ਫਤਿਹਗੜ੍ਹ ਸਾਹਿਬ-ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਕ ਸ਼ਰਾਰਤੀ ਵਲੋਂ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸ਼ਰਾਰਤੀ ਗੋਲਕ ਟੱਪ ਕੇ ਦਰਬਾਰ ਸਾਹਿਬ ਵਿਚ ਦਾਖਲ ਹੋ ਗਿਆ, ਜਿਸ ਨੂੰ ਸੇਵਾਦਾਰਾਂ ਤੇ ਸੰਗਤ ਨੇ ਮੌਕੇ ‘ਤੇ ਦਬੋਚ ਲਿਆ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਇਹ ਛਾਲ ਮਾਰ ਕੇ ਇਕਦਮ ਭੱਜ ਕੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਤੇ ਗੋਲਕ ਤੋਂ ਉਲਟੀ ਛਾਲ ਮਾਰ ਕੇ ਮੇਨ ਦਰਬਾਰ ਸਾਹਿਬ ਵਿਚ ਪਹੁੰਚ ਗਿਆ। ਜਿਥੇ ਉਹ ਜ਼ਮੀਨ ‘ਤੇ ਲੰਮਾ ਪੈ ਗਿਆ।
ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਇਸ ਸ਼ਰਾਰਤੀ ਦੀ ਪਹਿਚਾਣ ਰਾਮ ਸਮੂਝ ਨਿਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਕਿ ਪਿੰਡ ਤਲਾਣੀਆਂ ਵਿਖੇ ਕਿਰਾਏ ‘ਤੇ ਰਹਿੰਦਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿੰਤਸਰ ਤੋਂ ਜਾਂਚ ਲਈ ਪਹੁੰਚੇ ਫਲਾਇੰਗ ਅਧਿਕਾਰੀ ਗੁਰਲਾਲ ਸਿੰਘ, ਐਡੀਸ਼ਨਲ ਮੈਨੇਜ਼ਰ ਰਾਜਿੰਦਰ ਸਿੰਘ ਟੋਹੜਾ, ਮੀਤ ਮੈਨੇਜ਼ਰ ਕਰਮਜੀਤ ਸਿੰਘ, ਗ੍ਰੰਥੀ ਸਿੰਘ ਨਿਰਮਲ ਸਿੰਘ, ਗ੍ਰੰਥੀ ਸਿੰਘ ਬਲਜਿੰਦਰ ਸਿੰਘ, ਇੰਦਰਜੀਤ ਸਿੰਘ ਬੇਦੀ, ਹਰਜੀਤ ਸਿੰਘ ਐੱਸ.ਕੇ, ਮਨਪ੍ਰੀਤ ਸਿੰਘ ਵੀ ਹਾਜਰ ਸਨ। ਇਸ ਸਬੰਧੀ ਜਾਂਚ ਅਧਿਕਾਰੀ ਏ.ਐੱਸ.ਆਈ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸ਼ਰਾਰਤੀ ਖਿਲਾਫ ਧਾਰਾ 295-ਏ ਤਹਿਤ ਮੁੱਕਦਮਾ ਦਰਜ਼ ਕਰ ਲਿਆ ਗਿਆ ਹੈ।