ਹਰਿਆਣਾ— ਅੰਬਾਲਾ ਦੇ ਇਕ ਛੋਟੇ ਜਿਹੇ ਪਿੰਡ ਅਧੋਈ ਤੋਂ ਨਿਊਯਾਰਕ ਗਏ ਗੁਰਿੰਦਰ ਸਿੰਘ ਖਾਲਸਾ ਨੇ ਅਜਿਹਾ ਕਰ ਦਿਖਾਇਆ ਹੈ ਕਿ ਦੁਨੀਆ ‘ਚ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਦਰਅਸਲ ਬੀਤੇ ਦਿਨੀਂ ਗੁਰਿੰਦਰ ਸਿੰਘ ਖਾਲਸਾ ਨੂੰ ਨਿਊਯਾਰਕ ਦੇ ਬੋਫੈਲੋ ਏਅਰਪੋਰਟ ‘ਤੇ ਪੱਗੜੀ ਪਾ ਕੇ ਜਹਾਜ਼ ‘ਤੇ ਚੜ੍ਹਨ ਤੋਂ ਰੋਕਿਆ ਗਿਆ ਸੀ ਅਤੇ ਗੁਰਿੰਦਰ ਨੇ ਸਿੱਖ ਸਮਾਜ ਦੀ ਸ਼ਾਨ ‘ਪੱਗੜੀ’ ਨੂੰ ਉਤਾਰਨ ਤੋਂ ਮਨ੍ਹਾ ਕਰਦੇ ਹੋਏ, ਜਹਾਜ਼ ‘ਤੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਗੁਰਿੰਦਰ ਦੇ ਇਸ ਜਜ਼ਬੇ ਨੂੰ ਦੇਖਦੇ ਹੋਏ ਆਖਰਕਾਰ ਯੂ.ਐੱਸ.ਏ. ਸਰਕਾਰ ਨੇ ਉੱਥੇ ਸਿੱਖ ਸਮਾਜ ਨੂੰ ਪੱਗੜੀ ਪਾਉਣ ਦੀ ਇਜਾਜ਼ਤ ਦੇ ਦਿੱਤੀ। ਇੰਨਾ ਹੀ ਨਹੀਂ ਇਸ ਸਿੱਖ ਦੇ ਹੌਂਸਲੇ ‘ਤੇ ਉਸ ਵੱਲੋਂ ਪੱਗੜੀ ਦੀ ਜਾਨ ਤੋਂ ਵੀ ਵਧ ਕੇ ਕਦਰ ਦੇਖ ਨਿਊਯਾਰਕ ਦੀ ਇਕ ਮੈਗਜ਼ੀਨ ‘ਚ ਬਕਾਇਦਾ ਗੁਰਿੰਦਰ ਸਿੰਘ ਖਾਲਸਾ ਨੂੰ 18 ਜਨਵਰੀ 2019 ਨੂੰ ‘ਰੋਜ਼ਾ ਪਾਰਕ ਟਰੈਵਲਾਈਜ਼ਰ ਐਵਾਰਡ’ ਦੇਣ ਦਾ ਐਲਾਨ ਕੀਤਾ ਗਿਆ ਹੈ। ਗੁਰਿੰਦਰ ਦੀ ਇਸ ਬਹਾਦਰੀ ਨੂੰ ਲੈ ਕੇ ਭਾਰਤ ‘ਚ ਰਹਿ ਰਿਹਾ ਉਨ੍ਹਾਂ ਦਾ ਪਰਿਵਾਰ ਫੁੱਲਿਆ ਨਹੀਂ ਸਮ੍ਹਾ ਰਿਹਾ ਹੈ।
Related Posts
ਰਾਜਪੁਰਾ ਨੇੜੇ ਚਚੇਰੇ ਭਰਾ ਦੀ ਹੱਤਿਆ
ਰਾਜਪੁਰਾ-ਪਿੰਡ ਇਸਲਾਮਪੁਰ ਦੇ ਵਸਨੀਕ ਇਕ ਲੜਕੇ ਨੇ ਆਪਣੇ ਚਾਚੇ ਦੇ ਲੜਕੇ ਦੀ ਦਰਖ਼ਤ ਨਾਲ ਲਟਕਾ ਕੇ ਹੱਤਿਆ ਕਰ ਦਿੱਤੀ |…
ਅੱਖਾਂ ਚ ਪਾ ਕੇ ਸ਼ਗਨਾਂ ਦਾ ਸੁਰਮਾ, ਕਿਸੇ ਹੋਰ ਨਾਲ ਈ ਖਾਂਦੀ ਰਹੀ ਖੁਰਮਾ
ਮਾਛੀਵਾੜਾ ਸਾਹਿਬ – ਮਾਛੀਵਾੜਾ ਨੇੜ੍ਹੇ ਵਗਦੀ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਅੱਜ ਇੱਕ ਪ੍ਰੇਮੀ ਜੋੜੇ ਜੋ ਕਿ ਰਿਸ਼ਤੇ ਵਿਚ…
ਭਾਰਤੀ ਵੋਟਾਂ ਵਿਚ ਐਨ ਆਰ ਆਈਜ ਦਾ ਵੱਧ ਰਿਹਾ ਰੁਝਾਨ
ਜਲੰਧਰ- ਜਦੋ ਵੀ ਚੋਣਾਂ ਆਉਂਦੀਆਂ ਹਨ ਤਾਂ ਸਾਡੇ ਦੇਸ਼ ਦੇ ਸਿਆਸਤਦਾਨਾਂ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ…