ਦਿੱਲੀ: ਪ੍ਰੱਗਿਆ ਠਾਕੁਰ ਦੇ ਇਸ ਬਿਆਨ ਦਾ ਮਤਲਬ ਏ ਕਿ ਉਸ ਦੇ ਮਨ ਵਿੱਚ ਮੋਦੀ ਦਾ ਕੋਈ ਭੈਅ ਨਹੀਂ ਏ। ਮੋਦੀ ਪਹਿਲਾਂ ਹੀ ਕਹਿ ਚੁੱਕਿਆ ਕਿ ਉਹ ਗਾਂਧੀ ਉੱਤੇ ਦਿੱਤੇ ਬਿਆਨ ਵਾਸਤੇ ਕਦੇ ਵੀ ਪ੍ਰਗਿਆ ਠਾਕੁਰ ਨੂੰ ਮਾਫ ਨਹੀਂ ਕਰੇਗਾ। ਸਾਫ ਸਫਾਈ ਕਰਵਾਉਣਾ ਮੋਦੀ ਦਾ ਸੱਭ ਤੋਂ ਵੱਡਾ ਅਤੇ ਮਨਪਸੰਦ ਕੰਮ ਹੈ। ਕੋਈ ਭਾਜਪਾ ਦਾ ਮੰਤਰੀ ਸੰਤਰੀ ਅਵੇਸਲਾ ਹੋ ਕੇ ਵੀ ਅਜਿਹਾ ਕੋਈ ਬਿਆਨ ਨਹੀਂ ਦੇਵੇਗਾ। ਅਜਿਹੇ ਬਿਆਨ ਦਾ ਮਤਲਬ ਹੈ ਮੋਦੀ ਨਾਲ ਪੰਗਾ। ਪ੍ਰਗਿਆ ਠਾਕੁਰ ਜਾਣ ਬੁੱਝ ਕੇ ਪੰਗਾ ਲੈ ਰਹੀ ਏ। ਇਹ ਤਾਂ ਸਾਫ ਹੀ ਹੈ ਕਿ ਜਿਸ ਰਾਸ਼ਟਰਵਾਦ ਦੇ ਮੋਢਿਆਂ ‘ਤੇ ਚੜ੍ਹ ਕੇ ਮੋਦੀ ਪ੍ਰਧਾਨ ਮੰਤਰੀ ਬਣਿਆ ਹੈ, ਸਾਧਵੀ ਪ੍ਰਗਿਆ ਉਸ ਰਾਸ਼ਟਰਵਾਦ ਦੇ ਸਿਰ ‘ਤੇ ਬੈਠੀ ਐ। ਉਸ ਨੂੰ ਮੋਦੀ ਤੋਂ ਡਰਨ ਦੀ ਜ਼ਰੂਰਤ ਵੀ ਨਹੀਂ । ਮੋਦੀ ਨੂੰ ਉਸ ਦੀ ਲੋੜ ਹੈ, ਉਸ ਨੂੰ ਮੋਦੀ ਦੀ ਨਹੀਂ।
Related Posts
ਹੁਣ ਹਵਾਈ ਸਫਰ ਹੋ ਸਕਦੇ ਮਹਿੰਗਾ
ਮੁੰਬਈ— ਈਰਾਨ-ਅਮਰੀਕਾ ਵਿਚਕਾਰ ਤਣਾਤਣੀ ਵਧਣ ਕਾਰਨ ਵੱਖ-ਵੱਖ ਜਹਾਜ਼ ਕੰਪਨੀਆਂ ਨੇ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਈਰਾਨ ਵੱਲੋਂ ਅਮਰੀਕੀ ਡਰੋਨ…
ਪਟਿਆਲਾ ਰੈਫਰ ਹੋਇ ਬਰਨਾਲਾ ਦੀ ਕੋਰੋਨਾ ਪਾਜ਼ਿਟਿਵ ਔਰਤ : ਹਾਲਤ ਵਿਗੜੀ
ਬਰਨਾਲਾ, 6 ਅਪ੍ਰੈਲ 2020 – ਬਰਨਾਲਾ ਜਿਲ੍ਹੇ ਦੀ ਪਹਿਲੀ ਕੋਰੋਨਾ ਪੌਜੇਟਿਵ ਮਰੀਜ਼ ਰਾਧਾ ਦੀ ਹਾਲਤ ਅਚਾਨਕ ਵਿਗੜ ਗਈ। ਸਾਹ ਲੈਣ ਵਿੱਚ…
ਲੋਕ ਸਭਾ ਦੀਆਂ ਪੌੜੀਆਂ ਚੜਨ ਵੇਲੇ ਮਹਾਰਾਣੀ ਨੇ ਕੀਤਾ ਪਟਿਆਲਵੀਆਂ ਦਾ ਧੰਨਵਾਦ
ਜਲੰਧਰ- ਲੋਕ ਸਭਾ ਚੋਣਾਂ ‘ਚ ਪਟਿਆਲਾ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਵਾਲੀ ਮਹਾਰਾਣੀ ਪਰਨੀਤ ਕੌਰ ਅੱਜ 17ਵੀ ਲੋਕ…