ਨਵੀਂ ਦਿੱਲੀ— 21 ਨਵੰਬਰ 1963 ਨੂੰ ਕੇਰਲ ਵਿਚ ਤਿਰੁਅਨੰਤਪੁਰਮ ਨੇੜੇ ਥੰਬਾ ਤੋਂ ਪਹਿਲੇ ਰਾਕੇਟ ਨੂੰ ਲਾਂਚ ਕੀਤੇ ਜਾਣ ਦੇ ਨਾਲ ਹੀ ਭਾਰਤ ਦਾ ਪੁਲਾੜ ਪ੍ਰੋਗਰਾਮ ਸ਼ੁਰੂ ਹੋਇਆ ਸੀ।
ਸਾਈਕਲ ‘ਤੇ ਲਿਜਾਇਆ ਗਿਆ ਪਹਿਲਾ ਰਾਕੇਟ
ਇਹ ਦਿਲਚਸਪ ਗੱਲ ਹੈ ਕਿ ਉਕਤ ਰਾਕੇਟ ਨੂੰ ਉਦੋਂ ਲਾਂਚਿੰਗ ਪੈੱਡ ਤੱਕ ਇਕ ਸਾਈਕਲ ‘ਤੇ ਲਿਜਾਇਆ ਗਿਆ ਸੀ। ਨਾਰੀਅਲ ਦੇ ਰੁੱਖਾਂ ਦਰਮਿਆਨ ਸਟੇਸ਼ਨ ਦਾ ਪਹਿਲਾਂ ਲਾਂਚਿੰਗ ਪੈੱਡ ਸੀ।
ਦੂਜਾ ਰਾਕੇਟ ਬੈਲ ਗੱਡੀ ‘ਤੇ ਲਿਆਂਦਾ ਗਿਆ
ਇਕ ਸਥਾਨਕ ਕੈਥੋਲਿਕ ਚਰਚ ਨੂੰ ਵਿਗਿਆਨੀਆਂ ਲਈ ਮੁੱਖ ਦਫ਼ਤਰ ਵਿਚ ਤਬਦੀਲ ਕੀਤਾ ਗਿਆ। ਮਵੇਸ਼ੀਆਂ ਦੇ ਰਹਿਣ ਦੀ ਜਗ੍ਹਾ ਨੂੰ ਪ੍ਰਯੋਗਸ਼ਾਲਾ ਬਣਾਇਆ ਗਿਆ, ਜਿੱਥੋਂ ਅਬਦੁੱਲ ਕਲਾਮ ਆਜ਼ਾਦ ਵਰਗੇ ਨੌਜਵਾਨ ਵਿਗਿਆਨੀਆਂ ਨੇ ਕੰਮ ਕੀਤਾ। ਦੂਜਾ ਰਾਕੇਟ ਬੈਲ ਗੱਡੀ ‘ਤੇ ਲਿਆਂਦਾ ਗਿਆ ਸੀ।