ਜੀਰਕਪੁਰ : ਢਕੋਲੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਵਿਅਕਤੀ ਨੂੰ ਚਾਰ ਪੇਟੀਆਂ ਤੋਂ ਵੀ ਵੱਧ ਦੇਸ਼ੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਢਕੋਲੀ ਥਾਣਾ ਮੁਖੀ ਜਸਜੀਤ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵਿੱਕੀ ਪੁੱਤਰ ਸਵਰਗੀ ਰੰਗੀ ਰਾਮ ਵਾਸੀ ਰਾਜੀਵ ਕਾਲੋਨੀ ਪੰਚਕੁਲਾ ਜੀਰਕਪੁਰ ਦੇ ਪੀਰਮੁਛੱਲਾ ਖੇਤਰ ਵਿੱਚ ਸ਼ਰਾਬ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦਾ ਹੈ ਜਿਸ ਤੇ ਪੁਲਿਸ ਨੇ ਪਿੰਡ ਕਿਸ਼ਨਪਰਾ ਟੀ ਪੁਆਇਟ ਤੇ ਨਾਕੇ ਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ ।ਪੁਲਿਸ ਨੇ ਉਸ ਤੋਂ ਸਿਰਫ ਚੰਡੀਗੜ• ਵਿੱਚ ਵਿਕਯੋਗ ਦੇਸ਼ੀ ਸ਼ਰਾਬ ਦੇ 72 ਪਊਏ ਮਾਰਕਾ ਦਿਲਬਰ ਸੰਤਰਾ ਦੇਸੀ ਇਸੇ ਮਾਰਕੇ ਦੇ ਚਾਲੀ ਅਧੀਏਹਿੰਮਤ ਸੰਤਰਾ ਮਾਰਕਾ ਦੇ ਚੌਵੀ ਅਧੀਏ ਬਰਾਮਦ ਹੋਏ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
Related Posts
ਸ਼ਰਧਾ ਦੇ ਰੰਗ ”ਚ ਰੰਗਿਆ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ
ਸ੍ਰੀ ਅਨੰਦਪੁਰ ਸਾਹਿਬ -ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ‘ਚ ਹੋਲਾ-ਮਹੱਲਾ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤਿੰਨ ਦੋ…
ਅੱਖਾਂ ਕਰਲੋ ਬੰਦ ,ਗੱਡੀ ‘ਚ ਹੀ ਚੜ੍ਹਿਆ ਮਿਲੇਗਾ ਚੰਦ
ਨਵੀਂ ਦਿੱਲੀ— ਭਾਰਤ ‘ਚ ਬਣੀ ਪਹਿਲੀ ਹਾਈ ਸਪੀਡ ਟਰੇਨ ਇਸ ਮਹੀਨੇ ਤੋਂ ਪਟੜੀ ‘ਤੇ ਦੌੜੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15…
ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ 32 ਏ.ਸੀ. ਬੱਸਾਂ ਦਾ ਕਾਫ਼ਲਾ ਰਵਾਨਾ
ਪਟਿਆਲਾ : ਕੋਰੋਨਾਵਾਇਰਸ ਕਰਕੇ ਮਹਾਰਾਸ਼ਟਰ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਲੰਮੇ ਸਮੇਂ ਤੋਂ ਰੁਕੇ ਹੋਏ ਪੰਜਾਬ ਦੇ ਸ਼ਰਧਾਲੂਆਂ…