ਅੰਮ੍ਰਿਤਸਰ/ਜਲੰਧਰ ਪਿੱਛਲੇ ਲੰਮੇ ਸਮੇਂ ਤੋਂ ਮੁਸੀਬਤਾਂ ਵਿਚ ਘਿਰਿਆ ਸਮੁੱਚਾ ਅਕਾਲੀ ਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਲਈ ਪੁੱਜਾ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਨਾਲ ਕਈ ਸੀਨੀਅਰ ਆਗੂ ਵੀ ਮੌਜੂਦ ਹਨ। ਇਸ ਦੌਰਾਨ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੋੜਿਆ ਦੀ ਸੇਵਾ ਕਰਕੇ ਪਿਛਲੇ ਸਮੇਂ ਦੌਰਾਨ ਹੋਈਆਂ ਭੁੱਲਾਂ ਨੂੰ ਬਖਸ਼ਾਉਣ ਦਾ ਯਤਨ ਕੀਤਾ। ਇਸ ਮੌਕੇ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਗੋਬਿੰਦ ਸਿੰਘ ਲੌਂਗਵਾਲ ਤੇ ਹੋਰ ਲੀਡਰਸ਼ਿਪ ਨੇ ਵੀ ਜੋੜੇ ਸਾਫ ਕਰਨ ਦੀ ਸੇਵਾ ਕੀਤੀ।
Related Posts
ਭਾਰਤੀ ਬਾਜ਼ਾਰ ”ਚ ਵਾਸ਼ਿੰਗ ਮਸ਼ੀਨ ਤੋਂ ਲੈ ਕੇ ਫਰਿਜ਼ ਤੱਕ ਵੇਚੇਗੀ ਸ਼ਿਓਮੀ
ਕੋਲਕਾਤਾ—ਮਸ਼ਹੂਰ ਚਾਈਨੀਜ਼ ਕੰਪਨੀ ਸ਼ਿਓਮੀ ਅਗਲੇ ਸਾਲ ਤੋਂ ਵਾਈਟ ਗੁਡਸ ਇੰਡਸਟਰੀ ‘ਚ ਵੀ ਉਤਰਨ ਜਾ ਰਹੀ ਹੈ। ਇਸ ਤੋਂ ਬਾਅਦ ਭਾਰਤੀ…
ਬਾਲੀਵੁੱਡ ਦੀ ਪਹਿਲੀ ਪੌੜੀ ਚੜ੍ਹਿਆ : ਹਰਵਿੰਦਰ ਔਜਲਾ
ਰੰਗਮੰਚ ਨੇ ਪੰਜਾਬੀ ਅਤੇ ਹਿੰਦੀ ਸਿਨੇਮੇ ਨੂੰ ਕਈ ਨਾਮਵਰ ਸਿਤਾਰੇ ਦਿੱਤੇ ਹਨ। ਰੰਗਮੰਚ ਤੋਂ ਬਾਲੀਵੁੱਡ ਦੀ ਪਹਿਲੀ ਪੌੜੀ ਚੜ੍ਹਿਆ ਹਰਵਿੰਦਰ…
ਅਕਾਲ ਚਲਾਣਾ ਕਰ ਗਏ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਅੱਜ ਤੜਕੇ 4:30 ਵਜੇ ਅਕਾਲ ਚਲਾਣਾ ਕਰ ਗਏ।…