ਜੀਰਕਪੁਰ : ਸਿੰਘਪੁਰਾ-ਨਗਲਾ ਸੜਕ ਤੇ ਸਥਿਤ ਬਣੇ ਰਿਹਾਇਸ਼ੀ ਸੁਸਾਇਟੀਆਂ ਦੇ ਨੇੜੈ ਬਣੇ ਖੰਨਾ ਪੋਲਟਰੀ ਫਾਰਮ ਨੂੰ ਬੰਦ ਕਰਨ ਦੀ ਮੰਗ ਤੇਜ ਹੁੰਦੀ ਜਾ ਰਹੀ ਹੈ। ਪੋਲਟਰੀ ਫਾਰਮ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਜਿਨਾਂ ਵਲੋਂ ਇਸ ਪੋਲਟਰੀ ਫਾਰਮ ਨੂੰ ਬੰਦ ਕਰਵਾਉਣ ਲਈ ਬੀਤੇ ਲੰਬੇ ਸਮੇ ਤੋਂ ਸੰਘਰਸ਼ ਵਿਢਿਆ ਜਾ ਰਿਹਾ ਹੈ ਪਰ ਕੋਈ ਵੀ ਵਿਭਾਗ ਉਨਾਂ ਦੀ ਸੁਣਵਾਈ ਨਹੀ ਕਰ ਰਿਹਾ ਹੈ। ਇਸ ਪੋਲਟਰੀ ਫਾਰਮ ਨੇੜੇ ਬਣੇ ਐਸਕਾਨ ਐਰੀਨਾ ਸੁਸਾਇਟੀ ਦੇ ਵਸਨੀਕਾਂ ਨੇ ਦਸਿਆ ਕਿ ਇਸ ਖੰਨਾ ਪੋਲਟਰੀ ਫਾਰਮ ਤੋਂ ਉੱਠਦੀ ਬੁਦਬੂ ਕਾਰਨ ਕਿਸੇ ਵੀ ਸਮੇ ਕੋਈ ਬਿਮਾਰੀ ਫੈਲ ਸਕਦੀ ਹੈ ਪਰ ਨਗਰ ਕੌਂਸਲ ਦੇ ਅੀਧਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਉਨਾ ਦੀ ਇਸ ਸਮਸਿਆ ਦਾ ਕੋਈ ਹੱਲ ਨਹੀ ਨਿਕਲ ਰਿਹਾ ਹੈ।ਉਨਾਂ ਕਿਹਾ ਕਿ ਸੁਸਾਇਟੀ ਵਾਸੀਆਂ ਸਮੇਤ ਹੋਰ ਨੇੜਲੀਆ ਸੁਸਾਇਟੀਆਂ ਦੇ ਵਸਨੀਕਾ ਵਲੋਂ ਵੀ ਇਸ ਸਬੰਧੀ ਕਈ ਵਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਕਿਸੇ ਵਿਭਾਗ ਵਲੋਂ ਉਨਾਂ ਨੂੰ ਰਾਹਤ ਦੀ ਉਮੀਦ ਨਹੀ ਦੁਆਈ ਹੈ। ਜਦਕਿ ਪੋਲਟਰੀ ਫਾਰਮ ਮਾਲਕਾਂ ਕੋਲ ਇਸ ਸਮੇ ਪ੍ਰਦੂਸ਼ਣ ਵਿਭਾਗ ਵਲੋਂ ਜਾਰੀ ਕੀਤੀ ਗਈ ਐਨ ਓ ਸੀ ਦੀ ਮਿਆਦ ਵੀ ਪੁੱਗ ਚੁੱਕੀ ਹੈ। ਉਨਾਂ ਮੰਗ ਕੀਤੀ ਕਿ ਕਿਸੇ ਵੀ ਸਮੇ ਬਿਮਾਰੀ ਫੈਲਣ ਦਾ ਕਾਰਨ ਬਣਨ ਵਾਲੇ ਇਸ ਪੋਲਟਰੀ ਫਾਰਮ ਨੂੰ ਤੁਰੰਤ ਬੰਦ ਕਰਵਾ ਕੇ ਇੱਥੇ ਰਹਿ ਰਹੇ ਸੈਂਕੜੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਵਾਈ ਜਾਵੇ। ਮਾਮਲੇ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸ਼ਲ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ ਅਤੇ ਪੋਲਟਰੀ ਫਾਰਮ ਦੇ ਪ੍ਰਬੰਧਕਾਂ ਨਾਲ ਸੰਪਰਕ ਨਹੀ ਹੋ ਸਕਿਆ।
Related Posts
ਸੋਹਰਾਬੂਦੀਨ ਮਾਮਲੇ ਚ ਕੋਈ ਵੀ ਕਾਫਰ ਨੀ ਨਿਕਲਿਆ ਸਾਰੇ ‘ਮੋਮਨ ‘ ਬਰੀ
ਮੁੰਬਈ, 22 ਦਸੰਬਰ (ਏਜੰਸੀ)-ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਗੈਂਗਸਟਰ ਸੋਹਰਾਬੂਦੀਨ ਸ਼ੇਖ, ਉਸ ਦੀ ਪਤਨੀ ਕੌਸਰ ਬੀ ਅਤੇ ਸਾਥੀ ਤੁਲਸੀਰਾਮ ਪ੍ਰਜਾਪਤੀ…
Budget 2019-20 : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੜ੍ਹਨਾ ਸ਼ੁਰੂ ਕੀਤਾ ‘ਦੇਸ਼ ਦਾ ਵਹੀਖਾਤਾ’
ਨਵੀਂ ਦਿੱਲੀ — ਅੱਜ ਪੂਰਾ ਦੇਸ਼ ਸੰਸਦ ਵੱਲ ਉਮੀਦ ਭਰੀਆ ਅੱਖਾਂ ਨਾਲ ਦੇਖ ਰਿਹਾ ਹੈ। ਹਰ ਕਿਸੇ ਨੂੰ ਆਪਣੇ ਲਈ…
ਸਰਦੀਆਂ ”ਚ ਹੱਥਾਂ-ਪੈਰਾਂ ”ਤੇ ਪੈਣ ਵਾਲੀ ਸੋਜ ਤੋਂ ਇੰਝ ਕਰੋ ਬਚਾਓ
ਨਵੀਂ ਦਿੱਲੀ : ਸਰਦੀਆਂ ਦੇ ਮੌਸਮ ‘ਚ ਚਮੜੀ ਦੀ ਜ਼ਿਆਦਾ ਦੇਖ-ਭਾਲ ਕਰਨੀ ਚਾਹੀਦੀ ਹੈ ਕਿਉਂਕਿ ਠੰਡੀ ਹਵਾ ਸਾਡੀ ਚਮੜੀ ਨੂੰ…