ਜੀਰਕਪੁਰ: ਅਣਪਛਾਤੇ ਚੋਰ ਜੀਰਕਪੁਰ ਪੁਲਿਸ ਸਟੇਸ਼ਨ ਅਧੀਨ ਪੈਂਦੀਆਂ ਦੋ ਵੱਖ ਵੱਖ ਕਾਲੋਨੀਆ ਤੋਂ ਦੋ ਬੰਦ ਮਕਾਨਾ ਦੇ ਤਾਲੇ ਤੋੜ ਕੇ ਹਜਾਰਾਂ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਦੋਵੇਂ ਮਾਮਲਿਆ ਵਿੱਚ ਪੀੜਤਾਂ ਨੇ ਪੁਲਿਸ ਤੇ ਢਿੱਲੀ ਕਾਰਵਾਈ ਦਾ ਦੋਸ਼ ਲਾਇਆ ਹੈ। ਹਾਸਲ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਪੁੱਤਰ ਨੰਨਾ ਰਾਮ ਵਾਸੀ ਮਕਾਨ ਨੰਬਰ 233 ਗੁਰਦੇਵ ਨਗਰ ਭਬਾਤ ਬੀਤੇ ਇੱਕ ਹਫਤੇ ਤੋਂ ਕਿਸੇ ਰਿਸ਼ਤੇਦਾਰ ਦੀਮੌਤ ਹੋ ਜਾਣ ਕਾਰਨ ਕਰਨਾਲ ਗਿਆ ਹੋਇਆਂ ਸੀ ਇਸ ਦੌਰਾਨ ਜਦ ਬੀਤੀ ਰਾਤ ਉਸ ਨੇ ਵਾਪਿਸ ਆ ਕੇ ਵੇਖਿਆ ਤਾਂ ਉਸ ਦੇ ਘਰ ਦਾ ਤਾਲਾ ਟੁਟਿਆ ਪਿਆ ਸੀ ਅਤੇ ਅਮਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਉਸ ਨੇ ਦੋਸ਼ ਲਾਇਆਂ ਕਿ ਚੋਰ ਘਰ ਵਿੱਚ ਪਏ 20 ਹਜਾਰ ਰੁਪਏ ਨਕਦ ਇੱਕ ਸਿਲੰਡਰ ਕਪੜੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਚੋਰੀ ਗਏ ਸਮਾਨ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਦੱਸੀ ਜਾ ਰਹੀ ਹੈ। ਉਸ ਨੇ ਦੋਸ਼ ਲਾਇਆਂ ਕਿ ਵਾਰ ਵਾਰ ਪੁਲਿਸ ਨੂੰ ਫੋਨ ਕਰਨ ਦੇ ਬਾਵਜੂਦ ਕਰੀਬ ਢਾਈ ਘੰਟੇ ਤੱਕ ਪੁਲਿਸ ਨਹੀ ਪੁੱਜੀ। ਇਸ ਤੋਂ ਇਲਾਵਾ ਚੋਰ ਪੁਲਿਸ ਥਾਣੇ ਨੇੜੇ ਹੀ ਪੈਂਦੀ ਪੰਚਸ਼ੀਲ ਇਨਕਲੇਵ ਕਾਲੋਨੀ ਦੇ ਇੱਕ ਮਕਾਨ ਦੇ ਤਾਲੇ ਤੋੜ ਕੇ 70 ਹਜਾਰ ਰੁਪਏ ਨਕਦ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਪੁਲਿਸ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੋਰਾਂ ਦੀ ਭਾਲ ਆਰੰਬ ਕਰ ਦਿੱਤੀ ਹੈ।
Related Posts
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
ਬੈਂਗਲੁਰੂ-ਕਰਨਾਟਕ ਦੇ ਕਰਵਾੜ ‘ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ…
ਲਵ-ਮੈਰਿਜ ਦਾ ਖੌਫਨਾਕ ਅੰਤ, ਮੁੰਡੇ ਨੇ ਅੱਗ ਲਗਾ ਦਿੱਤੀ ਜਾਨ
ਨਵਾਂਸ਼ਹਿਰ: ਕੁੜੀ ਨਾਲ ਲਵ-ਮੈਰਿਜ ਕਰਨ ਵਾਲੇ ਨੌਜਵਾਨ ਵਲੋਂ ਕੁੜੀ ਦੇ ਪਰਿਵਾਰ ਵਲੋਂ ਤੰਗ-ਪ੍ਰੇਸ਼ਾਨ ਕਰਨ ‘ਤੇ ਖੁਦ ਨੂੰ ਅੱਗ ਲਗਾ ਕੇ…
2019 ”ਚ ਇਸ ਐਕਟਰ ਦੀ ਚਮਕੀ ਕਿਸਮਤ, ਇਕ-ਦੋ ਨਹੀਂ ਸਗੋਂ ਮਿਲੀਆਂ ਹਨ 12 ਫਿਲਮਾਂ
ਮੁੰਬਈ:ਹਾਲ ਹੀ ‘ਚ ਧੋਨੀ ਫੇਮ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਕੇਦਾਰਨਾਥ’ ਰਿਲੀਜ਼ ਹੋਈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ…