ਫਾਜ਼ਿਲਕਾ- ਜ਼ਿਲਾ ਪੁਲਸ ਫਾਜ਼ਿਲਕਾ ਨੇ ਨੌਜਵਾਨ ਲੜਕੀਆਂ ਨਾਲ ਅਟੈਚਮੈਂਟ ਬਣਵਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸਥਾਨਕ ਐੱਸ. ਐੱਸ. ਪੀ. ਦਫ਼ਤਰ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ‘ਚ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਐੱਸ. ਪੀ. ਇਨਵੈਸਟੀਗੇਸ਼ਨ ਮੁਖਤਿਆਰ ਸਿੰਘ ਨੇ ਦੱਸਿਆ ਕਿ ਜ਼ਿਲੇ ਦੀ ਜਲਾਲਾਬਾਦ ਉਪਮੰਡਲ ਪੁਲਸ ਨੇ ਡੀ. ਐੱਸ. ਪੀ. ਜਸਪਾਲ ਸਿੰਘ ਅਤੇ ਥਾਣਾ ਸਿਟੀ ਜਲਾਲਾਬਾਦ ਦੀ ਇੰਚਾਰਜ ਲਵਮੀਤ ਕੌਰ ਦੀ ਅਗਵਾਈ ‘ਚ ਇਕ ਗਿਰੋਹ ਨੂੰ ਕਾਬੂ ਕੀਤਾ। ਜੋ ਲੋਕਾਂ ਨੂੰ ਬਲੈਕਮੇਲ ਕਰ ਕੇ ਮੋਟੀ ਰਕਮ ਠੱਗਦਾ ਸੀ। ਗਿਰੋਹ ਦੀਆਂ ਤਿੰਨ ਔਰਤਾਂ ਤੇ 2 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ, ਜਦਕਿ ਛੇਵਾਂ ਮੈਂਬਰ ਅਜੇ ਫਰਾਰ ਹੈ। ਇਨ੍ਹਾਂ ‘ਚ ਦੋ ਵਿਅਕਤੀ ਪਤਰਕਾਰਿਤਾ ਨਾਲ ਸਬੰਧਤ ਦੱਸੇ ਜਾਂਦੇ ਹਨ।
Related Posts
ਆਸਟ੍ਰੇਲੀਆ ‘ਚ 50 ਡਾਲਰ ਦਾ ਨੋਟ ਬਣਿਆ ਮਖੌਲ ਦਾ ਕਾਰਨ
ਸਿਡਨੀ— ਆਸਟ੍ਰੇਲੀਆ ‘ਚ 50 ਡਾਲਰ ਦਾ ਨੋਟ ਮਖੌਲ ਦਾ ਕਾਰਨ ਬਣ ਗਿਆ ਹੈ ਅਤੇ ਇਸ ਕਾਰਨ ਆਸਟ੍ਰੇਲੀਅਨ ਬੈਂਕ ਨੂੰ ਵੀ…
ਮਹਾਰਾਜ ਨੇ ਹੱਥ ਦੇ ਕੇ ਰੱਖ ਲਿਆ !
ਜਦੋਂ ਮੈਂ ਹੋਸ਼ ਸੰਭਲ਼ੀ ਸਾਡਾ ਟੱਬਰ ਮਾਨ ਦਲ ਨੂੰ ਵੋਟਾਂ ਪਾਉਂਦਾ ਸੀ । ਨਿੱਕੀ ਉਮਰੇ ਅਸੀਂ ਅਕਾਲੀਆਂ ਅਤੇ ਕਾਂਗਰਸੀਆਂ ਬਰਾਬਰ…
ਐਨੀਮੇਟਡ ਫ਼ਿਲਮ ‘ਦਾਸਤਾਨ-ਏ-ਮੀਰੀ-ਪੀਰੀ’ ਦੇ ਰਿਲੀਜ਼ ਸਬੰਧੀ ਹਾਲੇ ਵੀ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ।
ਅੰੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਦੱਸਿਆ, “ਸਬ-ਕਮੇਟੀ ਨੇ ਫਿਲਮ ਦੇਖੀ ਹੈ ਅਤੇ ਵਿਚਾਰਾਂ ਕੀਤੀਆਂ ਹਨ ਪਰ…