ਨਵੀਂ ਦਿੱਲੀ : ਏਸ਼ੀਆਈ ਖੇਡਾਂ ਦੇ ਹੇਪਟਾਥਲਾਨ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਖਿਡਾਰਨ ਸਪਵਪਨਾ ਬਰਮਨ ਨੂੰ 6 ਉਂਗਲੀਆਂ ਵਾਲੇ ਪੈਰਾਂ ਦੇ ਮੁਤਾਬਕ ਬੂਟ ਦਿੱਤੇ ਗਏ। ਖੇਡ ਅਥਾਰਿਟੀ ਬਣਾਉਣ ਵਾਲੀ ਜਰਮਨ ਦੀ ਕੰਪਨੀ ਐਡੀਡਾਸ ਨੇ ਸਵਪਨਾ ਨੂੰ ਇਹ ਬੂਟ ਦਿੱਤੇ। ਦੋਵਾਂ ਪੈਰਾਂ ਵਿਚ 6-6 ਉਂਗਲੀਆਂ ਹੋਣ ਕਾਰਨ ਸਵਪਨਾ ਨੂੰ ਰੈਗੁਲਰ ਬੂਟ ਪਾ ਕੇ ਦੌੜਨ ਵਿਚ ਪਰੇਸ਼ਾਨੀ ਹੁੰਦੀ ਹੈ। ਸਵਪਨਾ ਨੇ ਕਿਹਾ, ”ਮੈਨੂੰ ਇਨ੍ਹਾਂ ਬੂਟਾਂ ਦੇ ਮਿਲਣ ਨਾਲ ਕਾਫੀ ਖੁਸ਼ੀ ਹੈ। ਮੈਂ ਇਸ ਵਿਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਮੈਨੂੰ ਪਤਾ ਹੈ ਕਿ ਹੁਣ ਮੈਂ ਆਪਣੇ ਦਰਦ ਦੀ ਪਰਵਾਹ ਕੀਤੇ ਬਿਨਾ ਆਪਣੀ ਟ੍ਰੇਨਿੰਗ ‘ਤੇ ਧਿਆਨ ਦੇ ਸਕਦੀ ਹਾਂ।”
ਸਵਪਨਾ ਨੇ ਕਿਹਾ, ”ਮੈਂ ਸਖਤ ਮਿਹਨਤ ਕਰਨਾ ਜਾਰੀ ਰਖਾਂਗੀ ਅਤੇ ਦੇਸ਼ ਲਈ ਤਮਗਾ ਜਿੱਤਣ ਦੇ ਆਪਣੇ ਟੀਚੇ ‘ਤੇ ਕੰਮ ਕਰਾਂਗੀ।” ਐਡੀਡਾਸ ਇਸ ਖਾਸ ਬੂਟਾਂ ਦੇ ਨਿਰਮਾਣ ਲਈ ਸਵਪਨਾ ਨੂੰ ਜਰਮਨੀ ਦੇ ਹੇਰਜੋਗੇਨਾਹੁਰਾਚ ਸਥਿਤ ਪ੍ਰਯੋਗਸ਼ਾਲਾ ਲੈ ਕੇ ਗਿਆ ਸੀ। ਐਡੀਡਾਸ ਦੇ ਭਾਰਤ ਵਿਚ ਬ੍ਰਾਂਡ ਮਾਰਕੀਟਰ ਸ਼ਰਦ ਸਿੰਗਲਾ ਨੇ ਕਿਹਾ, ”ਸਾਡੇ ਲਈ ਇਹ ਖਾਸ ਤਰ੍ਹਾਂ ਦੀ ਚੁਣੌਤੀ ਸੀ ਅਤੇ ਐਡੀਡਾਸ ਨੂੰ ਸਵਪਨਾ ਨੂੰ ਇਹ ਖਾਸ ਬੂਟ ਮਹੱਈਆ ਕਰਾਉਣ ‘ਤੇ ਮਾਣ ਹੈ। ਇਸ ਨਾਲ ਉਸ ਨੂੰ ਹੈਪਟਾਥਲਾਨ ਦੇ 7 ਮੁਕਾਬਲਿਆਂ ਵਿਚ ਖੇਡਣ ਲਈ ਮਦਦ ਮਿਲੇਗੀ।”