ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਅਦਾਲਤ ਵੱਲੋਂ ਗਠਿਤ 6 ਸੀਨੀਅਰ ਵਕੀਲਾਂ ਦੀ ਕਮੇਟੀ ਦੇ ਸੁਝਾਵਾਂ ਨੂੰ ਲਾਗੂ ਕਰਨ ਨੂੰ ਕਿਹਾ ਹੈ। ਇਸ ‘ਚ ਅਕਾਲ ਤਖ਼ਤ ਵੱਲੋਂ ਜਾਰੀ ਉਸ ਹੁਕਮਨਾਮੇ ਨੂੰ ਸਾਰੇ ਵਿਆਹ ਪੈਲੇਸਾਂ ਅਤੇ ਫ਼ਾਰਮ ਹਾਊਸ ‘ਚ ਨੋਟਿਸ ਦੇ ਰੂਪ ‘ਚ ਲਾਉਣ ਦੇ ਸੁਝਾਅ ਵੀ ਸ਼ਾਮਲ ਹਨ, ਜਿਸ ‘ਚ ਲਾਊਡ ਸਪੀਕਰ ਸਿਰਫ ਅਰਦਾਸ ਸਮੇਂ ਹੀ ਵਜਾਉਣ ਦੇ ਆਦੇਸ਼ ਸੰਗਤ ਨੂੰ ਦਿੱਤੇ ਹੋਏ ਹਨ। ਮਾਮਲਾ ਉਸ ਹਾਈਕੋਰਟ ਪਹੁੰਚਿਆ ਸੀ, ਜਦੋਂ ਕਾਂਸਲ ਦੇ ਇੱਕ ਫ਼ਾਰਮ ਹਾਊਸ ‘ਚ 15 ਅਤੇ 16 ਨਵੰਬਰ, 2018 ਦੀ ਅੱਧੀ ਰਾਤ ਤੱਕ ਔਰਤ ਕਾਉਂਸਲਰ ਤਜਿੰਦਰ ਕੌਰ ਦੇ ਬੇਟੇ ਦੇ ਵਿਆਹ ਮੌਕੇ ਉੱਚੀ ਆਵਾਜ਼ ‘ਚ ਡੀ. ਜੇ. ਵਜ ਰਿਹਾ ਸੀ। ਹਾਈਕੋਰਟ ਦੇ ਜਸਟਿਸ ਜੀ. ਐੱਸ. ਸੰਧੇਵਾਲੀਆ ਨੇ ਉਕਤ ਘਟਨਾ ਦਾ ਨੋਟਿਸ ਲੈਂਦੇ ਹੋਏ ਜਨਹਿਤ ਪਟੀਸ਼ਨ ਦੇ ਰੂਪ ‘ਚ ਮਾਮਲਾ ਚਲਾਇਆ ਸੀ।
Related Posts
ਵੇਖਕੇ ਭਿੰਡਰਾਂਵਾਲੇ ਦਾ ਤਾਰਾ, ਚੜ੍ਹ ਗਿਆ ਮੁੱਖ ਮੰਤਰੀ ਦਾ ਪਾਰਾ
ਕਰਨਾਲ ਜ਼ਿਲ੍ਹੇ ਵਿਚ ਪਿੰਡ ਡੱਚਰ ਦੇ ਗੁਰਦੁਆਰੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਦੌਰਾ ਰੱਦ ਕੀਤੇ ਜਾਣ ਤੋਂ ਬਾਅਦ…
ਸੰਦੌੜ ਨੂੰ ਬਰਫ ਨੇ ‘ ਬਰਫ ‘ ਚ ਲਾਇਆ
ਸੰਦੌੜ, 23 ਜਨਵਰੀ – ਬੀਤੀ ਰਾਤ ਜ਼ਿਲ੍ਹਾ ਸੰਗਰੂਰ ‘ਚ ਪੈਂਦੇ ਕਸਬਾ ਸੰਦੌੜ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਹੋਈ ਭਾਰੀ ਗੜੇਮਾਰੀ…
ਆਸਟ੍ਰੇਲੀਆ ”ਚ ਟੈਸਟ ਮੈਚ ਦੌਰਾਨ ਕੋਹਲੀ ਨੇ ਕੀਤੀ ਮਸਤੀ
ਨਵੀਂ ਦਿੱਲੀ— ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੀਰੀਜ਼ ਦੇ ਪਹਿਲੇ ਟੈਸਟ ਦੌਰਾਨ ਮਹਿਮਾਨ ਟੀਮ ਦੇ ਕਪਤਾਨ ਵਿਰਾਟ ਕੋਹਲੀ ਮਸਤੀ ਦੇ ਮੂਡ…