ਲੰਡਨ — ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੋਮਵਾਰ ਨੂੰ ਸੰਕਲਪ ਜਤਾਇਆ ਹੈ ਕਿ ਬ੍ਰੈਗਜ਼ਿਟ ਤੋਂ ਬਾਅਦ ਬ੍ਰਿਟੇਨ ‘ਚ ਪ੍ਰਵਾਸੀ ਕਰਮਚਾਰੀਆਂ ਨੂੰ ਬਰਾਬਰ ਮੌਕੇ ਮਿਲਣਗੇ ਅਤੇ ਯੂਰਪੀ ਸੰਘ ਦੇ ਪ੍ਰਵਾਸੀ, ਭਾਰਤ ਜਿਹੇ ਦੇਸ਼ਾਂ ਦੇ ਲੋਕਾਂ ਨੂੰ ਛੱਡ ਕੇ ਅੱਗੇ ਨਹੀਂ ਵਧ ਸਕਦੇ। ਲੰਡਨ ਦੇ ਕੰਫੈਡਰੇਸ਼ਨ ਆਫ ਬ੍ਰਿਟਿਸ਼ ਇੰਡਸਟਰੀ (ਸੀ. ਬੀ. ਆਈ.) ਦੇ ਸਾਲਾਨਾ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਖਿਆ ਕਿ ਬ੍ਰੈਗਜ਼ਿਟ ਤੋਂ ਬਾਅਦ ਦੇਸ਼ ਦੀ ਇਮੀਗ੍ਰੇਸ਼ਨ ਵਿਵਸਥਾ ਕੌਸ਼ਲ ਅਤੇ ਪ੍ਰਤੀਭਾ ‘ਤੇ ਆਧਾਰਿਤ ਹੋਵੇਗੀ ਨਾ ਕਿ ਇਸ ਆਧਾਰ ‘ਤੇ ਕਿ ਪ੍ਰਵਾਸੀ ਕਿਸੇ ਦੇਸ਼ ਤੋਂ ਆਏ ਹਨ।ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਹੁਣ ਤੋਂ ਅਜਿਹਾ ਨਹੀਂ ਹੋਵੇਗਾ ਕਿ ਯੂਰਪੀ ਸੰਘ (ਈ. ਯੂ) ਦੇ ਨਾਗਰਿਕਾਂ ਨੂੰ ਉਨ੍ਹਾਂ ਦਾ ਕੌਸ਼ਲ ਜਾਂ ਅਨੁਭਵ ਦੇਖੇ ਬਿਨਾਂ ਸਿਡਨੀ ਦੇ ਇੰਜੀਨੀਅਰ ਜਾਂ ਦਿੱਲੀ ਦੇ ਸਾਫਟਵੇਅਰ ਡਿਵੈਲਪਰ ਨੂੰ ਪਿੱਛੇ ਛੱਡ ਕੇ ਲਾਈਨ ‘ਚੋਂ ਅੱਗੇ ਕੱਢ ਦਿੱਤਾ ਜਾਵੇਗਾ। ਬ੍ਰਿਟੇਨ ਦੀ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਬ੍ਰਿਟੇਨ ਦੇ ਰਸਮੀ ਤੌਰ ਤੋਂ ਵੱਖ ਹੋਣ ਤੋਂ ਬਾਅਦ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਕਰਮੀਆਂ ਲਈ ਬਰਾਬਰ ਵੀਜ਼ਾ ਨਿਯਮ ਲਾਗੂ ਹੋਣਗੇ।
Related Posts
ਬਾਲਮੀਕ ਕਾਲੋਨੀ ਵਿੱਚ ਲੋੜਵੰਦਾਂ ਨੂੰ ਕਣਕ ਵੰਡੀ
ਐਸ.ਏ.ਐਸ. ਨਗਰ : ਸੀਨੀਅਰ ਸਿਟੀਜ਼ਨ ਹੈਲਪਏਜ ਐਸੋਸੀਏਸ਼ਨ ਵਲੋਂ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਨਰਾਇਣ…
ਕ੍ਰਿਕਟ ਪ੍ਰੇਮੀਆਂ ਨੂੰ ਇੰਤਜ਼ਾਰ 5 ਜੂਨ ਦਾ, ਭਾਰਤੀ ਟੀਮ ਜੰਮ ਕੇ ਰਹੀ ਹੈ ਅਭਿਆਸ
1 ਜੂਨ – ਇੰਗਲੈਂਡ ਵਿਚ ਆਈ.ਸੀ.ਸੀ. ਵਿਸ਼ਵ ਕੱਪ 2019 ਜਾਰੀ ਹੈ। ਭਾਰਤ ਦੀ ਕ੍ਰਿਕਟ ਟੀਮ ਆਪਣਾ ਪਹਿਲਾ ਮੈਚ 5 ਜੂਨ…
ਕੀ ਬਾਦਲ ਦਲ ਨੇ ਬੀਜੇਪੀ ਨਾਲ ਰਲੇਵਾਂ ਕਰ ਲਿਆ ? ਨਹੀਂ ਤਾਂ ਚੌਣ ਮਨੋਰਥ ਪੱਤਰ ਕਿਥੇ ਅੈ ?
19 ਮੲੀ ਨੂੰ ਪੰਜਾਬ ਵਿੱਚ ਲੋਕਸਭਾ ਚੋਣ ਹੋਣ ਜਾ ਰਹੀ ਹੈ। ਅੱਜ 10 ਮੲੀ ਹੋ ਚੁੱਕੀ ਹੈ ਅਤੇ ਵੱਖਰੀ ਕੌਮ…