ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਦੇਸ਼ ਵਿੱਚ ਲੌਕਡਾਊਨ ਦੇ 54 ਦਿਨ ਵਿੱਚ ਇਹ ਉਨ•ਾਂ ਦਾ ਪੰਜਵਾਂ ਦੇਸ਼ ਦੇ ਨਾਂਮ ਸੰਦੇਸ਼ ਹੋਵੇਗਾ। ਪਹਿਲੀ ਵਾਰ ਉਨ•ਾਂ ਨੇ 19 ਮਾਰਚ ਨੂੰ ਦੇਸ਼ ਨੂੰ ਸੰਬੋਧਤ ਕੀਤਾ ਸੀ। ਇਸ ਵਾਰ ਉਹ ਲੌਕਡਾਊਨ ਦੇ ਚੌਥੇ ਫੇਜ ‘ਤੇ ਗੱਲਬਾਤ ਕਰ ਸਕਦੇ ਹਨ। ਲੌਕਡਾਊਨ ਫ਼ੇਜ 4 ‘ਤੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸੋਮਵਾਰ ਮੁੱਖ ਮੰਤਰੀਆਂ ਦੇ ਨਾਲ ਕਰੀਬ 6 ਘੰਟੇ ਦੀ ਗੱਲਬਾਤ ਕੀਤੀ ਸੀ।
ਕਰੋਨਾ ਦੀ ਵਜ•ਾ ਨਾਲ ਦੇਸ਼ ਵਿੱਚ ਪਹਿਲਾ ਲੌਕਡਾਊਨ 25 ਮਾਰਚ ਤੋਂ 14 ਮਾਰਚ ਤੱਕ ਅਤੇ ਦੂਸਰਾ ਲੌਕਡਾਊਨ 15 ਅਪ੍ਰੈਲ ਤੋਂ 3 ਮਈ ਤੱਕ ਰੱਖਾ ਗਿਆ ਸੀ। ਇਸ ਤੋਂ ਬਾਅਦ ਤੀਸਰੇ ਫ਼ੇਜ ਦਾ ਲੌਕਡਾਊਨ 4 ਮਈ ਤੋਂ 17 ਮਈ ਤੱਕ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸੋਮਵਾਰ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਜਰੀਏ ਗੱਲਬਾਤ ਕੀਤੀ ਸੀ। ਇਸ ਵਿੱਚ ਉਨ•ਾਂ ਨੇ ਮੁੱਖ ਮੰਤਰੀਆਂ ਤੋਂ 15 ਮਈ ਤੱਕ ਇਹ ਦੱਸਣ ਲਈ ਕਿਹਾ ਸੀ ਕਿ ਉਹ ਆਪਣੇ ਸੂਬੇ ਵਿੱਚ ਕਿਹੋ ਜਿਹਾ ਲੌਕਡਾਊਨ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਦੇ ਨਾਲ ਲਗਪਗ 6 ਘੰਟੇ ਚਰਚਾ ਕੀਤੀ ਸੀ। 7 ਰਾਜਾਂ ਮਹਾਰਾਸ਼ਟਰ, ਬਿਹਾਰ, ਪੰਜਾਬ, ਤੇਲੰਗਾਨਾ, ਪੱਛਮੀ ਬੰਗਾਲ, ਹਿਮਾਚਲ ਅਤੇ ਅਸਮ ਨੇ ਲੌਕਡਾਊਨ ਵਧਾਉਣ ਦੀ ਪੈਰਵੀ ਕੀਤੀ ਸੀ। ਉਥੇ ਹੀ ਬਿਹਾਰ, ਤੇਲੰਗਾਨਾ ਅਤੇ ਤਾਮਿਲਨਾਡੂ ਨੇ ਰੇਲ ਸੇਵਾ ਸ਼ੁਰੂ ਕਰਨ ‘ਤੇ ਸਵਾਲ ਚੁੱਕੇ ਸਨ। ਗੁਜਰਾਤ ਨੇ ਲੌਕਡਾਊਨ ਸਿਰਫ਼ ਕੰਟੋਨਮੈਂਟ ਜ਼ੋਨ ਤੱਕ ਸੀਮਤ ਰੱਖਣ ਦੀ ਗੱਲ ਆਖੀ ਸੀ।
ਮੋਦੀ ਨੇ ਕਿਹਾ ਕਿ ਅਸੀਂ ਅਰਥ ਵਿਵਸਥਾ ਖੋਲ•ਣ ‘ਤੇ ਕੰਮ ਕਰ ਰਹੇ ਹਾਂ। ਅਸੀਂ ਸੱਭ ਤੋਂ ਵੱਡੀ ਚੁਨੌਤੀ ਇਹ ਹੈ ਕਿ ਕਰੋਨਾ ਦਾ ਪ੍ਰਭਾਵਤ ਪਿੰਡਾਂ ਤੱਕ ਨਾ ਪਹੁੰਚੇ। ਨਰਿੰਦਰ ਮੋਦੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਉਹ ਇੱਕ ਵਿਸਥਾਰਤ ਯੋਜਨਾ ਬਣਾ ਕੇ ਦੇਣ ਕਿ ਉਹ ਆਪਣੇ ਰਾਜਾਂ ਵਿੱਚ ਲੌਕਡਾਊਨ ਸਮੇਂ ਨਾਲ ਕਿਵੇਂ ਨਿਪਟਣਗੇ। ਸ੍ਰੀ ਮੋਦੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਰਾਜ ਇਕ ਬਲੂ ਪ੍ਰਿੰਟ ਬਣਾਉਣ ਜਿਸ ਵਿੰਚ ਲੌਕਡਾਊਨ ਅਤੇ ਉਸ ਵਿੱਚ ਹੌਲੀ ਹੌਲੀ ਰਾਹਤ ਦਿੱਤੇ ਜਾਣ ਦੇ ਦੌਰਾਨ ਉਨ•ਾਂ ਸਾਰੀਆਂ ਬਾਰੀਕੀਆਂ ਦਾ ਜ਼ਿਕਰ ਹੋਵੇ ਜਿਸ ਦਾ ਮੁਕਾਬਲਾ ਰਾਜਾਂ ਨੂੰ ਕਰਨਾ ਹੋਵੇਗਾ।