ਚੰਡੀਗੜ੍ :ਪੰਜਾਬੀ ਸੱਭਿਆਚਾਰ ਵਿੱਚ ਲੋਕ ਗੀਤ ,ਲੋਕ ਨਾਚ,ਬੋਲੀ , ਪਹਿਰਾਵਾ ਅਤੇ ਖਾਣਾ ਪੀਣਾ ਆਉਂਦੇ ਹਨ । ਪਰ ਪੰਜਾਬ ਦਾ ਸੱਭਿਆਚਾਰ ਦਿਨੋ ਦਿਨ ਬਦਲਾ ਦਾ ਜਾ ਰਿਹਾ ਹੈ ਅਤੇ ਛੇੜ-ਛਾੜ ਵੀ ਕੀਤੀ ਜਾ ਰਹੀ ਹੈ । ਇਸ ਵਿਸ਼ੇ ਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਡੋਲੀ ਗੁਲੇਰੀਆ ਜਿਹਨਾਂ ਦੇ ਗਾਣੇ ਲੱਠੇ ਦੀ ਚਾਦਰ ,ਅੰਬਰਸਰ ਦੇ ਪਾਪੜ, ਮਾਵਾਂ ਤੇ ਧੀਆਂ ਰਲ ਬੈਠੀਆਂ ਆਦਿ ਗਾਣੇ ਗਾਏ ਹਨ ਉਹਨਾਂ ਅਪਣੇ ਬਦਲਦੇ ਸੱਭਿਆਚਾਰ ਨੂੰ ਬਚਾਉਣ ਲਈ ਅਵਾਜ਼ ਉਠਾਈ ਹੈ। ਪੰਜਾਬ ਦੇ ਲੋਕ ਗੀਤ ਬਹੁਤ ਹੀ ਮਿਠੇ ਹਨ ਜਿਹਨਾਂ ਵਿਆਹਾ ਕਾਰਜਾ ਤੇ ਗਾਇਆ ਜਾਂਦਾ ਹੈ ਜਿਵੇ ਕਿ ਘੋੜੀਆ ,ਸੁਹਾਗ, ਸਿਠਣੀਆਂ ਅਤੇ ਛੰਦ ਅਦਿ ਨੂੰ ਗਾਏ ਜਾਂਦੇ ਤੇ ਰਲ-ਮਿਲ ਭੱਗਣਾ ਗਿੱਧਾ ਵੀ ਪਾਇਆ ਜਾਂਦਾ ਸੀ। ਪਰ ਹੁਣ ਇਹਨਾਂ ਗੀਤਾ ਨੂੰ ਰੈਪ ਵਿਚ ਰਿਮਿਕਸ ਕਰ ਕੇ ਨਵਾ ਰੂਪ ਦਿੱਤਾ ਜਾ ਰਿਹਾ ਹੈ । ਇਸ ਨੂੰ ਰੋਕਿਆ ਜਾਵੇ ਸਾਡੇ ਗੀਤ ਸ਼ੋਰ ਕਰਨ ਵਾਲੇ ਨਹੀ ਸਗੋ ਮਿਠਾਸ ਪੈਦਾ ਕਰਨ , ਪਰਿਵਾਰਕ ਰਿਸ਼ਤਿਆ ਤੇ ਸਾਡੀ ਜਿੰਦਗੀ ਦਾ ਹਿੱਸਾ ਹੁੰਦੇ ਸੀ।ਡੋਲੀ ਗੁਲੇਰੀਆ ਦੇ ਪਰਿਵਾਰ ਵਿੱਚ ਪੰਜਾਬੀ ਗਾਇਕੀ ਨੂੰ ਪੀੜ੍ਹੀ ਦਰ ਪੀੜੀ ਗਾਇਆ ਜਾ ਰਿਹਾ ਹੈ ਪਹਿਲਾ ਉਹਨਾ ਦੇ ਮਾਤਾ ਸੁਰਿੰਦਰ ਕੌਰ ਲੋਕ ਗੀਤ ਗਾਉਂਦੇ ਸਨ ਫਿਰ ਡੋਲੀ ਗੁਲੇਰੀਆ ਤੇ ਹੁਣ ਉਹਨਾਂ ਦੀ ਧੀ ਅਤੇ ਦੋਹਤੀ ਵੀ ਲੋਕ ਗੀਤ ਗਾਉਂਦੀਆ ਹਨ। ਡੋਲੀ ਗੁਲੇਰੀਆ ਦੇ ਪਰਿਵਾਰ ਵੱਲੋਂ ਪੰਜਾਬੀ ਗਾਇਕੀ ਨੂੰ ਸਾਭਿਆ ਗਿਆ ਹੈ।
Related Posts
ਮੋਬਾਈਲ ਦਿੱਤੇ ਬਿਨਾਂ ਨਹੀਂ ਸਰਨਾ ,ਮਜੀਠੀਆ ਨੇ ਗੱਡਿਆ ਕੈਪਟਨ ਦੇ ਖੇਤਾਂ ਚ ਡਰਨਾ
ਪਟਿਆਲਾ—ਯੂਥ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਵਲੋਂ ਕੀਤੇ ਵਾਅਦਿਆਂ ਦੀ ਪੋਲ ਖੋਲ੍ਹਣ…
ਜਿਹੜੇ ਭੱਜਣ ਲਈ ਨੇ ਤਿਆਰ ਉਹਨਾਂ ਨੂੰ ਹੁਣ ਹੋਰ ਜਲਦ ਮਿਲਣਗੇ ‘ ਹਥਿਆਰ’
ਨਵੀਂ ਦਿੱਲੀ— ਪੁਲਸ ਪੜਤਾਲ ਕਾਰਨ ਪਾਸਪੋਰਟ ਬਣਨ ‘ਚ ਲੱਗਣ ਵਾਲਾ ਸਮਾਂ ਹੁਣ ਹੋਰ ਘੱਟ ਹੋਣ ਜਾ ਰਿਹਾ ਹੈ। ਭਾਰਤ ‘ਚ…
ਐਨੀਮੇਟਡ ਫ਼ਿਲਮ ‘ਦਾਸਤਾਨ-ਏ-ਮੀਰੀ-ਪੀਰੀ’ ਦੇ ਰਿਲੀਜ਼ ਸਬੰਧੀ ਹਾਲੇ ਵੀ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ।
ਅੰੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਦੱਸਿਆ, “ਸਬ-ਕਮੇਟੀ ਨੇ ਫਿਲਮ ਦੇਖੀ ਹੈ ਅਤੇ ਵਿਚਾਰਾਂ ਕੀਤੀਆਂ ਹਨ ਪਰ…