ਨਵੀਂ ਦਿੱਲੀ— ਭਾਰਤ ‘ਚ ਕਈ ਦਿਨ ਅਜਿਹੇ ਹਨ, ਜਿਨ੍ਹਾਂ ਸ਼ਹੀਦੀ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਨ੍ਹਾਂ ‘ਚੋਂ 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਦਿਹਾਂਤ ਦਾ ਦਿਨ, 21 ਅਕਤੂਬਰ ਨੂੰ ਪੁਲਸ ਸ਼ਹੀਦ ਦਿਵਸ, 17 ਨਵੰਬਰ ਨੂੰ ਲਾਲਾ ਲਾਜਪੱਤ ਰਾਏ ਦਾ ਦਿਹਾਂਤ, 23 ਮਾਰਚ ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਹੋਣ ਦਾ ਦਿਨ ਵੀ ਸ਼ਹੀਦ ਜਾਂ ਸ਼ਹੀਦੀ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦਿਨ ਨਾਲ ਜੁੜੀਆਂ ਕੁਝ ਰੋਚਕ ਗੱਲਾਂ:-
ਫਾਂਸੀ ਚੜ੍ਹਦੇ ਸਮੇਂ ਭਗਤ ਸਿੰਘ ਮੁਸਕੁਰਾ ਰਹੇ ਸਨ
ਦੱਸਿਆ ਜਾਂਦਾ ਹੈ ਕਿ ਭਗਤ ਸਿੰਘ ਕਰੀਬ 2 ਸਾਲ ਜੇਲ ‘ਚ ਰਹੇ ਅਤੇ ਦੁਖੀ ਹੋਣ ਦੀ ਬਜਾਏ ਉਹ ਖੁਸ਼ ਸਨ ਕਿ ਉਨ੍ਹਾਂ ਨੂੰ ਦੇਸ਼ ਲਈ ਕੁਰਬਾਨ ਹੋਣ ਦਾ ਮੌਕਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਫਾਂਸੀ ‘ਤੇ ਜਾਂਦੇ ਸਮੇਂ ਉਹ, ਸੁਖਦੇਵ ਅਤੇ ਰਾਜਗੁਰੂ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗਾਉਂਦੇ ਜਾ ਰਹੇ ਸਨ ਅਤੇ ਫਾਂਸੀ ‘ਤੇ ਚੜ੍ਹਦੇ ਸਮੇਂ ਭਗਤ ਸਿੰਘ ਦੇ ਚਿਹਰੇ ‘ਤੇ ਮੁਸਕੁਰਾਹਟ ਸੀ। ਸ਼ਹੀਦ ਹੁੰਦੇ ਸਮੇਂ ਭਗਤ ਸਿੰਘ ਅਤੇ ਸੁਖਦੇਵ ਸਿਰਫ 23 ਸਾਲ ਅਤੇ ਰਾਜਗੁਰੂ 22 ਸਾਲ ਦੇ ਸਨ।
ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੋਈ ਫਾਂਸੀ
23 ਮਾਰਚ 1931 ਨੂੰ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਨੂੰ ਲਾਹੌਰ ਜੇਲ ‘ਚ ਫਾਂਸੀ ਦਿੱਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ 24 ਮਾਰਚ ਦੀ ਸਵੇਰ ਫਾਂਸੀ ਹੋਣ ਦੀ ਸਜ਼ਾ ਸੁਣਾਈ ਗਈ ਸੀ ਪਰ ਪੂਰੇ ਦੇਸ਼ ‘ਚ ਨਾਰਾਜ਼ਗੀ ਨੂੰ ਦੇਖਦੇ ਹੋਏ ਇਕ ਦਿਨ ਪਹਿਲਾਂ ਹੀ ਸ਼ਾਮ ਨੂੰ ਚੁੱਪਚਾਪ ਫਾਂਸੀ ਦੇ ਦਿੱਤੀ ਗਈ ਸੀ।
ਲਾਲਾ ਲਾਜਪੱਤ ਰਾਏ ਦੀ ਮੌਤ ਦਾ ਬਦਲਾ
ਭਾਰਤ ‘ਚ ਸੁਤੰਤਰਤਾ ਸੰਗ੍ਰਾਮ ‘ਚ ਲਾਲਾ ਲਾਜਪੱਤ ਰਾਏ ਦੀ ਵੀ ਮਹੱਤਵਪੂਰਨ ਭੂਮਿਕਾ ਸੀ। ਉਹ ਸਾਈਮਨ ਕਮਿਸ਼ਨ ਦੇ ਵਿਰੋਧ ‘ਚ ਸ਼ਾਮਲ ਸਨ, ਜਿਸ ‘ਚ ਹੋਏ ਲਾਠੀਚਾਰਜ ‘ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ ਅਤੇ 17 ਨਵੰਬਰ 1928 ਨੂੰ ਉਨ੍ਹਾਂ ਦੀ ਮੌਤ ਹੋ ਗਈ। ਭਗਤ ਸਿੰਘ ਨੇ ਸੁਖਦੇਵ, ਰਾਜਗੁਰੂ ਅਤੇ ਚੰਦਰਸ਼ੇਖਰ ਆਜ਼ਾਦ ਨਾਲ ਮਿਲ ਕੇ ਲਾਲਾ ਲਾਜਪੱਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾ ਲਈ ਸੀ।
ਗਲਤੀ ਨਾਲ ਮਾਰਿਆ ਗਿਆ ਸਾਂਡਰਜ਼
ਉਨ੍ਹਾਂ ਦੀ ਮੌਤ ਦੇ ਠੀਕ ਇਕ ਮਹੀਨੇ ਬਾਅਦ ਲਾਹੌਰ ‘ਚ 17 ਦਸੰਬਰ 1928 ਨੂੰ ਰਾਜਗੁਰੂ ਅਤੇ ਭਗਤ ਸਿੰਘ ਨੇ ਏ.ਐੱਸ.ਪੀ. ਜਾਨ ਪੀ. ਸਾਂਡਰਜ਼ ਨੂੰ ਗੋਲੀ ਮਾਰ ਦਿੱਤੀ। ਹਾਲਾਂਕਿ ਉਨ੍ਹਾਂ ਦਾ ਨਿਸ਼ਾਨਾ ਲਾਠੀਚਾਰਜ ਕਰਵਾਉਣ ਵਾਲਾ ਜੇਮਜ਼ ਏ ਸਕਾਟ ਸੀ ਪਰ ਪਛਾਨਣ ‘ਚ ਗਲਤੀ ਹੋਣ ‘ਤੇ ਸਾਂਡਰਜ਼ ਦਾ ਕਤਲ ਕਰ ਦਿੱਤਾ। ਭਗਤ ਸਿੰਘ ਅਤੇ ਰਾਜਗੁਰੂ ਦਾ ਪਿੱਛਾ ਕਰਨ ਵਾਲੇ ਇਕ ਭਾਰਤੀ ਕਾਂਸਟੇਬਲ ਨੂੰ ਆਜ਼ਾਦ ਨੇ ਗੋਲੀ ਮਾਰ ਦਿੱਤੀ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਕਈ ਮਹੀਨਿਆਂ ਤੱਕ ਫਰਾਰ ਰਹੇ