ਜਲੰਧਰ — ਗ੍ਰੀਨ ਟੀ ਨੂੰ ਸਿਹਤ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ। ਕਈ ਸ਼ੋਧਾਂ ‘ਚ ਵੀ ਗ੍ਰੀਨ ਟੀ ਨੂੰ ਸਿਹਤ ਲਈ ਲਾਭਦਾਇਕ ਦੱਸਿਆ ਗਿਆ ਹੈ। ਗ੍ਰੀਨ ਟੀ ਦੀ ਰੋਜ਼ਾਨਾ ਵਰਤੋਂ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦੀ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਗ੍ਰੀਨ ਟੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਦੱਸ ਦਈਏ ਕਿ ਜ਼ਿਆਦਾ ਮਾਤਰਾ ‘ਚ ਗ੍ਰੀਨ ਟੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਤੁਹਾਨੂੰ ਇਸ ਖਬਰ ਰਾਹੀਂ ਗ੍ਰੀਨ ਟੀ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ…
ਮਾਨਸਿਕ ਸ਼ਾਂਤੀ
ਜੇਕਰ ਤੁਸੀਂ ਕੁਝ ਕੰਮ ਕਰਨ ਤੋਂ ਬਾਅਦ ਮਾਨਸਿਕ ਰੂਪ ਨਾਲ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਗ੍ਰੀਨ ਟੀ ਤੁਹਾਡੇ ਲਈ ਕਾਫੀ ਫਾਇਦੇਮੰਦ ਹੈ। ਗ੍ਰੀਨ ਟੀ ‘ਚ ਥੇਨਾਈਨ ਤੱਤ ਹੁੰਦੇ ਹਨ, ਜਿਸ ‘ਚ ਅਮੀਨੋ ਐਸਿਡ ਬਣਦਾ ਹੈ। ਅਮੀਨੋ ਐਸਿਡ ਸਰੀਰ ‘ਚ ਤਾਜ਼ਗੀ ਬਣਾਈ ਰੱਖਦਾ ਹੈ ਅਤੇ ਸਰੀਰ ਦੀ ਥਕਾਵਟ ਨੂੰ ਦੂਰ ਰੱਖਦਾ ਹੈ, ਜਿਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।
ਬਲੱਡ ਪ੍ਰੈਸ਼ਰ ਨੂੰ ਰੱਖਦਾ ਹੈ ਨਾਰਮਲ
ਭੱਜ ਦੋੜ ਭਰੀ ਜ਼ਿੰਦਗੀ ਅਤੇ ਦਫਤਰ ਦੀ ਟੈਂਸ਼ਨ ‘ਚ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਕਾਫੀ ਜ਼ਿਆਦਾ ਵਧਦੀ ਹੈ। ਹਾਈ ਬਲੱਡ ਪ੍ਰੈਸ਼ਰ ਸਰੀਰ ‘ਚ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਵੀ ਹੋ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਗ੍ਰੀਨ ਟੀ ਜ਼ਰੂਰ ਪੀਓ। ਇਸ ਨੂੰ ਪੀਣ ਨਾਲ ਤੁਹਾਡੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਜਾਵੇਗੀ।
ਕੋਲੈਸਟਰੋਲ ਘਟਾਏ
ਦਿਲ ਦੇ ਰੋਗੀਆਂ ਲਈ ਗ੍ਰੀਨ ਟੀ ਦਾ ਸੇਵਨ ਬਹੁਤ ਹੀ ਫਾਇਦੇਮੰਦ ਸਾਬਿਤ ਹੁੰਦਾ ਹੈ। ਗ੍ਰੀਨ ਟੀ ਸਰੀਰ ‘ਚ ਬੈਡ ਕੋਲੈਸਟਰੋਲ ਨੂੰ ਘੱਟ ਕਰਕੇ ਗੁੱਡ ਕੋਲੈਸਟਰੋਲ ਨੂੰ ਵਧਾਉਣ ‘ਚ ਮਦਦਗਾਰ ਹੁੰਦੀ ਹੈ। ਜੇਕਰ ਤੁਸੀਂ ਆਇਲੀ ਭੋਜਨ ਕਰਦੇ ਹੋ ਤਾਂ ਤੁਹਾਨੂੰ ਨਿਯਮਿਤ ਰੂਪ ਨਾਲ ਗ੍ਰੀਨ ਟੀ ਦਾ ਸੇਵਨ ਕਰਨਾ ਚਾਹੀਦਾ ਹੈ।
ਡਾਇਬਿਟੀਜ਼ ‘ਚ ਫਾਇਦੇਮੰਦ
ਜੇਕਰ ਤੁਹਾਡਾ ਸ਼ੂਗਰ ਲੈਵਲ ਵਧ ਰਿਹਾ ਹੈ ਤਾਂ ਗ੍ਰੀਨ ਟੀ ਦਾ ਸੇਵਨ ਤੁਹਾਨੂੰ ਬਹੁਤ ਫਾਇਦਾ ਦੇ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਰੋਗੀਆਂ ਨੂੰ ਡਾਇਬਿਟੀਜ਼ ਦੀ ਔਖ ਹੈ ਤਾਂ ਉਨ੍ਹਾਂ ਨੂੰ ਰੋਜ਼ਾਨਾ ਸਵੇਰੇ ਉੱਠ ਕੇ ਇਕ ਕੱਪ ਗ੍ਰੀਨ ਟੀ ਪੀਣੀ ਚਾਹੀਦੀ ਹੈ। ਇਸ ਨਾਲ ਤੁਹਾਡੇ ਸਰੀਰ ‘ਚ ਮੌਜੂਦ ਸ਼ੂਗਰ ਦਾ ਪੱਧਰ ਵੀ ਕੰਟਰੋਲ ‘ਚ ਰਹੇਗਾ। ਸ਼ੂਗਰ ਦੇ ਰੋਗੀਆਂ ਨੂੰ ਭੋਜਨ ਦੇ ਬਾਅਦ ਗ੍ਰੀਨ ਟੀ ਦਾ ਸੇਵਨ ਕਰਨਾ ਚਾਹੀਦਾ ਹੈ।
ਭਾਰ ਘੱਟ ਕਰੇ
ਭਾਰ ਘੱਟ ਕਰਨ ‘ਚ ਗ੍ਰੀਨ ਟੀ ਕਾਫੀ ਹੱਦ ਤੱਕ ਸਹਾਈ ਹੈ। ਗ੍ਰੀਨ ਟੀ ਪੀਣ ਨਾਲ ਤੁਹਾਡੇ ਸਰੀਰ ਦਾ ਮੈਟਾਬਾਲੀਜ਼ਮ ਵਧਦਾ ਹੈ, ਜਿਸ ਨਾਲ ਪਾਚਨ ਕਿਰਿਆ ਸੰਤੁਲਿਤ ਰਹਿੰਦੀ ਹੈ। ਅਜਿਹਾ ਹੋਣ ਕਾਰਨ ਵਿਅਕਤੀ ਦਾ ਭਾਰ ਘੱਟ ਹੁੰਦਾ ਹੈ।