ਮਾਨਸਾ—ਰਾਸ਼ਟਰੀ ਸਕੂਲ ਐਥਲੈਟਿਕਸ ਚੈਂਪੀਅਨਸ਼ਿਪ-2018 ਵਿਚ ਸੋਨ ਤਮਗਾ ਜਿੱਤਣ ਵਾਲੀ ਖਿਡਾਰਨ ਦਾ ਮਾਨਸਾ ਪੁੱਜਣ ‘ਤੇ ਖੇਡ ਭਰਵਾਂ ਸਵਾਗਤ ਕੀਤਾ ਗਿਆ। ਜ਼ਿਲਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਖੜਕ ਸਿੰਘ ਵਾਲਾ ਦੀ ਅਮਨਦੀਪ ਕੌਰ ਪੁੱਤਰੀ ਬਲੌਰ ਸਿੰਘ ਨੇ ਦਿੱਲੀ ਵਿਖੇ ਹੋਈ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਹੈਮਰ ਥ੍ਰੋ ਵਿਚ 50.92 ਮੀਟਰ ਦੂਰੀ ‘ਤੇ ਆਪਣੀ ਕਾਬਲੀਅਤ ਵਿਖਾਉਂਦਿਆਂ ਸੋਨ ਤਮਗਾ ਦੇਸ਼ ਦੀ ਝੋਲੀ ਪਾ ਕੇ ਆਪਣੇ ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਮਨਦੀਪ ਦੇ ਪਿਤਾ ਬਲੌਰ ਸਿੰਘ ਤੇ ਸਕੂਲ ਪ੍ਰਿੰਸੀਪਲ ਨੇ ਜਿਥੇ ਅਮਨਦੀਪ ਕੌਰ ਦੀ ਇਸ ਉਪਲਬੱਧੀ ‘ਤੇ ਖੁਸ਼ੀ ਜ਼ਾਹਿਰ ਕੀਤੀ, ਉਥੇ ਹੀ ਧੀ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ‘ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਕੌਰ ਨੇ ਵੀ ਨਿੱਘੇ ਸਵਾਗਤ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਅਮਨਦੀਪ ਕੌਰ ਦੀ ਜਿੱਤ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਮਾਂ-ਬਾਪ ਦਾ ਨਾਂ ਰੌਸ਼ਨ ਕਰਨ ਲਈ ਧੀਆਂ ਪੁੱਤਾਂ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਹਨ।
Related Posts
ਭਾਰਤ ਦਾ ਆਸਟਰੇਲੀਆ ਨਾਲ ਹੋਵੇਗਾ ਪਹਿਲਾ ਮੁਕਾਬਲਾ, ਦੇਖੋ ਪੂਰਾ ਸ਼ੈਡਿਊਲ
ਨਵੀਂ ਦਿਲੀ : ਭਾਰਤੀ ਮਹਿਲਾ ਕ੍ਰਿਕਟ ਟੀਮ 21 ਫਰਵਰੀ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ…
“ਚੰਦਰਯਾਨ2” ਦੀ ਕਹਾਣੀ
“ਮੈਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਗੋਹਾ ਸਾਫ਼ ਕਰਦਾ ਸੀ ਪਰ ਫਿਰ ਵੀ ਬਦਬੂ ਨਹੀਂ ਸੀ ਜਾਂਦੀ।” ਡਾ. ਮਲਸਵਾਮੀ ਅਨਾਦੁਰਾਇ…
ਲੌਕਡਾਊਨ ਤੋਂ ਬਾਅਦ ਆਈ.ਏ.ਐਸ. ਰਾਣੀ ਨਾਗਰ ਦੇਵੇਗੀ ਅਸਤੀਫ਼ਾ
ਚੰਡੀਗੜ੍ਹ : ਹਰਿਆਣਾ ਕਾਡਰ ਦੀ ਆਈ.ਏ.ਐਸ. ਰਾਣੀ ਨਾਗਰ ਇਕ ਵਾਰ ਮੁੜ ਤੋਂ ਸੁਰਖੀਆਂ ਵਿਚ ਆ ਗਈ ਹੈ। 2014 ਬੈਚ ਦੀ…