ਨਵੀਂ ਦਿੱਲੀ— ਅੱਜ ਦੇ ਸਮੇਂ ‘ਚ ਅਸੀਂ ਲੋਕਾਂ ਨੂੰ ਗੱਲ ਕਰਦੇ ਸੁਣਦੇ ਹਾਂ ਕਿ ਦੁਨੀਆ ‘ਚ ਹਰ ਥਾਂ ਪੁਰਸ਼ਾਂ ਦਾ ਸ਼ਾਸਨ ਚੱਲਦਾ ਹੈ। ਇਹ ਸਮਾਜ ਪੁਰਸ਼ ਪ੍ਰਧਾਨ ਹੈ। ਨਾ ਸਿਰਫ ਭਾਰਤ ਬਲਕਿ ਵਿਦੇਸ਼ਾਂ ‘ਚ ਵੀ ਇਹੀ ਸਥਿਤੀ ਹੈ। ਇਸ ਤੋਂ ਇਲਾਵਾ ਕਈ ਰਿਸਰਚਾਂ ਵੀ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਅਜਿਹੇ ਹੀ ਨਤੀਜੇ ਸਾਹਮਣੇ ਆਉਂਦੇ ਹਨ। ਪਰੰਤੂ ਕੀ ਇਹ 100 ਫੀਸਦੀ ਵੀ ਸਹੀ ਹਨ।
ਅਜਿਹਾ ਨਹੀਂ ਹੈ। ਅਸਲ ‘ਚ ਦੁਨੀਆ ‘ਚ ਅਜਿਹੀਆਂ ਕਈ ਥਾਵਾਂ ਹਨ, ਜਿਥੇ ਅੱਜ ਵੀ ਔਰਤਾਂ ਦੀ ਮਰਜ਼ੀ ਚੱਲਦੀ ਹੈ ਪਰ ਇਸ ਤਰ੍ਹਾਂ ਦੀਆਂ ਰਿਸਰਚਾਂ ਉਥੇ ਨਹੀਂ ਕੀਤੀਆਂ ਜਾਂਦੀਆਂ। ਜਿਸ ਦੇ ਚੱਲਦੇ ਲੋਕਾਂ ਦੇ ਸਾਹਮਣੇ ਉਥੋਂ ਦੀ ਤਸਵੀਰ ਕਦੇ ਵੀ ਨਹੀਂ ਆ ਪਾਉਂਦੀ। ਇਨ੍ਹਾਂ ਹੀ ਥਾਵਾਂ ‘ਚੋਂ ਇਕ ਹੈ ਓਮੋਜਾ ਪਿੰਡ। ਇਹ ਪਿੰਡ ਅਫਰੀਕੀ ਦੇਸ਼ ਕੀਨੀਆ ਦੇ ਸੰਬੁਰੂ ਕਾਉਂਟੀ ‘ਚ ਸਥਿਤ ਹੈ। ਇਹ ਇਕ ਅਜਿਹਾ ਪਿੰਡ ਹੈ ਜਿਥੇ ਸਿਰਫ ਔਰਤਾਂ ਰਹਿੰਦੀਆਂ ਹਨ ਤੇ ਉਥੇ ਸਿਰਫ ਔਰਤਾਂ ਦੀ ਹੀ ਮਰਜ਼ੀ ਚੱਲਦੀ ਹੈ। ਇਸ ਪਿੰਡ ਦੀ ਖਾਸੀਅਤ ਹੈ ਕਿ ਇਥੇ ਕੋਈ ਵੀ ਪੁਰਸ਼ ਪ੍ਰਵੇਸ਼ ਨਹੀਂ ਕਰ ਸਕਦਾ। ਉੱਤਰੀ ਕੀਨੀਆ ਦੇ ਇਕ ਪਿੰਡ ‘ਚ ਰੋਜਨਿਲਾ ਲਿਆਪੋਰਾ ਵੀ ਰਹਿੰਦੀ ਹੈ। ਓਮੋਜਾ ਪਿੰਡ ‘ਚ ਰਹਿਣ ਵਾਲੀ 18 ਸਾਲਾ ਰੋਜਲਿਨਾ ਘਰ ਦਾ ਕੰਮ ਕਰਦੀ ਹੈ।
ਪੁਰਸ਼ਾਂ ਖਿਲਾਫ ਹੁੰਦੀ ਹੈ ਸਹੀ ਕਾਰਵਾਈ
ਰੋਜਲਿਨਾ ਦੀ ਉਮਰ ਉਸ ਵੇਲੇ ਸਿਰਫ ਤਿੰਨ ਸਾਲ ਦੀ ਸੀ ਜਦੋਂ ਉਹ ਇਥੇ ਆਈ ਸੀ। ਇਥੇ 48 ਔਰਤਾਂ ਦਾ ਇਕ ਸਮੂਹ ਆਪਣੇ ਬੱਚਿਆਂ ਨਾਲ ਰਹਿੰਦਾ ਹੈ। ਇਸ ਪਿੰਡ ‘ਚ ਪੁਰਸ਼ਾਂ ‘ਤੇ ਪਾਬੰਦੀ ਲੱਗੀ ਹੋਈ ਹੈ। ਜੇਕਰ ਕੋਈ ਵੀ ਪੁਰਸ਼ ਇਥੇ ਪ੍ਰਵੇਸ਼ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਸਥਾਨਕ ਪੁਲਸ ਨੂੰ ਦਿੱਤੀ ਜਾਂਦੀ ਹੈ। ਉਸ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਅਜਿਹਾ ਦੁਬਾਰਾ ਨਾ ਕਰੇ। ਜੇਕਰ ਉਹ ਔਰਤਾਂ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਦੇ ਖਿਲਾਫ ਸਹੀ ਕਾਰਵਾਈ ਕੀਤੀ ਜਾਂਦੀ ਹੈ।
ਕਦੋਂ ਹੋਈ ਸ਼ੁਰੂਆਤ
ਇਸ ਪਿੰਡ ਦੀ ਸ਼ੁਰੂਆਤ ਸਾਲ 1990 ਤੋਂ 15 ਔਰਤਾਂ ਦੇ ਸਮੂਹ ਨਾਲ ਹੋਈ ਸੀ। ਸੰਬੁਰੂ ਤੇ ਇਸਿਓਸੋ ਦੇ ਨੇੜੇ ਸਥਿਤ ਟ੍ਰੇਡਿੰਗ ਸਰਹੱਦ ਨੇੜੇ ਦੇ ਇਲਾਕਿਆਂ’ਚ ਬ੍ਰਿਟਿਸ਼ ਜਵਾਨਾਂ ਨੇ ਇਨ੍ਹਾਂ ਔਰਤਾਂ ਨਾਲ ਹੈਵਾਨੀਅਤ ਕੀਤੀ ਸੀ। ਜਿਸ ਤੋਂ ਬਾਅਦ ਇਸ ਭਾਈਚਾਰੇ ‘ਚ ਪੁਰਸ਼ਾਂ ਨੂੰ ਨਫਰਤ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਿਆ। ਇਸ ਭਾਈਚਾਰੇ ‘ਚ ਕੁਝ ਔਰਤਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਪਰਿਵਾਰ ਲਈ ਅਪਮਾਨਜਨਕ ਮੰਨਿਆ ਤੇ ਘਰੋਂ ਕੱਢ ਦਿੱਤਾ। ਇਸ ਥਾਂ ‘ਤੇ ਉਨ੍ਹਾਂ ਨੂੰ ਇਕ ਛੋਟੀ ਜਿਹੀ ਜ਼ਮੀਨ ਮਿਲੀ। ਔਰਤਾਂ ਇਥੇ ਆ ਕੇ ਰਹਿਣ ਲੱਗੀਆਂ ਤੇ ਪਿੰਡ ਨੂੰ ਨਾਂ ਦਿੱਤਾ ਗਿਆ ਓਮੋਜਾ। ਜੋ ਏਕਤਾ ਨੂੰ ਪ੍ਰਦਰਸ਼ਿਤ ਕਰਦਾ ਹੈ।