ਸੰਗਰੂਰ : ਪੰਜਾਬ ਦੀਆਂ ਕੁਝ ਨਾਮਵਰ ਸ਼ਖ਼ਸੀਅਤਾਂ ਦੇ ਨਾਮ ‘ਤੇ ਸਿੱਖਿਆ ਵਿਭਾਗ ਨੇ ਕੁਝ ਸਕੂਲਾਂ ਦੇ ਨਾਮ ਰੱਖ ਕੇ ਇਨ੍ਹਾਂ ਮਾਣਮੱਤੀ ਸ਼ਖ਼ਸੀਅਤਾਂ ਨੂੰ ਮਾਣ ਦਿੱਤਾ ਹੈ। ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਸੈ.ਸਿ.) ਵਲੋਂ ਇਸ ਬਾਬਤ ਜਾਰੀ ਕੀਤੇ ਹੁਕਮਾਂ ਤਹਿਤ ਜ਼ਿਲਾ ਸੰਗਰੂਰ ਦੇ ਤਿੰਨ ਅਤੇ ਇਕ ਗੁਰਦਾਸਪੁਰ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਨਾਮ ਤਬਦੀਲ ਕੀਤੇ ਹਨ। ਜ਼ਿਲਾ ਸੰਗਰੂਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਦਾ ਨਾਮ ਹੁਣ ਇਲਾਕੇ ਦੇ ਨਾਮਵਰ ਕਾਮਰੇਡ ਮਰਹੂਮ ਭੀਮ ਸਿੰਘ ਦੇ ਨਾਮ ‘ਤੇ ਰੱਖਿਆ ਗਿਆ ਹੈ ਤੇ ਹੁਣ ਉਕਤ ਸਕੂਲ ਦਾ ਨਾਮ ਕਾਮਰੇਡ ਭੀਮ ਸਿੰਘ ਦਿੜ੍ਹਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੋ ਗਿਆ ਹੈ। ਦੱਸਣਯੋਗ ਹੈ ਕਿ ਕਾਮਰੇਡ ਭੀਮ ਸਿੰਘ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਤੇ ਘਰ ਸਕੂਲ ਨੂੰ ਜਿਥੇ ਦਾਨ ਦਿੱਤਾ ਸੀ।
Related Posts
ਸਿਹਤ ਦੇ ਦੁਸ਼ਮਣ ਪਲਾਸਟਿਕ ਦੇ ਡੂਨੇ ਅਤੇ ਪੱਤਲ
ਅੱਜਕਲ੍ਹ ਵਿਆਹ-ਸ਼ਾਦੀਆਂ ਦਾ ਸੀਜ਼ਨ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਅਤੇ ਵਿਆਹਾਂ ਵਿਚ ਭੋਜਨ ਖਾਣ ਵਾਲੇ ਮਹਿਮਾਨ ਪਲਾਸਟਿਕ ਤੋਂ ਬਣੇ…
ਹੋਲੇ-ਮਹੱਲੇ ਦਾ ਦੂਜਾ ਦਿਨ, ਅਲੌਕਿਕ ਰੰਗ ”ਚ ਰੰਗਿਆ ਸ੍ਰੀ ਆਨੰਦਪੁਰ ਸਾਹਿਬ
ਸ੍ਰੀ ਆਨੰਦਪੁਰ ਸਾਹਿਬ — 19 ਮਾਰਚ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੇ ਪਾਵਨ ਅਸਥਾਨ ਤੋਂ ਖਾਲਸਾਈ ਜਾਹੋ ਜਲਾਲ ਅਤੇ ਜੈਕਾਰਿਆਂ…
ਵਰਲਡ ਟੂਰ ਫਾਈਨਲਜ਼’ ‘ਚ ਜਿੱਤ ਨਾਲ ਕੀਤਾ ਸਿੰਧੂ ਨੇ ਆਗਾਜ਼
ਨਵੀਂ ਦਿੱਲੀ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਵਿਸ਼ਵ ਟੂਰ ਫਾਈਨਲਸ ਬੈਡਮਿੰਟਨ ਟੂਰਨਾਮੈਂਟ ‘ਚ ਜਿੱਤ ਦੇ ਨਾਲ ਆਪਣੀ…