ਲੰਡਨ— ਬ੍ਰਿਟਿਸ਼ ਸੰਸਦ ਦੇ ਉਪਰਲੇ ਸਦਨ ਹਾਊਸ ਆਫ ਲਾਰਡਸ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਭਾਰਤ ‘ਚ ਬ੍ਰਿਟਿਸ਼ ਰਾਜ ਦੌਰਾਨ ਅਪ੍ਰੈਲ 1919 ‘ਚ ਹੋਏ ਜਲਿਆਂਵਾਲਾ ਕਤਲਕਾਂਡ ‘ਤੇ ਇਤਿਹਾਸਿਕ ਬਹਿਸ ਦੀ ਪਹਿਲ ਸ਼ੁਰੂ ਕੀਤੀ ਹੈ। ਇਹ ਚਰਚਾ ਅਗਲੇ ਮੰਗਲਵਾਰ ਨੂੰ ਹੋਵੇਗੀ।
ਲਾਰਡ ਮੇਘਨਾਦ ਦੇਸਾਈ ਤੇ ਲਾਰਡ ਰਾਜ ਲੂੰਬਾ ਦੀ ਪਹਿਲ ‘ਤੇ ਬ੍ਰਿਟਿਸ਼ ਸੰਸਦ ਦੇ ਉਪਰਲੇ ਸਦਨ ਦੇ ਮੁੱਖ ਚੈਂਬਰ ‘ਚ ਅੰਮ੍ਰਿਤਸਰ ਕਤਲਕਾਂਡ ਦੀ 100 ਬਰਸੀ ਹੋਵੇਗੀ। ਉਸ ‘ਚ ਕਰੀਬ ਸਪੀਕਰ ਸ਼ਾਮਲ ਹੋਣਗੇ ਤੇ ਉਸ ਨੂੰ ਸੰਖੇਪ ਬਹਿਸ ਦਾ ਨਾਂ ਦਿੱਤਾ ਗਿਆ ਹੈ। ਦੇਸਾਈ ਤੇ ਲੂੰਬਾ ਇਸ ਇਤਿਹਾਸਿਕ ਦੁਖਦ ਘਟਨਾ ਦੀ 100ਵੀਂ ਬਰਸੀ ਲਈ ਗਠਿਤ ਨਵੀਂ ਕਮੇਟੀ ਦੇ ਮੈਂਬਰ ਹਨ।
ਕਮੇਟੀ ਨੇ ਇਕ ਬਿਆਨ ‘ਚ ਕਿਹਾ ਕਿ ਇਹ ਇਕ ਇਤਿਹਾਸਿਕ ਪਲ ਹੈ ਕਿਉਂਕਿ ਇਸ ਕਤਲਕਾਂਡ ਦੀ ਬਰਸੀ 13 ਅਪ੍ਰੈਲ 2019 ਨੂੰ ਹੈ। ਇਸ ਬਹਿਸ ‘ਚ ਜਲਿਆਂਵਾਲਾ ਬਾਗ ਕਤਲਕਾਂਡ ‘ਤੇ ਵਿਸਥਾਰ ਨਾਲ ਚਰਚਾ ਦਾ ਪ੍ਰਸਤਾਵ ਹੈ। ਬ੍ਰਿਟਿਸ਼ ਸਰਕਾਰ ਦੀ ਇਸ ਬਰਸੀ ਨੂੰ ਮਨਾਉਣ ਦੀ ਯੋਜਨਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ 100 ਸਾਲ ‘ਚ ਇਹ ਪਹਿਲੀ ਵਾਰ ਹੈ ਕਿ ਜਲਿਆਂਵਾਲਾ ਬਾਗ ਕਾਂਡ ਦੀ ਨਿੰਦਾ ਕੀਤੀ ਗਈ ਹੈ। ਪਿਛਲੀ ਵਾਰ ਜੁਲਾਈ 1920 ਦਾ ਵੇਲਾ ਸੀ ਜਦੋਂ ਹਾਊਸ ਆਫ ਲਾਰਡਸ ਨੇ ਬ੍ਰਿਗੇਡੀਅਰ ਜਨਰਲ ਡਾਇਰ ਦੀ ਨਿੰਦਾ ਕੀਤੀ ਸੀ। ਡਾਇਰ ਨੇ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ‘ਚ ਹਜ਼ਾਰਾਂ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਮਰਵਾ ਦਿੱਤਾ ਸੀ।