ਫਾਜ਼ਿਲਕਾ 6 ਅਪਰੈਲ : ਜਿਲ੍ਹਾ ਪੁਲਿਸ ਫਾਜਿਲਕਾ ਵੱਲੋਂ ਵੱਖ – ਵੱਖ ਪੁਲਿਸ ਥਾਣਿਆਂ ਅੰਦਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਅਤੇ ਧਾਰਾ 144 ਸੀ ਆਰ ਪੀ ਸੀ ਅਤੇ ਕਰਫਿਊ ਦੀ ਉਲੰਘਣਾ ਕਰਨ ਦੇ ਜੁਰਮ ਹੇਠ ਅਪਰਾਧਿਕ ਮੁਕੱਦਮੇ ਦਰਜ ਕੇ ਢਾਈ ਦਰਜਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ।
ਜ਼ਿਲ੍ਹਾ ਫਾਜ਼ਿਲਕਾ ਅੰਦਰ ਇਸ ਤੋਂ ਪਹਿਲਾਂ ਵੀ ਅਨੇਕਾਂ ਉਹਨਾਂ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਕਰਫਿਊ ਦੇ ਨਿਯਮਾਂ ਅਤੇ ਸਰਕਾਰੀ ਹੁਕਮਾਂ ਦੀ ਪਾਲਨਾ ਨਹੀਂ ਕੀਤੀ ।
ਇਸ ਸਬੰਧੀ ਸੀਨੀਅਰ ਪੁਲਸ ਕਪਤਾਨ ਫਾਜ਼ਿਲਕਾ ਹਰਜੀਤ ਸਿੰਘ ਆਈ ਪੀ ਐੱਸ ਦੇ ਦਫ਼ਤਰ ਵੱਲੋਂ ਜਾਰੀ ਹੁਕਮਾਂ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਵਾਰ – ਵਾਰ ਕਿਹਾ ਜਾ ਰਿਹਾ ਹੈ ਕਿ ਉਹ ਨਵਲ ਕਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਗਾਏ ਕਰਫ਼ਿਊ ਦੀ ਪਾਲਨਾ ਕਰਦਿਆਂ ਘਰ ਤੋਂ ਬਾਹਰ ਨਾ ਆਉਣ ।
ਘਰਾਂ ਅੰਦਰ ਬੈਠੇ ਲੋਕਾਂ ਨੂੰ ਦਵਾਈਆਂ , ਰਾਸ਼ਨ , ਫਲ ਅਤੇ ਸਬਜ਼ੀਆਂ ਪਹੁੰਚਾਉਣ ਲਈ ਵਿਸ਼ੇਸ਼ ਪਾਸ ਜਾਰੀ ਕੀਤੇ ਗਏ ਹੋਏ ਹਨ ।
ਪੁਲਸ ਥਾਣਾ ਖੂਈਖੇੜਾ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 188 ਅਤੇ 51 ਬੀ ਡਿਜਾਸਟਰ ਮੈਨੇਜਮੈਂਟ ਐਕਟ 2005 ਅਧੀਨ ਸੁੱਚਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਸਜਰਾਣਾ ਨੂੰ ਮੋਟਰਸਾਈਕਲ ਮਾਰਕਾ ਬਜਾਜ ਪਲਟੀਨਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ।
ਖੂਈ ਖੇੜਾ ਪੁਲਿਸ ਥਾਣੇ ਅਧੀਨ ਥਾਣੇ ਅੰਦਰ ਹੀ ਸ਼ੂਗਰ ਮਿੱਲ ਬੋਦੀਵਾਲਾ ਪੀਥਾ ਦੇ ਖੇਤਰ ਵਿੱਚੋਂ ਅਮਿਤ ਕੁਮਾਰ ਪੁੱਤਰ ਰਾਮ ਨਿਵਾਸ ਵਾਸੀ ਜੈਨ ਗਲੀ ਬੀਕਾਨੇਰੀ ਰੋਡ ਫਾਜ਼ਿਲਕਾ ਨੂੰ ਐਕਟਿਵਾ ਮਾਰਕਾ ਹਾਂਡਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ।
ਪੁਲਸ ਥਾਣਾ ਖੂਹੀ ਖੇੜਾ ਅੰਦਰ ਨੇੜੇ ਬਾਲਾ ਜੀ ਮੰਦਿਰ ਮੇਨ ਰੋਡ ਖੂਹੀ ਖੇੜਾ ਨੇੜੇ ਕਰਫਿਊ ਦੌਰਾਨ ਹੀ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਸਮੇਤ ਸੋਨਾ ਸਿੰਘ ਉਰਫ ਸੋਨੂੰ ਪੁੱਤਰ ਜੰਗੀਰ ਸਿੰਘ ਵਾਸੀ ਕਟਿਹੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
ਪੁਲਿਸ ਸਾਨਾ ਸਦਰ ਅਬੋਹਰ ਅੰਦਰ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਓਮ ਪ੍ਰਕਾਸ਼ ਪੁੱਤਰ ਪਿਰਥੀ ਰਾਜ ਅਤੇ ਰਜਿੰਦਰ ਕੁਮਾਰ ਪੁੱਤਰ ਮੰਗਤ ਰਾਮ ਵਾਸੀਅਨ ਰੂਹੜਿਆਂ ਵਾਲੀ ਖਿਲਾਫ ਮੁਕੱਦਮਾ ਦਰਜ ਕਰਨ ਬਾਅਦ ਬਰਜ਼ਮਾਨਤ ਰਿਹਾਅ ਕਰ ਦਿੱਤਾ ਗਿਆ ।
ਪੁਲਸ ਥਾਣਾ ਸਦਰ ਫਾਜਿਲਕਾ ਵਿਚ ਦਰਜ ਮੁਕੱਦਮੇ ਅਨੁਸਾਰ ਭਜਨ ਸਿੰਘ ਪੁੱਤਰ ਕਰਨੈਲ ਸਿੰਘ , ਮਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਸੁਰਿੰਦਰ ਸਿੰਘ ਸਾਰੇ ਵਾਸੀ ਪਿੰਡ ਚਾਂਦ ਮਾਰੀ ਕਰਫਿਊ ਦੀ ਉਲੰਘਣਾ ਕਰਦਿਆਂ ਦੁਪਹਿਰ 1 ਵਜੇ ਘੁੰਮ ਰਹੇ ਸਨ ।
ਜਦੋਂ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਨੇ ਇਨ੍ਹਾਂ ਨੂੰ ਘੁੰਮਣ ਦਾ ਕਾਰਨ ਪੁੱਛਿਆ ਤਾਂ ਇਹ ਕੋਈ ਤਸੱਲੀ ਬਖ਼ਸ਼ ਜੁਆਬ ਨਹੀਂ ਦੇ ਸਕੇ ।
ਬੱਸ ਅੱਡਾ ਮੰਡੀ ਲਾਧੂਕਾ ਉਪਰ ਕਰਫਿਊ ਦੀ ਉਲੰਘਣਾ ਕਰਨ ਅਤੇ ਧਾਰਾ 144 ਸੀ ਆਰ ਪੀ ਸੀ ਨੂੰ ਨਾ ਮੰਨਣ ਦੇ ਦੋਸ਼ ਅਧੀਨ ਰਣਜੀਤ ਸਿੰਘ ਪੁੱਤਰ ਦਲਬੀਰ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਪਿੰਡ ਘੜੁੰਮੀ ਖਿਲਾਫ ਪੁਲਿਸ ਥਾਣਾ ਸਦਰ ਫ਼ਾਜ਼ਿਲਕਾ ਅੰਦਰ ਮੁਕੱਦਮਾ ਦਰਜ ਹੋਇਆ ।
ਇਨ੍ਹਾਂ ਨੂੰ ਜਮਾਨਤ ਤੋਂ ਰਿਹਾ ਕਰ ਦਿੱਤਾ ਗਿਆ ਹੈ ।
ਪੁਲਿਸ ਥਾਣਾ ਸਦਰ ਫ਼ਾਜ਼ਿਲਕਾ ਅੰਦਰ ਹੈੱਡ ਕਾਂਸਟੇਬਲ ਹਰਜਿੰਦਰ ਸਿੰਘ ਵੱਲੋਂ ਦਰਜ ਕਰਵਾਏ ਗਏ ਮੁਕੱਦਮੇ ਵਿੱਚ ਪਿੰਡ ਮੌਜ਼ਮ ਵਾਸੀ ਛਿੰਦਰ ਸਿੰਘ ਪੁੱਤਰ ਅਵਤਾਰ ਸਿੰਘ , ਮਲਕੀਤ ਸਿੰਘ ਪੁੱਤਰ ਜੋਗਿੰਦਰ ਸਿੰਘ , ਗੁਰਮੀਤ ਸਿੰਘ ਪੁੱਤਰ ਕਰਨੈਲ ਸਿੰਘ , ਅਸ਼ੋਕ ਸਿੰਘ ਪੁੱਤਰ ਅਵਤਾਰ ਸਿੰਘ , ਬੰਤਾ ਸਿੰਘ ਪੁੱਤਰ ਹਾਕਮ ਸਿੰਘ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਜੂਆ ਖੇਡ ਰਹੇ ਹਨ ਅਤੇ ਲੱਗੇ ਹੋਏ ਕਰਫ਼ਿਊ ਦੀ ਵੀ ਉਲੰਘਣਾ ਕਰ ਰਹੇ ਹਨ ।
ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਜ਼ਮਾਨਤ ਉੱਪਰ ਛੱਡਿਆ ਗਿਆ ।
ਪੁਲਿਸ ਥਾਣਾ ਸਿਟੀ ਫ਼ਾਜ਼ਿਲਕਾ ਅੰਦਰ ਦਰਜ ਮੁਕੱਦਮਿਆਂ ਵਿੱਚ ਮਹਿਲਾ ਸਬ ਇੰਸਪੈਕਟਰ ਪਰਮਜੀਤ ਕੌਰ ਅਤੇ ਹੈੱਡ ਕਾਂਸਟੇਬਲ ਰਾਜ ਕੰਵਲ ਸਿੰਘ ਵੱਲੋਂ ਗੌਰੀ ਸ਼ੰਕਰ ਪੁੱਤਰ ਜਗਦੀਸ਼ ਚੰਦਰ ਵਾਸੀ ਮੁਹੱਲਾ ਖਟੀਕਾਂ ਫ਼ਾਜ਼ਿਲਕਾ ਅਤੇ ਰਾਕੇਸ਼ ਕੁਮਾਰ ਪੁੱਤਰ ਸੁਖਜੀਤ ਸਿੰਘ ਵਾਸੀ ਬਾਦਲ ਕਲੋਨੀ ਫਾਜ਼ਿਲਕਾ ਖਿਲਾਫ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਨਾ ਨਾ ਕਰਨ ਦੇ ਦੋਸ਼ ਅਧੀਨ ਮੁਕੱਦਮੇ ਦਰਜ ਕੀਤੇ ਗਏ ।
ਪੁਲਸ ਥਾਣਾ ਖੂਹੀਆਂ ਸਰਵਰ ਅੰਦਰ ਦਰਜ ਮੁਕੱਦਮੇ ਵਿੱਚ ਰਾਜਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਤੂਤਵਾਲਾ , ਸੁਖਦੇਵ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਤੂਤਵਾਲਾ , ਮਨਪ੍ਰੀਤ ਸਿੰਘ ਪੁੱਤਰ ਕਾਕਾ ਸਿੰਘ , ਹਰਮੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਤਰੇਵਾਲਾ ਖਿਲਾਫ ਮੁਕੱਦਮੇ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਪੁਲਸ ਥਾਣਾ ਬਹਾਵ ਵਾਲਾ ਵਿੱਚ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਵੱਲੋਂ ਕੀਤੀ ਕਾਰਵਾਈ ਦੌਰਾਨ ਸੁਗਰੀਵ ਕੁਮਾਰ ਪੁੱਤਰ ਪ੍ਰਕਾਸ਼ ਕੁਮਾਰ , ਪ੍ਰਤੀਸ਼ ਪੁੱਤਰ ਰਾਮ ਚੰਦਰ ਵਾਸੀ ਚੌਟਾਲਾ ਨੂੰ ਕਰਫਿਊ ਦੌਰਾਨ ਸੀਤੋ ਗੁੰਨੋ ਰੋਡ ਤੇ ਮੋਟਰਸਾਈਕਲ ਉਪਰ ਘੁੰਮਣ ਦੇ ਦੋਸ਼ ਅਧੀਨ ਨਾਮਜ਼ਦ ਕੀਤਾ ਗਿਆ ।
ਪੁਲਸ ਥਾਣਾ ਸਿਟੀ ਅਬੋਹਰ ਵਿੱਚ ਦਰਜ ਮੁਕੱਦਮਿਆਂ ਵਿੱਚ ਸਾਹਿਲ ਕੁਮਾਰ ਪੁੱਤਰ ਹਰੀਸ਼ , ਰਾਮੂ ਪੁੱਤਰ ਮਦਨ ਲਾਲ ਗਲੀ ਨੰਬਰ ਇੱਕ ਜਿਹੜੀ ਮੰਦਰ ਅਬੋਹਰ ,
ਕਾਰਜ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਨੇੜੇ ਚਰਚ ਗਲੀ ਨੰਬਰ ਇੱਕ ਜੰਮੂ ਬਸਤੀ ਅਬੋਹਰ ਅਤੇ ਸੂਰਜ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਇੰਦਰਾ ਨਗਰੀ ਗਲੀ ਨੰਬਰ 6 ਅਬੋਹਰ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ।
ਵਰਨਣਯੋਗ ਹੈ ਕਿ ਸਬ ਜੇਲ੍ਹ ਫਾਜ਼ਿਲਕਾ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਅਰਵਿੰਦਪਾਲ ਸਿੰਘ ਸੰਧੂ ਵੱਲੋਂ ਜਲਾਲਾਬਾਦ , ਫਾਜ਼ਿਲਕਾ ਅਤੇ ਅਬੋਹਰ ਵਿਖੇ ਅਸਥਾਈ ਜੇਲ੍ਹਾਂ ਦੀ ਸਥਾਪਨਾ ਕੀਤੀ ਗਈ ਹੈ ।
ਇਨ੍ਹਾਂ ਜੇਲ੍ਹਾਂ ਅੰਦਰ ਕਰਫਿਊ ਦੀ ਉਲੰਘਣਾ ਕਰਨ ਦੇ ਹਵਾਲਾਤੀਆਂ ਨੂੰ ਬੰਦ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ ।
ਇਹਨਾਂ ਜੇਲਾਂ ਦਾ ਓਵਰਆਲ ਪ੍ਰਬੰਧ ਸੁਪਰਡੈਂਟ ਸਬ ਜੇਲ੍ਹ ਫਾਜ਼ਿਲਕਾ ਨੂੰ ਸੌਂਪਿਆ ਗਿਆ ਹੈ ।