ਲਾਹੌਰ— ਲਾਹੌਰ ਹਾਈ ਕੋਰਟ ਨੇ ਵੀਰਵਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੋ ਮੋਟਰਸਾਈਕਲ ਸਵਾਰ ਹੈਲਮਟ ਨਹੀਂ ਪਹਿਨੇ ਹੋਏ ਹੋਣ ਉਨ੍ਹਾਂ ਨੂੰ ਪੈਟਰੋਲ ਨਾ ਵੇਚਿਆ ਜਾਵੇ। ਲਾਹੌਰ ਹਾਈ ਕੋਰਟ ਦੇ ਜੱਜ ਅਲੀ ਅਕਬਰ ਕੁਰੈਸ਼ੀ ਨੇ ਇਹ ਨਿਰਦੇਸ਼ ਵਕੀਲ ਅਜ਼ਹਰ ਸਿੱਦਿਕੀ ਵਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਦੌਰਾਨ ਦਿੱਤਾ।ਪਾਕਿਸਤਾਨ ਦੀ ਪੱਤਰਕਾਰ ਏਜੰਸੀ ਡਾਨ ਮੁਤਾਬਕ ਜੱਜ ਨੇ ਪੈਟਰੋਲ ਪੰਪ ਮਾਲਕਾਂ ਨੂੰ ਆਗਾਹ ਕੀਤਾ ਹੈ ਕਿ ਅਦਾਲਤ ਦੇ ਹੁਕਮ ਦਾ ਉਲੰਘਣ ਕਰਨ ਵਾਲੇ ਪੰਪਾਂ ਨੂੰ ਸੀਲ ਕਰ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੱਜ ਕੁਰੈਸ਼ੀ ਨੇ ਲਾਹੌਰ ਦੇ ਮੁੱਖ ਆਵਾਜਾਈ ਅਧਿਕਾਰੀ ਨੂੰ ਕਿਹਾ ਕਿ ਇਸ ਸਬੰਧ ‘ਚ ਅਗਲੇ ਹਫਤੇ ਅਨੁਪਾਲਣ ਰਿਪੋਰਟ ਅਦਾਲਤ ਨੂੰ ਸੌਂਪੀ ਜਾਵੇ। ਅਦਾਲਤ ਨੇ ਮੁੱਖ ਆਵਾਜਾਈ ਅਧਿਕਾਰੀ ਨੂੰ ਪਿਛਲੇ ਮਹੀਨੇ ਹੁਕਮ ਦਿੱਤਾ ਸੀ ਕਿ ਇਕ ਦਸੰਬਰ ਤੋਂ ਬਿਨਾਂ ਕਿਸੇ ਭੇਦਭਾਵ ਦੇ ਮੋਟਰਸਾਈਕਲ ਸਵਾਰਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ ਹੈਲਮਟ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।
Related Posts
ਚੰਡੀਗੜ੍ਹ ”ਚ ”ਕਿੰਨਰਾਂ” ਨੇ ਪਹਿਲੀ ਵਾਰ ਪਾਈ ਵੋਟ, ਜਾਣੋ ਕੀ ਬੋਲੇ
ਚੰਡੀਗੜ੍ਹ: ਚੰਡੀਗੜ੍ਹ ‘ਚ ਪਹਿਲੀ ਵਾਰ ਕਿੰਨਰ ਸਮਾਜ ਵਲੋਂ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਹੈ। ਪੋਲਿੰਗ ਬੂਥਾਂ…
ਐਸਪਰਿਨ ਵੀ ਕਰ ਸਕਦੀ ਹੈ ਘੋਗਾ ਚਿੱਤ
ਲੰਦਨ : ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਐਸਪਰਿਨ ਲੈਣ ਨਾਲ ਦਿਲ ਦੇ ਦੋਰੇ ਦਾ ਖ਼ਤਰਾ ਘੱਟ ਦਾ ਹੈ।ਪਰ…
ਕੈਨੇਡਾ ਸਰਕਾਰ ਦਾ ਵੱਡਾ ਐਲਾਨ, ਨੈਨੀਜ਼ ਨੂੰ ਮਿਲੇਗਾ ਓਪਨ ਵਰਕ ਪਰਮਿਟ
ਟੋਰਾਂਟੋ – ਕੈਨੇਡਾ ਸਰਕਾਰ ਨੇ ਕੇਅਰਗਿਵਰਜ਼ ਭਾਵ ਨੈਨੀਜ਼ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਓਪਨ ਵਰਕ ਪਰਮਿਟ…