ਬੜੂ ਸਾਹਿਬ : ਬੜੂ ਸਾਹਿਬ ਦੇ ਸੀਨੀਅਰ ਸੇਵਾਦਾਰ ਸ. ਬਹਾਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਹ ਕੋਰੋਨਾ ਤਂ ਪੀੜਤ ਸਨ। ਕਲਗੀਧਰ ਬੜੂ ਸਾਹਿਬ ਦੇ ਟਰੱਸਟੀ ਆਰ ਪੀ ਐਸ ਕੋਹਲੀ ਨੇ ਦੱਸਿਆ ਕਿ ਸ.ਬਹਾਦਰ ਸਿੰਘ ਜੀਵੋ ਕਨੋਲਾ ਆਇਲ ਫਰਮ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਿਤਾ ਸਨ। ਉਹਨਾਂ ਨੇ ਕਈ ਦਹਾਕਿਆਂ ਤੱਕ ਬੜੂ ਸਾਹਿਬ ਵਿਖੇ ਨਿਰਸਵਾਰਥ ਸੇਵਾ ਕੀਤੀ। ਉਹਨਾਂ ਦੇ ਅਕਾਲ ਚਲਾਣੇ ਨਾਲ ਸਮੁੱਚੇ ਸਿੱਖ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਨੇ ਸੰਗਤ ਨੂੰ ਘਰ ਰਹਿ ਕੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ।
Related Posts
ਵਿਸ਼ਵ ਕੱਪ ‘ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਮੁਕਾਬਲਾ
ਮੈਨਚੈਸਟਰ, 16 ਜੂਨ- ਅੱਜ ਵਿਸ਼ਵ ਕੱਪ ‘ਚ ਅਜਿਹਾ ਮੁਕਾਬਲਾ ਹੋਣ ਜਾ ਰਿਹਾ ਹੈ, ਜਿਸ ‘ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ…
ਪੱਤਰਕਾਰੀ ਦੇ ਗੁਲਗਲੇ
ਪੱਤਰਕਾਰੀ ਦੇ ਗੁਲਗਲੇ ਜਿਨ੍ਹਾਂ ਦੇ ਮੂੰਹ ਨੂੰ ਲਗ ਜਾਂਦੇ ਐ, ਉਹ ਫੇਰ ਜਲੇਬੀਆਂ ਖਾਣੀਆਂ ਛੱਡ ਜਾਂਦੇ ਐ। ਗੈਲੇ ਗੁਲਗਲੇ ਸੁਆਦ…
ਬੁੱਢਿਆਂ ਲਈ ਨੌਕਰੀ ਜਵਾਨਾਂ ਲਈ ‘ਛੁਣਛਣਾ’
ਨਵੀ ਦਿੱਲੀ : ਉਤਰ ਰੇਲਵੇ ਨੇ ਅਪਣੇ ਸੇਵਾ ਮੁਕਤ ਹੋ ਚੁੱਕੇ ਬੁੱਢੇ ਮੁਲਾਜਮਾਂ ਨੂੰ ‘ਕੇਕ’ ਖੁਆ ਕੇ ਜਵਾਨ ਬਣਾਉਣ ਦਾ…