ਲਖਨਊ— ਉੱਤਰ ਪ੍ਰਦੇਸ਼ ਦੀ ਬੇਟੀ ਡਾਕਟਰ ਅਰੁਣਿਮਾ ਸਿਨਹਾ ਨੇ ਨਕਲੀ ਪੈਰ ਦੇ ਸਹਾਰੇ ਅੰਟਾਰਕਟਿਕਾ ਦੇ ਸਭ ਤੋਂ ਉੱਚੇ ਸ਼ਿਖਰ ਮਾਊਂਟ ਵਿਨਸਨ ‘ਤੇ ਤਿੰਰਕਾ ਲਹਿਰਾ ਦਿੱਤਾ ਹੈ। ਅਰੁਣਿਮਾ ਦੇ ਟਵਿੱਟਰ ਅਕਾਊਂਟ ਤੋਂ ਮਿਲੀ ਜਾਣਕਾਰੀ ਅਨੁਸਾਰ 12 ਵਜੇ ਉਸ ਨੇ ਅੰਟਾਰਕਟਿਕਾ ਦੇ ਸਭ ਤੋਂ ਉੱਚੇ ਸ਼ਿਖਰ ਮਾਊਂਟ ਵਿਨਸਨ ਦਾ ਮੱਥ ਚੁੰਮਿਆ
ਪੀ.ਐੱਮ. ਮੋਦੀ ਨੇ ਅਰੁਣਿਆ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ,”ਅਰੁਣਿਮਾ ਸਿਨਹਾ ਨੂੰ ਸਫ਼ਲਤਾ ਦਾ ਨਵਾਂ ਸ਼ਿਖਰ ਛੂਹਣ ਲਈ ਵਧਾਈ। ਉਹ ਭਾਰਤ ਦਾ ਮਾਣ ਹੈ, ਜਿਸ ਨੇ ਆਪਣੀ ਸਖਤ ਮਿਹਨਤ ਅਤੇ ਦ੍ਰਿੜਤਾ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਭਵਿੱਖ ‘ਚ ਉਸ ਦੀਆਂ ਕੋਸ਼ਿਸ਼ਾਂ ਲਈ ਮੈਂ ਸ਼ੁੱਭਕਾਮਨ ਅਰੁਣਿਮਾ ਨੇ ਇਸ ਉਪਲੱਬਧੀ ਨੂੰ ਹਾਸਲ ਕਰਨ ਤੋਂ ਬਾਅਦ ਲਿਖਿਆ,”ਇੰਤਜ਼ਾਰ ਖਤਮ ਹੋਇਆ। ਅਸੀਂ ਤੁਹਾਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਵਿਸ਼ਵ ਰਿਕਾਰਡ ਬਣ ਚੁੱਕਿਆ ਹੈ।” ਅਰੁਣਿਆ ਇਸ ਤੋਂ ਪਹਿਲਾਂ ਵੀ ਨਕਲੀ ਪੈਰ ਦੇ ਸਹਾਰੇ 21 ਮਈ 2013 ਨੂੰ ਐਵਰੈਸਟ ਫਤਿਹ ਕਰਨ ਵਾਲੀ ਦੁਨੀਆ ਦੀ ਇਤਮਾਤਰ ਔਰਤ ਹੈ। ਇਹੀ ਨਹੀਂ ਉਹ ਕਿਲੀਮੰਜਾਰੋ (ਅਫਰੀਕਾ), ਏਲਬਰੂਸ (ਰੂਸ), ਕਾਸਟੇਨ ਪਿਰਾਮਿਡ (ਇੰਡੋਨੇਸ਼ੀਆ), ਕਿਜਾਸ਼ਕੋ ਆਦਿ ‘ਤੇ ਵੀ ਜਾ ਚੁਕੀ ਹੈ। ਅਰੁਣਿਮਾ ਨੇ ਪੀ.ਐੱਮ. ਵੱਲੋਂ ਮਿਲੇ ਉਤਸ਼ਾਹ ਲਈ ਧੰਨਵਾਦ ਜ਼ਾਹਰ ਕਰਦੇ ਹੋਏ ਟਵੀਟ ‘ਚ ਲਿਖਿਆ,”ਜਦੋਂ ਦੇਸ਼ ਦੇ ਪ੍ਰਧਾਨ ਸੇਵਕ ਇੰਨੇ ਸਮਰਪਿਤ ਹਨ ਤਾਂ ਬਤੌਰ ਨਾਗਰਿਕ ਸਾਨੂੰ ਵੀ ਆਪਣੇ-ਆਪਣੇ ਖੇਤਰਾਂ ‘ਚ ਦੇਸ਼ ਦਾ ਨਾਂ ਨਵੀਂ ਉੱਚਾਈ ‘ਤੇ ਲਿਜਾਉਣ ਦਾ ਸੁਪਨਾ ਦੇਖਣਾ ਚਾਹੀਦਾ। ਭਾਰਤੀ ਖਿਡਾਰੀਆਂ ਵੱਲੋਂ ਅਸੀਂ ਉਨ੍ਹਾਂ ਲਈ ਬਣਾਈਆਂ ਜਾਣ ਵਾਲੀਆਂ ਨੀਤੀਆਂ ਅਤੇ ਸਨਮਾਨ ਲਈ ਆਭਾਰ ਜ਼ਾਹਰ ਕਰਦੇ ਹਾਂ। ਜੈ ਹਿੰਦ।”