ਕੋਲਕਾਤਾ—ਮਸ਼ਹੂਰ ਚਾਈਨੀਜ਼ ਕੰਪਨੀ ਸ਼ਿਓਮੀ ਅਗਲੇ ਸਾਲ ਤੋਂ ਵਾਈਟ ਗੁਡਸ ਇੰਡਸਟਰੀ ‘ਚ ਵੀ ਉਤਰਨ ਜਾ ਰਹੀ ਹੈ। ਇਸ ਤੋਂ ਬਾਅਦ ਭਾਰਤੀ ਬਾਜ਼ਾਰ ਦੀ ਇਹ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਪੂਰੀ ਤਰ੍ਹਾਂ ਨਾਲ ਇਕ ਕੰਜ਼ਿਊਮਰ ਇਲੈਕਟ੍ਰੋਨਿਕਸ ਕੰਪਨੀ ਬਣ ਜਾਵੇਗੀ। ਇਹ ਜਾਣਕਾਰੀ ਇਸ ਡਿਵੈਲਪਮੈਂਟ ਤੋਂ ਵਾਕਿਫ ਚਾਰ ਸੂਤਰਾਂ ਨੇ ਦਿੱਤੀ ਹੈ।
ਸ਼ਿਓਮੀ ਦੇ ਐਗਜ਼ੀਕਿਊਟਿਵ ਫਿਲਹਾਲ ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ, ਰੈਫਰੀਜਰੇਟਰ ਅਤੇ ਲੈਪਟਾਪ ਦੇ ਨਾਲ ਵੈਕਿਊਮ ਕਲਿਨਰ ਅਤੇ ਵਾਟਰ ਪਿਊਰੀਫਾਇਰ ਵਰਗੀ ਕੈਟਿਗਰੀਜ਼ ਦੀ ਇੰਡੀਅਨ ਮਾਰਕਿਟ ‘ਚ ਸੰਭਾਵਨਾਵਾਂ ਦੇ ਬਾਰੇ ‘ਚ ਪਤਾ ਲਗਾ ਰਹੇ ਹਨ। ਉਸ ਹਿਸਾਬ ਨਾਲ ਕੰਪਨੀ ਪ੍ਰਾਡੈਕਟਸ ਉਤਾਰੇਗੀ। ਐਗਜ਼ੀਕਿਊਟਿਵ ਨੇ ਦੱਸਿਆ ਕਿ ਸਾਰੇ ਪ੍ਰਾਡੈਕਟਸ ਇੰਟਰਨੈੱਟ ਆਫ ਥਿੰਗਸ (ਆਈ.ਓ.ਟੀ.) ‘ਤੇ ਆਧਾਰਿਤ ਸਮਾਰਟ ਇੰਪਲਾਈਸੇਜ਼ ਹੋਣਗੇ ਜਾਂ ਫਿਰ ਉਨ੍ਹਾਂ ਨੂੰ ਇੰਟਰਨੈੱਟ ਅਤੇ ਦੂਜੇ ਡਿਵਾਈਸੇਜ਼ ਨਾਲ ਜੋੜਿਆ ਜਾਵੇਗਾ। ਇਨ੍ਹਾਂ ਪ੍ਰਾਡੈਕਟਸ ਨੂੰ ਰਿਮੋਟ ਦੇ ਰਾਹੀਂ ਅਕਸੈੱਸ ਕੀਤਾ ਜਾ ਸਕੇਗਾ।
ਕੰਪਨੀ ਦੇ ਇੰਪਲਾਈਸੇਜ਼ ਸੈਗਮੈਂਟ ‘ਚ ਐਂਟਰੀ ਨਾਲ ਮਾਰਕਿਟ ‘ਚ ਉਸ ਦੀ ਗਰੋਥ ਦੇ ਨਵੇਂ ਰਸਤੇ ਵੀ ਖੁੱਲਣਗੇ। ਸ਼ਿਓਮੀ ਫਿਲਹਾਲ ਇਥੇ ਸਾਲਾਨਾ 100 ਫੀਸਦੀ ਤੋਂ ਜ਼ਿਆਦਾ ਗਰੋਥ ਕਰ ਰਹੀ ਹੈ। ਦੇਸ਼ ਦੀ ਇਹ ਵੱਡੀ ਸਮਾਰਟਫੋਨ ਕੰਪਨੀ ਅਗਲੇ ਸਾਲ ਸਮਾਰਟ ਟੀ.ਵੀ. ਲਾਈਨ-ਅਪ ਵਧਾਉਣ ‘ਤੇ ਵੀ ਵਿਚਾਰ ਕਰ ਰਹੀ ਹੈ। ਇਕ ਇੰਡਸਟਰੀ ਐਗਜ਼ੀਕਿਊਟਿਵ ਨੇ ਦੱਸਿਆ ਕਿ ਸ਼ਿਓਮੀ ਭਾਰਤ ‘ਚ ਜਿਨ੍ਹਾਂ ਇੰਪਲਾਈਸੇਜ਼ ਨੂੰ ਲਾਂਚ ਕਰੇਗੀ, ਉਨ੍ਹਾਂ ਸਾਰਿਆਂ ‘ਚ ਇੰਟਰਨੈੱਟ ਕਨੈਕਟਵਿਟੀ ਹੋਵੇਗੀ। ਉਹ ਪ੍ਰਾਡੈਕਟਸ ਨੂੰ ਆਨਲਾਈਨ ਲਾਂਚ ਕਰਨ ਦੇ ਨਾਲ ਹੀ ਐਕਸਕਿਲੂਸਿਵ ਸਟੋਰਸ ਦੇ ਰਾਹੀਂ ਆਫਲਾਈਨ ਸੈਗਮੈਂਟ’ਚ ਵੀ ਉਤਾਰੇਗੀ।
ਕੰਪਨੀ ਨੇ ਵੱਡੇ ਇਲੈਕਟ੍ਰੋਨਿਕ ਅਤੇ ਮੋਬਾਇਲ ਫੋਨ ਸਟੋਰਸ ‘ਚ ਵੀ ਪ੍ਰਾਡੈਕਟਸ ਅਵੈਲੇਬਲ ਕਰਵਾਉਣ ਦੀ ਯੋਜਨਾ ਹੈ। ਸ਼ਿਓਮੀ ਅਗਲੇ ਸਾਲ ਸਮਾਰਟਫੋਨ, ਟੀ.ਵੀ. ਅਤੇ ਇੰਪਲਾਈਸੇਜ਼ ਦੇ ਨਾਲ 500 ਨਵੇਂ ਸ਼ਹਿਰਾਂ ‘ਚ ਐਂਟਰੀ ਕਰਕੇ ਆਫਲਾਈਨ ਮੌਜੂਦਗੀ ਵੀ ਵਧਾਉਣਾ ਚਾਹੁੰਦੀ ਹੈ ਐਗਜ਼ੀਕਿਊਟਿਵ ਨੇ ਦੱਸਿਆ ਕਿ ਉਹ ਫਿਲਹਾਲ ਦੇਸ਼ ਦੇ 50 ਵੱਡੇ ਮਾਰਕਿਟਸ ਮੌਜੂਦ ਹਨ। ਇਸ ਬਾਰੇ ‘ਚ ਜਾਣਕਾਰੀ ਲਈ ਭੇਜੇ ਗਏ ਈਮੇਲ ‘ਤੇ ਸ਼ਿਓਮੀ ਨੇ ਕਈ ਰਿਸਪੋਨਸ ਨਹੀਂ ਦਿੱਤਾ।