ਨਵੀਂ ਦਿੱਲੀ—ਜ਼ਿਆਦਾਤਰ ਲੋਕਾਂ ਨੂੰ ਦੇਸੀ ਘਿਉ ਖਾਣਾ ਘੱਟ ਹੀ ਪਸੰਦ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਘਿਉ ਖਾਣ ਨਾਲ ਫੈਟ ਵਧਦੀ ਹੈ ਪਰ ਅਜਿਹਾ ਨਹੀਂ ਹੁੰਦਾ। ਇਸ ‘ਚ ਵਿਟਾਮਿਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਸਿਰਫ ਸਿਹਤ ਲਈ ਹੀ ਨਹੀਂ ਇਹ ਸਕਿਨ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ 1 ਚੱਮਚ ਘਿਉ ਖਾਣ ਨਾਲ ਸਰੀਰ ਨੂੰ ਅਣਗਿਣਤ ਫਾਇਦੇ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਦੇਸੀ ਘਿਉ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ…
1. ਅੱਖਾਂ ਲਈ ਫਾਇਦੇਮੰਦ
ਇਕ ਚੱਮਚ ਦੇਸੀ ਘਿਉ ‘ਚ ਇਕ ਚੌਥਾਈ ਕਾਲੀ ਮਿਰਚ ਮਿਲਾ ਕੇ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੌਦੇ ਸਮੇਂ ਖਾਓ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ। ਬੱਚਿਆਂ ਲਈ ਤਾਂ ਇਹ ਬੇਹੱਦ ਫਾਇਦੇਮੰਦ ਹੁੰਦਾ ਹੈ।
2. ਕੈਂਸਰ ਨਾਲ ਲੜਣ ‘ਚ ਕਰਦਾ ਹੈ ਮਦਦ
ਖਾਣੇ ਦਾ ਸੁਆਦ ਵਧਾਉਣ ਦੇ ਨਾਲ ਹੀ ਦੇਸੀ ਘਿਉ ਕੈਂਸਰ ਸੈੱਲਸ ਨਾਲ ਲੜਣ ‘ਚ ਵੀ ਮਦਦ ਕਰਦਾ ਹੈ। ਇਸ ‘ਚ ਲਿਨੋਲਿਕ ਐਸਿਡ ਹੁੰਦਾ ਹੈ ਜੋ ਕੈਂਸਰ ਦੀ ਗੰਢ ਨੂੰ ਵਧਣ ਤੋਂ ਰੋਕਦਾ ਹੈ।
3. ਦਿਲ ਲਈ ਫਾਇਦੇਮੰਦ
ਦੇਸੀ ਘਿਉ ਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਦਿਲ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ।
4. ਪਾਚਨ ਸ਼ਕਤੀ ਵਧਾਏ
ਦੇਸੀ ਘਿਉ ਦਾ ਸੇਵਨ ਕਰਨ ਨਾਲ ਸਰੀਰ ਦਾ ਮੈਟਾਬਾਲੀਜ਼ਮ ਠੀਕ ਰਹਿੰਦਾ ਹੈ ਅਤੇ ਇਸ ‘ਚ ਫੈਟ ਐਸਿਡ ਘੱਟ ਹੁੰਦਾ ਹੈ, ਜਿਸ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ। ਇਸ ਤੋਂ ਇਲਾਵਾ ਦੇਸੀ ਘਿਉ ਦਾ ਸੇਵਨ ਕਰਨ ਨਾਲ ਪੇਟ ਦੀਆਂ ਕਈ ਬੀਮਾਰੀਆਂ ਜਿਵੇਂ ਕਬਜ਼ ਅਤੇ ਅਲਸਰ ਠੀਕ ਹੁੰਦੀਆਂ ਹਨ।
5. ਜੋੜਾਂ ਦਾ ਦਰਦ ਦੂਰ ਕਰੇ
ਦੇਸੀ ਘਿਉ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਅਜਿਹੇ ‘ਚ ਜਿਨ੍ਹਾਂ ਲੋਕਾਂ ਦੇ ਗੋਡਿਆਂ ‘ਚ ਦਰਦ ਰਹਿੰਦਾ ਹੈ ਉਨ੍ਹਾਂ ਨੂੰ ਦੇਸੀ ਘਿਉ ਜ਼ਰੂਰ ਖਾਣਾ ਚਾਹੀਦਾ ਹੈ।
6. ਭਾਰ ਘੱਟ ਕਰੇ
ਇਸ ‘ਚ ਕਾਫੀ ਮਾਤਰਾ ‘ਚ ਸੀ.ਐੱਲ.ਏ ਹੁੰਦਾ ਹੈ ਜਿਸ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ। ਇਸ ਤੋਂ ਇਲਾਵਾ ਸੀ.ਐੱਲ.ਏ. ਸਰੀਰ ‘ਚ ਇੰਸੁਲਿਨ ਦੀ ਮਾਤਰਾ ਨੂੰ ਘੱਟ ਰੱਖਦਾ ਹੈ, ਜਿਸ ਨਾਲ ਭਾਰ ਦੇ ਨਾਲ-ਨਾਲ ਡਾਇਬਿਟੀਜ਼ ਵੀ ਕੰਟਰੋਲ ‘ਚ ਰਹਿੰਦੀ ਹੈ।
7. ਦਿਮਾਗ ਲਈ ਫਾਇਦੇਮੰਦ
ਤੁਸੀਂ ਬਚਪਨ ਤੋਂ ਦਾਦੀ ਜਾਂ ਨਾਨੀ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਘਿਉ ਖਾਇਆ ਕਰੋ ਦਿਮਾਗ ਤੇਜ਼ ਹੋਵੇਗਾ। ਦੇਸੀ ਘਿਉ ਦਾ ਸੇਵਨ ਕਰਨ ਨਾਲ ਦਿਮਾਗ ਤੇਜ਼ੀ ਨਾਲ ਕੰਮ ਕਰਦਾ ਹੈ। ਘਿਉ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਦੇਸੀ ਘਿਉ ਸਾਡੇ ਸਰੀਰ ‘ਚ ਅਜਿਹੀਆਂ ਕੋਸ਼ਿਕਾਵਾਂ ਨੂੰ ਪੈਦਾ ਕਰਦਾ ਹੈ ਜੋ ਤਣਾਅ ਨੂੰ ਦੂਰ ਕਰਦੀਆਂ ਹਨ।
8. ਗਰਭ ਅਵਸਥਾ ‘ਚ ਫਾਇਦੇਮੰਦ
ਗਰਭਵਤੀ ਔਰਤਾਂ ਦੇ ਸਰੀਰ ਨੂੰ ਜ਼ਿਆਦਾ ਤਾਕਤ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਦੇਸੀ ਘਿਉ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।