ਸੰਗਰੂਰ/ਬਰਨਾਲਾ—ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ‘ਚ ਪੰਜਾਬ ਦਾ 1 ਲੱਖ 58 ਹਜ਼ਾਰ 493 ਕਰੋੜ ਦਾ ਬਜਟ ਪੇਸ਼ ਕੀਤਾ। ਬਜਟ ‘ਚ ਕਈ ਲੋਕ ਲੁਭਾਵਣੀਆਂ ਘੋਸ਼ਨਾਵਾਂ ਵੀ ਕੀਤੀਆਂ ਗਈਆਂ। ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਘੱਟ ਕਰ ਕੇ ਵਿੱਤ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਜਿੱਥੇ ਜ਼ਿਲਾ ਸੰਗਰੂਰ ਲਈ ਉਨ੍ਹਾਂ ਨੇ ਮੈਡੀਕਲ ਕਾਲਜ ਖੋਲ੍ਹਣ ਦੀ ਘੋਸ਼ਣਾ ਕੀਤੀ, ਉਥੇ ਬਰਨਾਲਾ ਜ਼ਿਲੇ ‘ਚ ਬਿਰਧ ਆਸ਼ਰਮ ਖੋਲ੍ਹਣ ਦਾ ਵੀ ਬਜਟ ‘ਚ ਐਲਾਨ ਕੀਤਾ ਗਿਆ। ‘ਜਗ ਬਾਣੀ’ ਵੱਲੋਂ ਸੰਗਰੂਰ ਅਤੇ ਬਰਨਾਲਾ ਜ਼ਿਲੇ ਦੇ ਵੱਖ-ਵੱਖ ਲੋਕਾਂ ਨਾਲ ਬਜਟ ਸਬੰਧੀ ਗੱਲਬਾਤ ਕੀਤੀ ਤਾਂ ਲੋਕਾਂ ਨੇ ਬਜਟ ਸਬੰਧੀ ਮਿਲੀ-ਜੁਲੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ।
Related Posts
ਕੈਪਟਨ ਨੇ ਪੀਐਮ ਮੋਦੀ ਨੂੰ ਲੌਕਡਾਊਨ ਵਧਾਉਣ ਦਾ ਸੁਝਾਅ ਦਿੱਤਾ
ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਤਕ ਦੇਸ਼ ‘ਚ 7000 ਤੋਂ…
ਪੱਤਰਕਾਰ ਨੇ ਸਲਮਾਨ ਖਾਨ ‘ਤੇ ਦੋਸ਼ ਲਗਾਉਂਦੇ ਅਦਾਲਤ ਦਾ ਖੜਕਾਇਆ ਦਰਵਾਜਾ
ਨਵੀਂ ਦਿੱਲੀ- ਟੀ. ਵੀ. ਦੇ ਇਕ ਪੱਤਰਕਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਦਰਅਸਲ ਪੱਤਰਕਾਰ ਨੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ…
ਭਾਰਤ ‘ਚ 22 ਲੱਖ ਰੁਪਏ ਵਾਲੀ ਬਾਈਕ ਹੋਈ ਲਾਂਚ, ਜਾਣੋ ਖੂਬੀਆਂ
ਆਟੋ ਡੈਸਕ- BMW ਨੇ ਭਾਰਤੀ ਬਾਜ਼ਾਰ ‘ਚ 2019 ਬੀ. ਐਮ. ਡਬਲਿਊ. ਆਰ 1250 ਜੀ ਐੱਸ ਤੇ ਆਰ 1250 ਜੀ ਐੱਸ…