ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਇਤਿਹਾਸਕ ਡਿਊੜੀ ਦੇ ਢਾਹੇ ਜਾਣ ਪਿੱਛੋਂ ਜਿਨ੍ਹਾਂ ਸਿੱਖ ਸੰਗਤਾਂ ਨੇ ਵਿਰੋਧ ਦਰਜ ਕਰਵਾਇਆ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ , ਭਾਜਪਾ ਅਕਾਲੀ ਗੱਠਜੋੜ ਆਗੂ ਗੁਰਬਚਨ ਸਿੰਘ ਕਰਮੂਵਾਲਾ ਅਤੇ ਮਿਠਬੋਲੜੇ ਗੁਰਸਿੱਖ ਸੁਖਦੇਵ ਸਿੰਘ ਭੂਰਾ ਕੋਹਨਾ ਜੀ ਦੇ ਨਿੱਜੀ ਵਿਰੋਧੀ ਸਨ ।
ਇਹ ਗੱਲ ਕਾਰ ਸੇਵਾ ਵਾਲੇ ਮਹਾਂਪੁਰਸ਼ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਬਜ਼ੁਰਗਾਂ ਨੇ ਇੱਕ ਪਰਿਵਾਰਕ ਮੀਟਿੰਗ ਵਿੱਚ ਕੀਤੀ ।
ਇਸ ਮੀਟਿੰਗ ਵਿੱਚ ਅਕਾਲੀ-ਭਾਜਪਾ ਜਥੇਦਾਰ ਕਰਮੂਵਾਲਾ ਜੀ ਕਹਿ ਰਹੇ ਹਨ ਕਿ ਜੋ ਮਰਜ਼ੀ ਬੋਲੋ , ਜੋ ਮਰਜ਼ੀ ਕਰੋ, ਅਸੀਂ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਨਾਲ ਹਾਂ। ਇਹ ਵਾਰਤਾ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਸੰਤ ਬਾਬਾ ਸੁਬੇਗ ਸਿੰਘ ਗੋਇੰਦਵਾਲ ਸਾਹਿਬ ਵਾਲੇ ਤੇ ਬਾਬਾ ਬਚਨ ਸਿੰਘ ਦਿੱਲੀ ਵਾਲੇ ਦੀ ਹਾਜਰੀ ‘ਚ ਹੋ ਰਹੀ ਹੈ । ਗੁਰਮੁੱਖ ਪਿਆਰੇ ਸੁਖਦੇਵ ਸਿੰਘ ਭੂਰਾਕੋਨਾ ਜੀ ਨੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਤਸਵੀਰ ਵਾਇਰਲ ਕਰਨ ਤੇ ਵੀ ਇਤਰਾਜ਼ ਜਤਾਇਆ ਹੈ।
ਸਿੱਖ ਕੌਮ ਦੀਆਂ ਨਾਮ ਧਰੀਕ ਹਸਤੀਆਂ , ਸੇਵਾ ਦੇ ਪੁੰਜ, ਧੰਨਤਾ ਯੋਗ ਮਹਾਨ ਸ਼ਖਸੀਅਤਾਂ ਨੂੰ ਇਕ ਥਾਂ ਇਕੱਠੇ ਵੇਖਣ ਦੇ ਇਸ ਰੁਹਾਨੀ ਨਜਾਰੇ ਤੋਂ ਕੋਈ ਰੂਹ ਸੱਖਣੀ ਨਾ ਰਹੇ ।