ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦਾ ਨਾਂ ਵੀ ਬਦਲਿਆ ਜਾ ਸਕਦਾ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਸੂਬੇ ਦਾ ਨਾਂ ਬਦਲਣ ਬਾਰੇ ਸੋਚ ਰਹੀ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇੱਕ ਸਮਾਗਮ ਵਿੱਚ ਕਿਹਾ ਕਿ ਅੰਗ੍ਰੇਜ਼ਾਂ ਦੇ ਆਉਣ ਤੋਂ ਪਹਿਲਾਂ ਸ਼ਿਮਲਾ ਦਾ ਨਾਂ ਸ਼ਿਆਮਲਾ ਸੀ ਤੇ ਪੁਰਾਣੇ ਨਾਂ ਨੂੰ ਵਾਪਸ ਲਿਆਉਣ ਲਈ ਸੂਬਾ ਸਰਕਾਰ ਲੋਕਾਂ ਤੋਂ ਰਾਏ ਲਵੇਗੀ। ਹਿਮਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਵਿਪਿਨ ਪਰਮਾਰ ਨੇ ਵੀ ਕਿਹਾ ਸੀ ਕਿ ਨਾਂ ਬਦਲਣ ਵਿੱਚ ਕੋਈ ਨੁਕਸਾਨ ਨਹੀਂ । ਸ਼ਿਮਲਾ ਅੰਗ੍ਰੇਜ਼ੀ ਹਕੂਮਤ ਸਮੇਂ 1864 ਤੋਂ ਲੈਕੇ ਆਜ਼ਾਦੀ ਤਕ ਦੇਸ਼ ਦੀ ਗਰਮੀਆਂ ਵਾਲੀ ਰਾਜਧਾਨੀ ਸੀ। ਸ਼ਿਮਲਾ ਦਾ ਨਾਂ ਬਦਲਣ ਦੀ ਮੰਗ ਵਿਸ਼ਵ ਹਿੰਦੂ ਪ੍ਰੀਸ਼ਦ ਲੰਮੇ ਸਮੇਂ ਤੋਂ ਕਰਦੀ ਆ ਰਹੀ ਹੈ। ਸਾਲ 2016 ਵਿੱਚ ਕਾਂਗਰਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਇਸ ਮੰਗ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਸ਼ਿਮਲਾ ਕੌਮਾਂਤਰੀ ਪਛਾਣ ਹਾਸਲ ਕਰ ਚੁੱਕਾ ਹੈ ਤੇ ਨਾਂਅ ਬਦਲਨਾ ਸਹੀ ਨਹੀਂ ਹੈ। ਜੇਕਰ ਇਹ ਹੋ ਜਾਂਦਾ ਹੈ ਤਾਂ ਇਸੇ ਸਾਲ ਇਹ ਤੀਜਾ ਵੱਡਾ, ਪ੍ਰਸਿੱਧ ਤੇ ਇਤਿਹਾਸਕ ਸਥਾਨ ਦਾ ਹੋਵੇਗਾ ਜਿਸ ਦਾ ਨਾਂ ਬਦਲਿਆ ਜਾਵੇਗਾ। ਇਸ ਤੋਂ ਪਹਿਲਾਂ ਭਾਜਪਾ ਸਰਕਾਰਾਂ ਮੁਗ਼ਲ ਸਰਾਇ ਜੰਕਸ਼ਨ ਦਾ ਨਾਂਅ ਬਦਲ ਕੇ ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ, ਇਲਾਹਾਬਾਦ ਦਾ ਨਾਂ ਪਰਿਆਗਰਾਜ ਰੱਖ ਚੁੱਕੀਆਂ ਹਨ।
Related Posts
ਨੌਜਵਾਨ ਨੇ ਟ੍ਰੈਫਿਕ ਪੁਲਸ ਮੁਲਾਜ਼ਮ ਨੂੰ ਕਾਰ ਦੇ ਬੋਨਟ ‘ਤੇ ਘੜੀਸਿਆ
ਗੁਰੂਗ੍ਰਾਮ — ਸੜਕ ‘ਤੇ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਛੋਟੀ ਜਿਹੀ ਗਲਤੀ ਸਾਡੀ ਜਾਨ ‘ਤੇ ਭਾਰੀ…
ਸ਼ਿਲੌਂਗ ਦੇ ਸਿੱਖਾਂ ਦੇ ਦੁੱਖੜੇ ਸੁਣਨ ਪਹੁੰਚੇ ਪੰਜਾਬ ਸਰਕਾਰ ਦਾ ”ਵਫਦ”
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੇ ਗਏ ਉੱਚ ਪੱਧਰੀ ਵਫਦ ਨੇ ਸ਼ਿਲੌਂਗ ਦੇ ਸਿੱਖਾਂ ਨੂੰ…
ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਵ ਤੇ ਭਾਰਤੀਆਂ ਲਈ ਖੋਲਿਆਂ 500 ਸਾਲ ਗੁਰੂਦੁਆਰੇ ਦਾ ਕਪਾਟ
ਪਾਕਿ ਦਾ ਸਿੱਖ ਸ਼ਰਧਾਲੂਆਂ ਨੂੰ ਇਕ ਹੋਰ ਤੋਹਫਾ, ਖੋਲ੍ਹੇ 500 ਸਾਲ ਪੁਰਾਣੇ ਗੁਰਦੁਆਰੇ ਦੇ ਕਪਾਟ ਲਾਹੌਰ — ਪਾਕਿਸਤਾਨ ਦੇ ਪੰਜਾਬ…