ਨਵੀਂ ਦਿੱਲੀ : ਲੰਬੀ ਦੂਰੀ ਦੀ ਭਾਰਤੀ ਤੈਰਾਕ ਮੀਨਾਕਸ਼ੀ ਪਾਹੁਜਾ ਨੇ ਤੀਜੀ ਵਾਰ ਲਿਮਕਾ ਬੁੱਕ ਆਫ ਰਿਕਾਰਡਸ ਵਿਚ ਆਪਣਾ ਨਾਂ ਦਰਜ ਕਰਾਉਣ ਦੀ ਬੇਮਿਸਾਲ ਉਪਲੱਬਧੀ ਹਾਸਲ ਕਰ ਲਈ ਹੈ। 42 ਸਾਲਾ ਪਾਹੁਜਾ ਨੇ ਲੇਕ ਕਾਨਸਟੈਂਸ ਨੂੰ ਸਫਲਤਾਪੂਰਵਕ ਪਾਰ ਕਰਨ ਤੋਂ ਬਾਅਦ ਇਹ ਉਪਲੱਬਧੀ ਹਾਸਲ ਕੀਤੀ। ਉਸ ਨੇ ਜਰਮਨੀ ਦੇ ਫ੍ਰੇਰਿਚਸ਼ਾਫੀਨ ਨਾਲ ਸਵਿਜ਼ਰਲੈਂਡ ਦੇ ਰੋਮਨਸ਼ਾਰਨ ਤੱਕ 11.6 ਕਿ. ਮੀ. ਦੀ ਦੂਰੀ ਨੂੰ 5 ਘੰਟੇ 18 ਮਿੰਟ 23 ਸੈਕੰਡ ਵਿਚ ਪੂਰਾ ਕੀਤਾ। ਉਸ ਨੇ 26 ਜੁਲਾਈ 2018 ਨੂੰ ਇਹ ਉਪਲੱਬਧੀ ਹਾਸਲ ਕੀਤੀ ਸੀ ਜਿਸਦੇ ਲਈ ਉਸ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਸ ਵਿਚ ਦਰਜ ਕੀਤਾ ਗਿਆ।
ਦਿੱਲੀ ਦੀ ਪਾਹੁਜਾ ਪਹਿਲੀ ਅਜਿਹੀ ਭਾਰਤੀ ਤੈਰਾਕ ਹੈ ਜਿਸ ਨੇ 5 ਵੱਖ-ਵੱਖ ਲੇਕ ਨੂੰ 5 ਦਿਨਾ ‘ਚ ਪਾਰ ਕੀਤਾ ਹੈ। ਇਸ ਵਿਚ ਲੇਕ ਬੁਕਾਨਨ, ਇੰਕਸ ਲੇਕ, ਲੇਕ ਐਲਬੀਜੇ, ਲੇਕ ਮਾਰਬਲ ਫਾਲਸ ਅਤੇ ਲੇਕ ਟ੍ਰੇਵਿਸ ਸ਼ਾਮਲ ਹੈ। ਇਹ ਸਾਰੇ ਲੇਕ ਅਮਰੀਕਾ ਦੇ ਟੈਕਸਾਸ ਵਿਚ ਹੈ। ਉਸ ਨੇ ਸਾਲ 2010 ਵਿਚ ਟੇਕਸ ਰਾਬਰਟਸਨ, ਹਾਈਲੈਂਡ ਲੇਕਸ, ਚੈਲੰਜ ਆਸਟਿਨ ਟੇਕਸਾਸ ਵਿਚ ਤੀਜਾ ਸਥਾਨ ਹਾਸਲ ਕੀਤਾ ਸੀ।