ਬਰਨਾਲਾ : ਕਰੋਨਾ ਵਾਇਰਸ ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ ਬਰਨਾਲਾ ਦੀ ਸਬਜ਼ੀ ਮੰਡੀ ਹੁਣ ਹਰੇਕ ਮੰਗਲਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਬੰਦ ਰਹੇਗੀ, ਜਦੋਂਕਿ ਪਹਿਲਾਂ ਮੰਡੀ ਹਰੇਕ ਸੋਮਵਾਰ ਅਤੇ ਸ਼ੁੱਕਰਵਾਰ ਬੰਦ ਰੱਖੀ ਗਈ ਸੀ। ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਨੇ ਕੋਵਿਡ 19 ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਹੁਕਮਾਂ ਅਨੁਸਾਰ 16 ਅਪਰੈਲ ਨੂੰ ਜਾਰੀ ਮੰਡੀ ਸੂਚਨਾ ਵਿਚ ਸੋਧ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੰਡੀ ਸੂਚਨਾ 27 ਅਪਰੈਲ ਤੋਂ ਲਾਗੂ ਹੋਵੇਗੀ, ਭਾਵ ਭਲਕੇ ਮੰਡੀ ਖੋੋਲ੍ਹੀ ਜਾਵੇਗੀ ਤੇ ਇਸ ਮਗਰੋਂ ਮੰਗਲਵਾਰ ਨੂੰ ਮੰਡੀ ਬੰਦ ਰਹੇਗੀ। ਉਨ੍ਹਾਂ ਆੜ੍ਹਤੀਆਂ ਤੇ ਖਰੀਦਦਾਰਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ ਹੈ।
Related Posts
ਸਿਆਸਤ ਦਾ ਸ਼ਿਕਾਰ ਹੋਈਆਂ ਬਾਲੀਵੁੱਡ ਫਿਲਮਾਂ, ਲੱਗਾ ਚੁੱਕਾ ਹੈ ਬੈਨ
ਬਾਲੀਵੁੱਡ ਫਿਲਮ ਇੰਡਸਟਰੀ ”ਚ ਅਕਸਰ ਅਜਿਹੀਆਂ ਫਿਲਮਾਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ”ਚੋਂ ਸਿਆਸੀ ਉਲਟਫੇਰ ਦਿਖਾਇਆ ਜਾਂਦਾ ਹੈ। ਕਈ ਫਿਲਮਾਂ ਸਿਆਸੀ…
ਮੌਸਮ ”ਚ ਬਦਲਾਅ, ਰਾਤ ਦਾ ਤਾਪਮਾਨ ਡਿੱਗਿਆ
ਜਲੰਧਰ — ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਸਣੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚ ਹੇਠਲੇ ਤਾਪਮਾਨ ‘ਚ 4 ਤੋਂ 5 ਡਿਗਰੀ…
ਰਿਲਾਇੰਸ ਫਾਊਂਡੇਸ਼ਨ ਪੁਲਵਾਮਾ ਹਮਲੇ ‘ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਚੁੱਕੇਗੀ ਜ਼ਿੰਮੇਵਾਰੀ
ਚੰਡੀਗੜ੍ਹ- ਰਿਲਾਇੰਸ ਫਾਊਂਡੇਸ਼ਨ ਨੇ ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆ ਦੇ ਪਾਲਣ-ਪੋਸ਼ਣ, ਉਨ੍ਹਾਂ ਦੀ ਪੜਾਈ ਤੋਂ ਲੈ…