ਨਵੀਂ ਦਿੱਲੀ: ਲੌਕਡਾਊਨ ਖ਼ਤਮ ਹੋਣ ‘ਚ ਸਿਰਫ ਇੱਕ ਦਿਨ ਬਾਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰੀ ਐਲਾਨ ਮੁਤਾਬਕ ਦੇਸ਼ ਵਿੱਚ ਲੌਕਡਾਊਨ ਸਿਰਫ 14 ਅਪਰੈਲ ਤੱਕ ਹੈ। ਕੱਲ੍ਹ ਸਵੇਰੇ 10 ਵਜੇ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਦੇਸ਼ ‘ਚ ਲੌਕਡਾਊਨ ਨੂੰ ਅੱਗੇ ਵਧਣ ਦੀ ਹਰ ਸੰਭਾਵਨਾ ਹੈ ਕਿਉਂਕਿ ਦੇਸ਼ ਦੇ ਬਹੁਤੇ ਸੂਬੇ ਇਸ ਦੇ ਪੱਖ ‘ਚ ਹਨ।
ਇਸ ਸਮੇਂ ਦੇਸ਼ ‘ਚ ਕੋਰੋਨਾ ਦੇ ਹਾਲਾਤ ਦੇ ਮੱਦੇਨਜ਼ਰ ਲੌਕਡਾਊਨ ਨੂੰ ਵਧਾਉਣਾ ਕੋਰੋਨਾ ਨੂੰ ਖ਼ਤਮ ਕਰਨ ਦਾ ਸਭ ਤੋਂ ਵਧੀਆ ਢੰਗ ਹੈ ਪਰ ਜੇ ਲੌਕਡਾਊਨ ਵਧਦਾ ਹੈ ਤਾਂ ਸੰਭਵ ਹੈ ਕਿ ਕੁਝ ਰਿਆਇਤਾਂ ਦਿੱਤੀਆਂ ਜਾਣ। ਆਓ ਉਹੀ ਰਿਆਇਤਾਂ ਬਾਰੇ ਤੁਹਾਨੂੰ ਦੱਸੀਏ।
ਇਸ ਸਮੇਂ ਦੇਸ਼ ‘ਚ ਫਸਲਾਂ ਦੀ ਵਾਢੀ ਦਾ ਸਮਾਂ ਚੱਲ ਰਿਹਾ ਹੈ, ਇਸ ਲਈ ਕਿਸਾਨਾਂ ਨੂੰ ਲੈ ਕੇ ਕੁਝ ਢਿੱਲ ਦੇਣ ਦਾ ਐਲਾਨ ਕੀਤਾ ਜਾ ਸਕਦਾ ਹੈ।
ਮਜ਼ਦੂਰ ਜਾਂ ਗਰੀਬ ਲੋਕ ਜੋ ਲੌਕਡਾਊਨ ਦੌਰਾਨ ਕਿਤੇ ਫਸੇ ਹੋਏ ਹਨ, ਨੂੰ ਰਾਹਤ ਦਿੱਤੀ ਜਾ ਸਕਦੀ ਹੈ।
ਫਿਲਹਾਲ ਸਕੂਲ-ਕਾਲਜ ਨਾ ਖੋਲ੍ਹਣ ਦਾ ਫੈਸਲਾ ਕੀਤਾ ਜਾ ਸਕਦਾ ਹੈ।
ਅਰੋਗਿਆ ਸੇਤੂ ਐਪ ਨੂੰ ਈ-ਪਾਸ ਦੇ ਤੌਰ ‘ਤੇ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਘਰੇਲੂ ਚੀਜ਼ਾਂ ਦੀਆਂ ਫੈਕਟਰੀਆਂ ਤੇ ਸੜਕ ਨਿਰਮਾਣ ਕਾਰਜਾਂ ਦੇ ਕੰਮਾਂ ਨੂੰ ਕੁਝ ਸ਼ਰਤਾਂ ਨਾਲ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਉਹ ਸ਼ਹਿਰਾਂ ਜਿੱਥੇ ਸੰਕਰਮਣ ਦੇ ਕੋਈ ਕੇਸ ਨਹੀਂ ਉਹ ਪੂਰੀ ਨਜ਼ਰਬੰਦੀ ਤੋਂ ਆਜ਼ਾਦੀ ਹਾਸਲ ਕਰ ਸਕਦੇ ਹਨ।