ਲੁਧਿਆਣਾ ‘ਚ 1 ਤੇ ਮੋਹਾਲੀ ’ਚ ਮਿਲੇ 3 ਹੋਰ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਕੁੱਲ 45 ਮਰੀਜ਼

ਕੋਰੋਨਾ ਵਾਇਰਸ ਕਾਰਨ ਮੋਹਾਲੀ ਦੇ ਨਯਾ ਗਾਓਂ ’ਚ 65 ਸਾਲਾਂ ਦੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਅੱਜ ਤਿੰਨ ਹੋਰ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ। ਇੰਝ ਹੁਣ ਮੋਹਾਲੀ ’ਚ ਕੋਰੋਨਾ ਦੀ ਲਾਗ ਤੋਂ ਗ੍ਰਸਤ ਵਿਅਕਤੀਆਂ ਦੀ ਗਿਣਤੀ ਵਧ ਕੇ 10 ਹੋ ਗਏ ਹਨ। ਇੰਝ ਪੰਜਾਬ ’ਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 45 ਹੋ ਗਈ ਹੈ ਤੇ ਜੇ ਇਸ ਦੀ ਰਾਜਧਾਨੀ ਦੇ 13 ਮਰੀਜ਼ਾਂ ਨੂੰ ਵੀ ਸ਼ਾਮਲ ਕਰ ਲਈਏ, ਤਾਂ ਇਹ ਗਿਣਤੀ 58 ਬਣਦੀ ਹੈ। ।

 

 

ਇਸ ਤੋਂ ਪਹਿਲਾਂ ਅੱਜ ਲੁਧਿਆਣਾ ‘ਚ ਵੀ ਇੱਕ ਔਰਤ ਕੋਰੋਨਾ–ਪਾਜ਼ਿਟਿਵ ਪਾਈ ਗਈ ਸੀ।

 

 

ਹੁਣ ਫ਼ੇਸ–9 ਦੀ 60 ਸਾਲਾ ਔਰਤ ਤੇ ਉਸ ਦੀ 9 ਸਾਲਾ ਪੋਤਰੀ ਕੋਰੋਨਾ–ਪਾਜ਼ਿਟਿਵ ਪਾਈਆਂ ਗਈਆਂ ਹਨ। ਇਹ 60–ਸਾਲਾ ਔਰਤ ਕੈਨੇਡਾ ਤੋਂ ਆਈ ਉਸ ਜੋੜੀ ਦੀ ਮਾਂ ਹੈ, ਜਿਹੜੇ ਬੀਤੀ 30 ਮਾਰਚ ਨੂੰ ਪਾਜ਼ਿਟਿਵ ਪਾਏ ਗਏ ਸਨ।

 

 

ਇਨ੍ਹਾਂ ਤੋਂ ਹਿਲਾਵਾ ਜਗਤਪੁਰਾ ਦਾ 45 ਸਾਲਾ ਵਿਅਕਤੀ ਵੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਉਹ ਸੈਕਟਰ 30 ਦੇ ਉਸ 22 ਸਾਲਾ ਵਿਅਕਤੀ ਦੇ ਸਿੱਧੇ ਸੰਪਰਕ ’ਚ ਸੀ, ਜੋ ਬੀਤੀ 11 ਮਾਰਚ ਨੂੰ ਦੁਬਈ ਤੋਂ ਪਰਤਿਆ ਸੀ ਤੇ ਬੀਤੀ 27 ਮਾਰਚ ਨੂੰ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਸੀ।

 

 

ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੋਹਾਲੀ ’ਚ ਜਿੰਨੇ ਵੀ ਮਾਮਲੇ ਪਾਜ਼ਿਟਿਵ ਮਿਲੇ ਹਨ; ਉਹ ਸਾਰੇ ਪਹਿਲਾਂ ਚੰਡੀਗੜ੍ਹ ’ਚ ਪਾਏ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਸਨ। ਉਨ੍ਹਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

 

 

ਇਸ ਤੋਂ ਪਹਿਲਾਂ ਅੱਜ ਸਵੇਰੇ ਲੁਧਿਆਣਾ ’ਚ ਇੱਕ ਹੋਰ ਕੋਰੋਨਾ–ਪਾਜ਼ਿਟਿਵ ਮਰੀਜ਼ ਮਿਲਿਆ ਸੀ। ਅਨੀਸ਼ਾ ਸਰੀਨ ਦੀ ਰਿਪੋਰਟ ਮੁਤਾਬਕ ਇਹ ਮਰੀਜ਼ ਵੀ ਔਰਤ ਹੈ। ਇੰਝ ਪੰਜਾਬ ’ਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ ਵਧ ਕੇ 42 ਹੋ ਗਈ ਸੀ।

 

 

ਲੁਧਿਆਣਾ ’ਚ ਅੱਜ ਮਿਲੇ ਤਾਜ਼ਾ ਕੇਸ ’ਚ ਔਰਤ ਦੀ ਉਮਰ 72 ਸਾਲ ਹੈ ਤੇ ਉਹ ਉਸ ਔਰਤ ਦੀ ਗੁਆਂਢਣ ਹੈ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਹੀ ਮੌਤ ਹੋ ਗਈ ਸੀ। ਇਹ ਕੇਸ ਮੁਹੱਲਾ ਅਮਰਪੁਰਾ ’ਚੋਂ ਮਿਲ ਰਹੇ ਹਨ।

 

 

ਤਾਜ਼ਾ ਮਾਮਲੇ ’ਚ 72 ਸਾਲਾ ਔਰਤ ਦੀ ਧੀ ਦਾ ਵੀ ਟੈਸਟ ਕੀਤਾ ਗਿਆ ਹੈ ਪਰ ਉਹ ਬਿਲਕੁਲ ਠੀਕ ਹੈ ਤੇ ਉਸ ਦਾ ਟੈਸਟ–ਨੈਗੇਟਿਵ ਆਇਆ ਹੈ।

 

 

ਬੀਤੇ ਦਿਨੀਂ ਮੋਹਾਲੀ ਦੇ ਨਯਾ ਗਾਓਂ ’ਚ ਇੱਕ ਹੋਰ ਕੋਰੋਨਾ–ਪਾਜ਼ਿਟਿਵ ਮਰੀਜ਼ ਮਿਲਿਆ ਸੀ ਤੇ ਚੰਡੀਗੜ੍ਹ ’ਚ ਇੱਕੋ ਦਿਨ ’ਚ ਪੰਜ ਹੋਰ ਮਰੀਜ਼ ਮਿਲੇ ਸਨ। ਚੰਡੀਗੜ੍ਹ ’ਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 13, ਮੋਹਾਲੀ ’ਚ 7 ਹੋਈ ਹੈ ਅਤੇ ਪੰਚਕੂਲਾ ’ਚ ਇੱਕ ਮਰੀਜ਼ ਹੈ।

 

 

ਬੀਤੇ ਦਿਨੀਂ ਜਦੋਂ ਜਲੰਧਰ ਦੂਜਾ ਮਰੀਜ਼ ਮਿਲਿਆ ਸੀ, ਤਦ ਪੰਜਾਬ ਵਿੱਚ ਕੋਰੋਨਾਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 34 ਹੋ ਗਈ ਸੀ। ਪਰ ਇਸ ਦੇ ਨਾਲ ਹੀ ਹੁਸ਼ਿਆਰਪੁਰ ਤਿੰਨ ਅਤੇ ਮੋਹਾਲੀ ਇੱਕ ਹੋਰ ਕੋਰੋਨਾਪਾਜ਼ਿਟਿਵ ਮਰੀਜ਼ ਮਿਲਣ ਨਾਲ ਇਹ ਗਿਣਤੀ 38 ਤੱਕ ਜਾ ਪੁੱਜੀ ਸੀ।

 

 

ਹਰਪ੍ਰੀਤ ਕੌਰ ਦੀ ਰਿਪੋਰਟ ਮੁਤਾਬਕ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਤਿੰਨ ਹੋਰ ਵਿਅਕਤੀ ਪਾਜ਼ਿਟਿਵ ਮਿਲੇ ਸਨ। ਇਹ ਸਾਰੇ ਉਸ 68 ਸਾਲਾ ਵਿਅਕਤੀ ਦੇ ਨੇੜਲੇ ਸੰਪਰਕ ਵਿੱਚ ਸਨ, ਜਿਹੜਾ ਕੋਰੋਨਾਪਾਜ਼ਿਟਿਵ ਹੋਣ ਕਾਰਨ ਇਸ ਵੇਲੇ ਅੰਮ੍ਰਿਤਸਰ ਜ਼ੇਰੇ ਇਲਾਜ ਹੈ। ਅੱਜ ਪਾਜ਼ਿਟਿਵ ਪਾਏ ਗਏ ਵਿਅਕਤੀਆਂ ਵਿੱਚ ਉਸ ਵਿਅਕਤੀ ਦੀ ਪਤਨੀ, ਨੂੰਹ ਤੇ ਇੱਕ ਹੋਰ ਜਾਣਕਾਰ ਸ਼ਾਮਲ ਹਨ।

 

 

ਹੁਣ ਹੁਸ਼ਿਆਰਪੁਰ ਦੇ ਪਿੰਡਾਂਚੋਂ ਕਈ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਇਸ ਜ਼ਿਲ੍ਹੇ ਕੋਰੋਨਾਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ ਤਦ ਪੰਜ ਹੋ ਗਈ ਸੀ।

 

 

ਬੀਤੇ ਦਿਨੀਂ ਜਲੰਧਰ ਸਥਿਤ ਨਿਜਾਤਮ ਨਗਰ 62 ਸਾਲਾਂ ਦੀ ਇੱਕ ਔਰਤ ਦੇ ਕੋਰੋਨਾ ਵਾਇਰਸ ਦੀ ਲਪੇਟ ਆਉਣ ਦੀ ਖ਼ਬਰ ਮਿਲੀ ਸੀ। ਉਸ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਸੀ।

 

 

ਉਸ ਮਰੀਜ਼ ਦੀ ਛਾਤੀ ਰੁਕੀ ਹੋਈ ਸੀ ਤੇ ਇਸ ਵਾਇਰਸ ਦੀ ਲਾਗ ਦੇ ਇਲਾਜ ਲਈ ਉਸ ਨੂੰ ਲੁਧਿਆਣਾ ਦੇ ਸੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇਸ ਮਰੀਜ਼ ਦਾ ਪਤਾ ਲੱਗਦਿਆਂ ਸਮੁੱਚੇ ਨਿਜਾਤਮ ਨਗਰ ਇਲਾਕੇ ਨੂੰ ਪੁਲਿਸ ਨੇ ਉਸੇ ਦਿਨ ਘੇਰ ਲਿਆ ਸੀ। ਉੱਥੋਂ ਹੁਣ ਨਾ ਤਾਂ ਕੋਈ ਬਾਹਰ ਜਾ ਸਕਦਾ ਹੈ ਤੇ ਨਾ ਹੀ ਕੋਈ ਬਾਹਰੋਂ ਉੱਥੇ ਜਾ ਸਕਦਾ ਹੈ।

 

 

ਜਲੰਧਰ ਕੋਰੋਨਾ ਦਾ ਇਹ ਪਹਿਲਾ ਪਾਜ਼ਿਟਿਵ ਕੇਸ ਸੀ। ਇਹ ਕੇਸ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਸਨ। ਅੱਜ ਦੂਜੇ ਦਿਨ ਦੂਜਾ ਪਾਜ਼ਿਟਿਵ ਮਾਮਲਾ ਸਾਹਮਣੇ ਆਉਣ ਕਾਰਨ ਪ੍ਰਸ਼ਾਸਨ ਨੂੰ ਹੁਣ ਪੱਬਾਂ ਭਾਰ ਹੋਣਾ ਪੈ ਰਿਹਾ ਹੈ।

 

 

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਕੋਰੋਨਾ ਦਾ ਇੱਕ ਹੋਰ ਮਰੀਜ਼ ਸਾਹਮਣੇ ਆਇਆ ਸੀ। ਇਸ ਕੇਸ ਨਾਲ ਸਬੰਧਤ ਵਿਅਕਤੀ ਦਰਅਸਲ ਪਿੰਡ ਮੋਰਾਂਵਾਲੀ ਦੇ ਉਸੇ ਵਿਅਕਤੀ ਦਾ ਪੁੱਤਰ ਹੈ; ਜਿਹੜਾ ਬੀਤੇ ਦਿਨੀਂ ਕੋਰੋਨਾਪਾਜ਼ਿਟਿਵ ਨਿੱਕਲਿਆ ਸੀ। ਪਿੰਡ ਮੋਰਾਂਵਾਲੀ ਗੜ੍ਹਸ਼ੰਕਰ ਸਬਡਿਵੀਜ਼ਨ ਪੈਂਦਾ ਹੈ।

 

 

ਪਿੰਡ ਮੋਰਾਂਵਾਲੀ ਦਾ ਇਹ ਵਿਅਕਤੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਲਾਗਲੇ ਪਿੰਡ ਪਠਲਾਵਾ ਦੇ ਉਸ ਵਿਅਕਤੀ ਦੇ ਸੰਪਰਕ ਰਿਹਾ ਸੀ; ਜਿਸ ਦੀ ਕੋਰੋਨਾ ਵਾਇਰਸ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ।

 

 

ਮੋਰਾਂਵਾਲੀ ਨਿਵਾਸੀ ਇਸ ਵੇਲੇ ਪੀਜੀਆਈਚੰਡੀਗੜ੍ਹ ਜ਼ੇਰੇ ਇਲਾਜ ਹੈ। ਪਿੰਡ ਬਸਤੀ ਨੌ ਦੀ 8 ਸਾਲਾ ਬੱਚੀ ਦੀ ਟੈਸਟ ਰਿਪੋਰਟ ਹਾਲੇ ਨਹੀਂ ਆਈ। ਉਹ ਤੇ ਉਸ ਦੇ ਮਾਪੇ ਇਟਲੀ ਤੋਂ ਪਰਤੇ ਸਨ।

 

 

ਇੰਝ ਹੁਣ ਬੰਗਾ ਲਾਗਲੇ ਪਠਲਾਵਾ ਪਿੰਡ ਦੇ ਜਿਸ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਈ ਹੈ; ਉਸ ਰਾਹੀਂ ਹੁਣ ਤੱਕ 23 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ; ਜਿਨ੍ਹਾਂ ਵਿੱਚੋਂ 14 ਜਣੇ ਉਸੇ ਦੇ ਆਪਣੇ ਪਰਿਵਾਰਕ ਮੈਂਬਰ ਹੀ ਹਨ। ਤਿੰਨ ਜਣੇ ਜਲੰਧਰ ਤੋਂ ਹਨ ਦੋ ਵਿਅਕਤੀ ਜਰਮਨੀ ਤੋਂ ਬਰਾਸਤਾ ਇਟਲੀ ਪਰਤੇ ਸਨ ਅਤੇ ਉਸ ਨੂੰ ਮਿਲੇ ਸਨ। ਦੋ ਜਣੇ ਉਸ ਨੂੰ ਮੋਰਾਂਵਾਲੀ ਪਿੰਡ ਤੋਂ ਕੇ ਮਿਲੇ ਸਨ। ਪਿੰਡ ਪਠਲਾਵਾ ਦਾ ਸਰਪੰਚ ਵੀ ਇਸ ਵਾਇਰਸ ਦੀ ਲਪੇਟ ਵਿੱਚ ਉਸੇ ਕਾਰਨ ਆਇਆ ਹੈ

 

 

ਕੁਝ ਦਿਨ ਪਹਿਲਾਂ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ਤਿੰਨਤਿੰਨ ਹੋਰ ਭਾਵ ਕੁੱਲ ਛੇ ਹੋਰ ਮਾਮਲੇ ਸਾਹਮਣੇ ਆਉਣ ਨਾਲ ਇਹ ਗਿਣਤੀ ਵਧ ਕੇ 29 ਹੋ ਗਈ ਸੀ।

 

 

ਉਸ ਤੋਂ ਪਹਿਲਾਂ ਤਿੰਨ ਮਾਮਲੇ ਬੰਗਾ ਲਾਗਲੇ ਇੱਕ ਪਿੰਡ ਅਤੇ ਤਿੰਨ ਹੋਰ ਮਾਮਲੇ ਜਲੰਧਰ ਜ਼ਿਲ੍ਹੇ ਦੇ ਕਸਬੇ ਫ਼ਿਲੌਰ ਲਾਗਲੇ ਪਿੰਡ ਵਿਰਕ ਸਾਹਮਣੇ ਆਏ ਸਨ। ਇਨ੍ਹਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਪਿੰਡਾਂ ਹੁਣ ਨਾ ਕੋਈ ਬਾਹਰੋਂ ਜਾ ਸਕਦਾ ਹੈ ਤੇ ਨਾ ਹੀ ਕੋਈ ਉੱਥੋਂ ਕਿਤੇ ਹੋਰ ਬਾਹਰ ਜਾ ਸਕਦਾ ਹੈ।

 

 

ਜਲੰਧਰ ਜ਼ਿਲ੍ਹੇ ਦੇ ਪਿੰਡ ਵਿਰਕ ਦੇ ਤਿੰਨ ਨਵੇਂ ਕੋਰੋਨਾਪਾਜ਼ਿਟਿਵ ਕੇਸ ਦਰਅਸਲ, ਬੰਗਾ (ਨਵਾਂਸ਼ਹਿਰ) ਲਾਗਲੇ ਪਿੰਡ ਪਠਲਾਵਾ ਦੇ ਉਸ ਬਜ਼ੁਰਗ ਵਿਅਕਤੀ ਦੇ ਹੀ ਰਿਸ਼ਤੇਦਾਰ ਹਨ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।

 

 

ਇਸ ਤੋਂ ਪਹਿਲਾਂ ਨਵਾਂਸ਼ਹਿਰ ਜ਼ਿਲ੍ਹੇ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਦੋ ਸਾਲਾ ਇੱਕ ਬੱਚੇ ਦੇ ਵੀ ਇਸ ਵਾਇਰਸ ਦੀ ਲਪੇਟ ਆਉਣ ਦੀ ਜਾਣਕਾਰੀ ਮਿਲੀ ਸੀ। ਇਹ ਬੱਚਾ ਉਸ 70 ਸਾਲਾ ਵਿਅਕਤੀ ਦਾ ਪੋਤਰਾ ਹੈ; ਜਿਸ ਦੀ ਬੀਤੇ ਦਿਨੀਂ ਕੋਵਿਡ19 ਕਾਰਨ ਮੌਤ ਹੋ ਗਈ ਸੀ।

 

 

ਇਸ ਤੋਂ ਇਲਾਵਾ ਮੋਹਾਲੀ ਦੀ 80 ਸਾਲਾ ਇੱਕ ਔਰਤ ਦੇ ਵੀ ਕੋਰੋਨਾਪਾਜ਼ਿਟਿਵ ਹੋਣ ਦੀ ਸ਼ਨਾਖ਼ਤ ਹੋਈ ਸੀ। ਇੰਝ ਬੀਤੇ ਦੋ ਹੋਰ ਮਰੀਜ਼ ਨਾਲ ਪੰਜਾਬ ਕੋਰੋਨਾਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 23 ਹੋ ਗਈ ਸੀ।

 

 

ਪੰਜਾਬ ਦੇ ਸਿਹਤ ਵਿਭਾਗ ਮੁਤਾਬਕ ਸਾਰੇ ਮਰੀਜ਼ਾਂ ਦੀ ਹਾਲਤ ਇਸ ਵੇਲੇ ਸਥਿਰ ਬਣੀ ਹੋਈ ਹੈ ਤੇ ਉਹ ਵੱਖੋਵੱਖਰੇ ਸਰਕਾਰੀ ਹਸਪਤਾਲਾਂ ਜ਼ੇਰੇ ਇਲਾਜ ਹਨ। ਉਨ੍ਹਾਂ ਸਭਨਾਂ ਦੇ ਨੇੜੇ ਰਹੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਸੈਂਪਲ ਵੀ ਜਾਂਚ ਲਈ ਲੈਬਜ਼ ਭੇਜੇ ਗਏ ਹਨ।

 

 

ਹੁਣ ਤੱਕ ਪੰਜਾਬਚੋਂ ਸੈਂਕੜੇ ਸੈਂਪਲ ਲਏ ਜਾ ਚੁੱਕੇ ਸਨ; ਉਨ੍ਹਾਂ ਵਿੱਚੋਂ ਹੀ 45 ਪਾਜ਼ਿਟਿਵ ਪਾਏ ਗਏ ਹਨ।

Leave a Reply

Your email address will not be published. Required fields are marked *