਤੇ 46 ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਤਰ੍ਹਾਂ ਦੇਸ਼ ਭਰ ਵਿਚ ਇਸ…
ਪੱਤਰਕਾਰੀ ਦੇ ਗੁਲਗਲੇ
ਪੱਤਰਕਾਰੀ ਦੇ ਗੁਲਗਲੇ ਜਿਨ੍ਹਾਂ ਦੇ ਮੂੰਹ ਨੂੰ ਲਗ ਜਾਂਦੇ ਐ, ਉਹ ਫੇਰ ਜਲੇਬੀਆਂ ਖਾਣੀਆਂ ਛੱਡ ਜਾਂਦੇ ਐ। ਗੈਲੇ ਗੁਲਗਲੇ ਸੁਆਦ…
ਊਠ ਦੀ ਪਿੱਠ ਤੋਂ ਰੇਗਿਸਤਾਨ ਅਮਰੀਕਾ ਦਾ ਸਫ਼ਰ
ਸਾਊਦੀ ਅਰਬ ਵਿੱਚ ਊਠਾਂ ਦੀ ਦੌੜ ‘ਚ ਇੱਕ ਪੰਜ ਸਾਲਾਂ ਦਾ ਬੱਚਾ ਊਠ ਭਜਾਉਂਦਾ ਸੀ। ਉਹ ਪਾਕਿਸਤਾਨ ਤੋਂ ਸੀ ਤੇ…