ਜਬਲਪੁਰ : ਕਰੋਨਾ ਮਹਾਮਾਰੀ ਦਾ ਕਹਿਰ ਹਾਲੇ ਠੰਢਾ ਨਹੀਂ ਹੋਇਆ ਕਿ ਹੋਰ ਦਿਲ ਕੰਬਾਊ ਘਟਨਾਵਾਂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜੰਮੂ ਕਸ਼ਮੀਰ ਰਾਇਫ਼ਲ ਰੈਜੀਮੈਂਟ ਵਿੱਚ ਨਾਇਬ ਸੂਬੇਦਾਰ ਵਜੋਂ ਤਾਇਨਾਤ ਸੂਬੇਦਾਰ ਜਤਿੰਦਰ ਅਤੇ ਉਸਦੀ ਪਤਨੀ ਸਰਬਜੀਤ ਸਿੰਘ ਨੇ ਫਾਹਾ ਲੈ ਕੇ ਆਾਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸ਼ਹਿਰ ਦੇ ਕੈਂਟ ਥਾਣਾ ਸਥਿਤ ਆਰਮੀ ਖੇਤਰ ਵਿੱਚ ਹੋਏ ਇਸ ਹਾਦਸੇ ਕਾਰਨ ਮਾਹੌਲ ਗਮਗੀਨ ਬਣ ਗਿਆ ਹੈ। ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੇ ਅਨੁਸਾਰ ਬੀਤੇ ਦਿਨੀਂ ਜੋੜੇ ਦੇ 3 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਦੱਸਿਆ ਕਿ ਸੂਬੇਦਾਰ ਜਤਿੰਦਰ ਨੇ ਆਪਣੀ ਪਤਨੀ ਸਰਬਜੀਤ ਸਿੰਘ ਨਾਲ ਸਰਕਾਰੀ ਰਿਹਾਇਸ਼ ‘ਤੇ ਫਾਹਾ ਲੈ ਲਿਆ। ਜ਼ਿਕਰਯੋਗ ਹੈ ਕਿ ਬੀਤੀ ਸਵੇਰ ਉਨ੍ਹਾਂ ਦੀ ਤਿੰਨ ਮਹੀਨੇ ਦੀ ਬੱਚੀ ਦੀ ਮੌਤ ਹੋਈ ਸੀ। ਬੱਚੇ ਦੀ ਮੌਤ ਕਾਰਨ ਦੋਵੇਂ ਜਾਣੇ ਸਦਮੇ ਵਿੱਚ ਸਨ ਅਤੇ ਗੁਆਂਢੀਆਂ ਨਾਲ ਵੀ ਕੋਈ ਗੱਲ ਨਹੀਂ ਕਰ ਰਹੇ ਸਨ।
ਘਟਨਾ ਦੀ ਪਤਾ ਉਸ ਸਮੇਂ ਲੱਗਿਆ ਜਦੋਂ ਬੀਤੀ ਸ਼ਾਮ ਜਤਿੰਦਰ ਨੂੰ ਮਿਲਣ ਲਈ ਉਨ੍ਹਾਂ ਦੇ ਸਾਥੀ ਘਰ ਆਏ ਤਾਂ ਖੜਕਾਉਣ ‘ਤੇ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਜਦੋਂ ਕਾਫ਼ੀ ਦੇਰ ਤੱਕ ਕੋਈ ਬਾਹਰ ਨਹੀਂ ਆਇਆ ਤਾਂ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਦੀ ਕਰ ਦਿੱਤੀ ਗਈ।
ਇਹ ਪਤਾ ਲੱਗਿਆ ਹੈ ਕਿ 2015 ਵਿੱਚ ਵੀ ਸੂਬੇਦਾਰ ਜਤਿੰਦਰ ਅਤੇ ਉਸਦੀ ਪਤਨੀ ਸਰਬਜੀਤ ਸਿੰਘ ਦੇ ਚਾਰ ਸਾਲਾ ਬੱਚੇ ਦੀ ਕਿਸੇ ਬਿਮਾਰੀ ਕਾਰਨ ਮੌਤ ਹੋ ਗਈ ਸੀ। ਦੋਵਾਂ ਦੀਆਂ ਦੇਹਾਂ ਨੂੰ ਪੋਸਟ ਮਾਰਟਮ ਲਈ ਮੈਡੀਕਲ ਕਾਲਜ ਭੇਜਿਆ ਗਿਆ ਹੈ।