ਦੇਹਰਾਦੂਨ-ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਲੋਹਾਘਾਟ ਇਲਾਕੇ ‘ਚ ਇਕ ਵਾਹਨ ਦੇ ਡੂੰਘੀ ਖੱਡ ‘ਚ ਡਿੱਗ ਜਾਣ ਕਾਰਨ 8 ਲੋਕ ਮਾਰੇ ਗਏ ਤੇ 10 ਹੋਰ ਜ਼ਖ਼ਮੀ ਹੋ ਗਏ | ਚੰਪਾਵਤ ਦੇ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਇਹ ਵਾਹਨ ਉਸ ਸਮੇਂ 300 ਮੀਟਰ ਡੂੰਘੀ ਖੱਡ ‘ਚ ਜਾ ਡਿੱਗਾ ਜਦੋਂ ਇਸ ‘ਤੇ ਸਵਾਰ ਲੋਕ ਇਕ ਮਿ੍ਤਕ ਔਰਤ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਬਾਰਾਕੋਟ ਤੋਂ ਸ਼ਮਸ਼ਾਨ ਘਾਟ ਲਿਜਾ ਰਹੇ ਸਨ | ਇਸ ਹਾਦਸੇ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹਸਪਤਾਲ ‘ਚ ਦਮ ਤੋੜ ਗਏ | ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ‘ਚ 70 ਸਾਲਾਂ ਮਿ੍ਤਕ ਔਰਤ ਦਾ ਪੁੱਤਰ ਵੀ ਸ਼ਾਮਿਲ ਹੈ ਤੇ ਸਭ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ | ਪੁਲਿਸ ਅਧਿਕਾਰੀ ਨੇ ਹਾਦਸੇ ਦੀ ਵਜ੍ਹਾ ਭਾਰੀ ਮੀਂਹ ਨੂੰ ਦੱਸਿਆ ਹੈ |
Related Posts
ਗੁਰਦਿਆਲ ਸਿੰਘ ਦੇ ਪਾਤਰਾਂ ਦੀ ਫ਼ਿਕਰ ਕਿਉਂ ਹੁੰਦੀ ਹੈ
ਲਗਪਗ 25 ਸਾਲਾਂ ਤੋਂ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਤੇ ਅਧਿਆਪਨ ਨਾਲ ਬਾਵਸਤਾ ਹੁੰਦਿਆਂ ਮੇਰਾ ਵਾਹ ਪੰਜਾਬੀ ਲੇਖਕਾਂ…
ਕਰੋਨਾ ਦਾ ਕਹਿਰ : ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ 1409 ਮਾਮਲੇ ਅਤੇ ਦੇਸ਼ ਦੇ 78 ਜ਼ਿਲ੍ਹੇ ਕਰੋਨਾ ਮੁਕਤ
ਨਵੀਂ ਦਿੱਲੀ : ਭਾਰਤ ਵਿੱਚ ਲੌਕਡਾਊਨ ਨੂੰ ਲਾਗੂ ਕੀਤੇ ਹੋਏ ਨੂੰ ਭਾਵੇਂ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਵੀ ਕਰੋਨਾ…
ਜੰਮੂ ਕਸ਼ਮੀਰ ”ਚ ਖੁੱਲ੍ਹਣਗੇ 5 ਨਵੇਂ ਮੈਡੀਕਲ ਕਾਲਜ, ਜਾਰੀ ਹੋਈ ਰਾਸ਼ੀ
ਜੰਮੂ— ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਸੂਬੇ ‘ਚ ਪੰਜ ਨਵੇਂ ਮੈਡੀਕਲ ਕਾਲਜ…