ਸੈਨ ਫ੍ਰਾਂਸਿਸਕੋ— ਫੇਸਬੁੱਕ ਨੇ ਉਸ ਬਗ ਲਈ ਮੁਆਫੀ ਮੰਗੀ ਹੈ ਜਿਸ ਨਾਲ ਉਪਭੋਗਤਾਵਾਂ ਦੀਆਂ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਸਕਦੀਆਂ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਕਦੇ ਸਾਂਝਾ ਨਹੀਂ ਕੀਤਾ। ਇਸ ਬਗ ਨਾਲ ਥਰਡ ਪਾਰਟੀ ਐਪਲੀਕੇਸ਼ਨ ਦੇ ਜ਼ਰੀਏ 12 ਦਿਨ ਦੇ ਅੰਦਰ 68 ਲੱਖ ਲੋਕਾਂ ਦੇ ਅਕਾਊਂਟ ਪ੍ਰਭਾਵਿਤ ਹੋਏ ਹਨ। ਫੇਸਬੁੱਕ ਦਾ ਕਹਿਣਾ ਹੈ ਕਿ ਥਰਡ ਪਾਰਟੀ ਐਪ ਨੂੰ ਉਪਭੋਗਤਾਵਾਂ ਦੀਆਂ ਤਸਵੀਰਾਂ ਤਕ ਪਹੁੰਚਣ ਦੀ ਮਨਜ਼ੂਰੀ ਦੇਣ ਦੌਰਾਨ ਇਹ ਭੁੱਲ 13 ਸਤੰਬਰ ਤੋਂ 25 ਸਤੰਬਰ ਵਿਚਾਲੇ ਹੋਵੇਗੀ।
ਇੰਜੀਨੀਅਰ ਟਾਮਰ ਬਾਰ ਨੇ ਇਕ ਸੰਦੇਸ਼ ‘ਚ ਡਿਵੈਲਪਰਸ ਨੂੰ ਕਿਹਾ, ‘ਜਦੋਂ ਕੋਈ ਵਿਅਕਤੀ ਫੇਸਬੁੱਕ ‘ਤੇ ਆਪਣੀ ਫੋਟੋ ਤਕ ਪਹੁੰਚਣ ਲਈ ਕਿਸੇ ਐਪ ਨੂੰ ਮਨਜ਼ੂਰੀ ਦਿੰਦਾ ਹੈ ਤਾਂ ਅਸੀਂ ਅਕਸਰ ਅਜਿਹੇ ਐਪਸ ਨੂੰ ਲੋਕਾਂ ਵੱਲੋਂ ਉਨ੍ਹਾਂ ਦੀ ਟਾਈਮ ਲਾਈਨ ‘ਤੇ ਸਾਂਝਾ ਕੀਤੇ ਗਏ ਫੋਟੋ ਤਕ ਪਹੁੰਚਣ ਦੀ ਮਨਜ਼ੂਰੀ ਦੇ ਦਿੰਦੇ ਹਨ।’ ਉਨ੍ਹਾਂ ਕਿਹਾ, ‘ਇਸ ਕੇਸ ‘ਚ ਬਗ ਨੇ ਡਿਵੈਲਪਰਸ ਨੂੰ ਅਜਿਹੇ ਫੋਟੋ ਤਕ ਪਹੁੰਚਣ ਦੀ ਮਨਜ਼ੂਰੀ ਦੇ ਦਿੱਤੀ ਸੀ, ਜਿਨ੍ਹਾਂ ਨੂੰ ਲੋਕਾਂ ਨੇ ਮਾਰਕੀਟ ਪਲੇਸ ਸਟੋਰੀਜ਼ ‘ਤੇ ਸਾਂਝਾ ਕੀਤਾ ਸੀ।’