ਨਫਰਸ ਤੇ ਕੱਟੜਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਪੋਸਟਾਂ ਖਿਲਾਫ ਕਾਰਵਾਈ ਨੂੰ ਲੈ ਕੇ ਕਈ ਸਾਲਾਂ ਤੱਕ ਦਬਾਅ ‘ਚ ਰਹਿਣ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਲੁਈ ਫਰਾਖਾਨ, ਐਲੇਕਸ ਜੋਨਸ ਤੇ ਹੋਰ ਕੱਟੜਵਾਦੀਆਂ ਨੂੰ ਬੈਨ ਕਰ ਦਿੱਤਾ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੇ ਕੰਪਨੀ ਦੇ ‘ਖਤਰਨਾਕ ਵਿਅਕਤੀਆਂ’ ‘ਤੇ ਪਾਬੰਦੀ ਦਾ ਉਲੰਘਣ ਕੀਤਾ ਸੀ।
ਕੰਪਨੀ ਨੇ ਜੋਨਸ ਦੀ ਸਾਈਟ ਇਨਫੋਵਾਰਸ ਦੇ ਨਾਲ-ਨਾਲ ਖੱਬੇ ਪੱਖੀ ਵਿਚਾਰਧਾਰਾ ਵਾਲੇ ਪਾਲ ਨੇਹਲੇਨ, ਮਿਲੋ ਯਿਆਨੋਪੂਲਸ, ਪਾਲ ਜੋਸਫ ਵਾਟਸਨ ਤੇ ਲੌਰਾ ਲੂਮਰ ਨੂੰ ਵੀ ਬੈਨ ਕੀਤਾ, ਜੋ ਅਕਸਰ ਸਾਜ਼ਿਸ਼ ਭਰੇ ਸਿਧਾਂਤਾਂ ਵਾਲੇ ਪੋਸਟ ਕਰਦੇ ਸਨ। ਇਹ ਪਾਬੰਦੀਆਂ ਫੇਸਬੁੱਕ ਦੀ ਮੁੱਖ ਸੇਵਾ ਤੇ ਇੰਸਟਾਗ੍ਰਾਮ ਦੋਵਾਂ ‘ਤੇ ਲਾਗੂ ਹੋਣਗੀਆਂ ਤੇ ਇਸ ਦੇ ਫੈਨ ਪੇਜ ਤੇ ਹੋਰ ਸਬੰਧਿਤ ਖਾਤਿਆਂ ‘ਤੇ ਲਾਗੂ ਹੋਣਗੇ। ਫੇਸਬੁੱਕ ਨੇ ਇਹ ਕਦਮ ਨਫਰਤ ਫੈਲਾਉਣ ਵਾਲੇ ਤੇ ਨਸਲੀ ਭਾਵਨਾ ਨੂੰ ਭੜਕਾਉਣ ਵਾਲੀ ਇਤਰਾਜ਼ਯੋਗ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਸਮੂਹਾਂ ਤੇ ਲੋਕਾਂ ਨੂੰ ਹਟਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਚੁੱਕਿਆ ਹੈ।
ਸਰਦਨ ਪਾਰਟੀ ਲਾਅ ਸੈਂਟਰ ਦੇ ਮੁੱਖ ਰਿਸਰਚ ਮਾਹਰ ਕੀਗਨ ਹੈਂਕਸ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਹੁਣ ਵੀ ਚਿੱਟੇ ਯਹੂਦੀਵਾਦੀ ਤੇ ਹੋਰ ਕੱਟੜਪੰਥੀ ਮੌਜੂਦ ਹਨ ਜੋ ਨਫਰਤ ਫੈਲਾਉਣ ਤੇ ਕੱਟੜਤਾ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਮੰਚਾਂ ਦਾ ਸਰਗਰਮ ਰੂਪ ਨਾਲ ਇਸਤੇਮਾਲ ਕਰ ਰਹੇ ਹਨ। ਫੇਸਬੁੱਕ ਦੇ ਸਾਬਕਾ ਅਧਿਕਾਰੀ ਤੇ ਹਾਵਰਡ ਦੇ ਇੰਟਰਨੈੱਟ ਨੀਤੀ ਮਾਹਰ ਦੀਪਾਯਨ ਘੋਸ਼ ਨੇ ਕਿਹਾ ਕਿ ਇਹ ਬੈਨ ਕੋਈ ਸਖਤ ਕਦਮ ਨਹੀਂ ਹੈ ਕਿਉਂਕਿ ਫੇਸਬੁੱਕ ਸਿਰਫ ਇਸ ਨੂੰ ਦਰਸ਼ਾਉਂਦਾ ਹੋਇਆ ਲੱਗ ਰਿਹਾ ਹੈ ਕੇ ਉਹ ਆਪਣੀ ਮੌਜੂਦਾ ਨੀਤੀ ਨੂੰ ਸਿਰਫ ਪੁਖਤਾ ਕਰ ਰਿਹਾ ਹੈ।