ਬਰਨਾਲਾ: ਨਸ਼ੇ ਦੀ ਤਸਕਰੀ ਦਿਨੋਂ ਦਿਨ ਵੱਧ ਰਹੀ ਹੈ। ਇਸ ਦਰਮਿਆਨ ਬੀ.ਐਸ.ਐਫ਼. ਨੇ ਫਿਰੋਜ਼ਪੁਰ ਵਿਚ ਪੈਂਦੀ ਭਾਰਤ-ਪਾਕਿਸਤਾਨ ਸਰਹੱਦ ਤੋਂ 42 ਕਰੋੜ ਦੀ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਦੀ-136 ਬਟਾਲੀਅਨ ਅਤੇ ਬਰਨਾਲਾ ਪੁਲਿਸ ਨੇ ਸਾਂਝੇ ਸਰਚ ਆਪਰੇਸ਼ਨ ਦੌਰਾਨ 8 ਕਿਲੋ 290 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਕੌਮਾਂਤਰੀ ਕੀਮਤ 42 ਕਰੋੜ ਦੱਸੀ ਜਾ ਰਹੀ ਹੈ। ਫਿਲਹਾਲ ਬੀ.ਐੱਸ.ਐੱਫ. ਵਲੋਂ ਪੂਰੇ ਇਲਾਕੇ ‘ਚ ਤਲਾਸ਼ੀ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਕੀਮਤ ਵਿੱਚ ਨਸ਼ੇ ਦੀ ਤਸਕਰੀ ਨਹੀਂ ਹੋਣ ਦਿੱਤੀ ਜਾਵੇਗੀ।
Related Posts
ਅਖਾੜੇ ਦਾ ਸ਼ੇਰ – ਪ੍ਰਿੰ. ਸਰਵਣ ਸਿੰਘ
ਪਹਿਲਵਾਨ ਦਾਰਾ ਸਿੰਘ ਧਰਮੂਚੱਕੀਆ ਪਹਿਲਵਾਨ ਤੇ ਅਦਾਕਾਰ ਦਾਰਾ ਸਿੰਘ ਉਮਰ ਦੇ ਚੁਰਾਸੀਵੇਂ ਵਰ੍ਹੇ `ਚ ਜਾਂਦੀ ਵਾਰ ਦੀ ਫਤਹਿ ਬੁਲਾ ਗਿਆ।…
ਪਰਸੋਂ ਨੂੰ ਪ੍ਰਾਹੁਣਾ ਹੋਵੇਗਾ ਬਿੱਲਾ ਤੇ ਬਹੂ ਹੋਵੇਗੀ ਬਿੱਲੀ
ਜਲੰਧਰ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ ਨੇ ਆਪਣੇ ਕਰੀਅਰ ਦੀ ਪਹਿਲੀ ਫਿਲਮ ‘ਵਨਸ ਅਪੌਨ ਅ ਟਾਈਮ ਇਨ…
ਪੁਲਵਾਮਾ ਜੋ ਦੁੱਧ ਅਤੇ ਕੇਸਰ ਲਈ ਵੀ ਮਸ਼ਹੂਰ ਹੈ
ਸੀਆਰਪੀਐੱਫ ਦੇ ਕਾਫ਼ਲੇ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦਾ ਜਿਲ੍ਹਾ ਪੁਲਵਾਮਾ ਚਰਚਾ ਵਿੱਚ ਆ ਗਿਆ ਹੈ। ਜਿਲ੍ਹਾ…