ਵਲਾਦੀਵੋਸਤੋਕ — ਰੂਸ ਦੇ ਪੂਰਬੀ ਕਾਮਚਟਕਾ ਪ੍ਰਾਇਦੀਪ ਤੱਟ ਕੋਲ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 6.5 ਮਾਪੀ ਗਈ। ਰੂਸੀ ਅਕੈਡਮੀ ਆਫ ਸਾਇੰਸ ਦੀ ਭੂਗੋਲਿਕ ਸੇਵਾ ਦੀ ਕਾਮਚਟਕਾ ਸ਼ਾਖਾ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਵੀਰਵਾਰ ਸਵੇਰੇ ਆਇਆ। ਰੂਸੀ ਅਕੈਡਮੀ ਆਫ ਸਾਇੰਸ ਦੇ ਇਕ ਪ੍ਰਤੀਨਿਧੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਕਾਮਚਟਕਾ ਖਾੜੀ ਦੇ ਉਸਤ ਕਾਮਚਤਸਕ ਪਿੰਡ ਦੇ ਦੱਖਣ ਵਿਚ 78 ਕਿਲੋਮੀਟਰ ਦੂਰ 76.2 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਕਾਮਚਟਕਾ ਖੇਤਰ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਤੋਂ ਬਾਅਦ ਇਕ ਕਈ ਝਟਕੇ ਆਏ। ਸ਼ੁਰੂਆਤੀ ਜਾਣਕਾਰੀ ਵਿਚ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਕੋਈ ਵੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
Related Posts
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ ”ਚ ਮੰਗਲਵਾਰ ਨਹੀਂ ਹੋਵੇਗਾ ਕੰਮ
ਚੰਡੀਗੜ੍ਹ- ਬਾਰ ਕਾਊਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਐਲਾਨ ‘ਤੇ ਮੰਗਲਵਾਰ ਨੂੰ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ‘ਚ…
ਰੱਬ ਦੀ ਪੌੜੀ ,ਕਰੋੜਾਂ ‘ਚ ਵਿਕੀ
ਪੈਰਿਸ—ਆਈਫਲ ਟਾਵਰ ਦੀਆਂ ਪੌੜੀਆਂ ਦੇ ਇਕ ਹਿੱਸੇ ਨੂੰ ਪੈਰਿਸ ਵਿਚ ਜ਼ਬਰਦਸਤ ਨੀਲਾਮੀ ਤੋਂ ਬਾਅਦ ਕਰੀਬ 1 ਕਰੋੜ 36 ਲੱਖ ਰੁਪਏ…
ਕੈਨੇਡਾ ਵਲੋਂ ਭਾਰਤ ”ਚ ਵੀਜ਼ਾ ਸੂਚਨਾ ਮੁਹਿੰਮ ਸ਼ੁਰੂ
ਜਲੰਧਰ— ਅੱਜ ਦੇ ਸਮੇਂ ‘ਚ ਭਾਰਤੀ ਖਾਸ ਕਰਕੇ ਪੰਜਾਬੀ ਕੈਨੇਡਾ ‘ਚ ਪੜਾਈ ਕਰਨ ਤੇ ਮੁੜ ਉਥੇ ਹੀ ਜਾ ਕੇ ਵਸਣ…