ਤੁਹਾਡਾ ਖਾਣਾ ਕੈਂਸਰ ਦਾ ਕਾਰਨ ਤਾਂ ਨਹੀਂ, ਸਰਵੇਖਣ ਕੀ ਕਹਿੰਦੇ ਹਨ

ਨਵੀਦਿਲੀ-ਫਰਾਂਸੀਸੀ ਖੋਜਕਾਰਾਂ ਨੇ ਪ੍ਰੋਸੈੱਸਡ (ਡੱਬਾ ਜਾਂ ਪੈਕੇਟਾਂ ‘ਚ ਬੰਦ) ਖਾਣ ਵਾਲੇ ਪਦਾਰਥਾਂ ਕਾਰਨ ਕੈਂਸਰ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।
ਕੇਕ, ਚਿਕਨ ਨਗਟਸ ਅਤੇ ਬ੍ਰੈਡ ਨਾਲ ਬਣੇ “ਅਲਟ੍ਰਾ-ਪ੍ਰੋਸੈੱਸਡ” ਭੋਜਨ ਦਾ ਵਰਗੀਕਰਨ ਕੀਤਾ ਗਿਆ ਹੈ।
ਅਜਿਹਾ ਖਾਣਾ ਖਾਣ ਵਾਲੇ 1,05,000 ਹਜ਼ਾਰ ਲੋਕਾਂ ‘ਤੇ ਕੀਤੇ ਗਏ ਅਧਿਐਨ ਮੁਤਾਬਕ ਉਨ੍ਹਾਂ ਵਿੱਚ ਕੈਂਸਰ ਦਾ ਵਧੇਰੇ ਖ਼ਤਰਾ ਹੈ।
ਖੋਜ ਬਾਰੇ ਬਹੁਤ ਸਾਰੀਆਂ ਸਾਵਧਾਨੀਆਂ ਦੱਸੀਆਂ ਜਾ ਰਹੀਆਂ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਖੁਰਾਕ ਸਭ ਤੋਂ ਵਧੀਆ ਹੈ।
ਪੈਕ ਕੀਤੇ ਗਏ ਭੋਜਨ
ਵੱਡੀ ਮਾਤਰਾ ‘ਚ ਤਿਆਰ ਅਤੇ ਪੈਕ ਕੀਤੇ ਗਏ ਬ੍ਰੈੱਡ ਅਤੇ ਬੰਨ
ਮਿੱਠੇ ਜਾਂ ਜ਼ਾਇਕੇਦਾਰ ਪੈਕ ਕੀਤੇ ਗਏ ਸਨੈਕਸ
ਚਾਕਲੈਟ ਅਤੇ ਮਠਿਆਈਆਂ
ਸੋਢਾ ਅਤੇ ਸੌਫਟ ਡਰਿੰਕਜ਼
ਮੀਟਬਾਲ, ਪੋਲਟਰੀ ਉਤਪਾਦ ਅਤੇ ਮੱਛੀ ਦੇ ਨਗੈੱਟਸ
ਨੂਡਲਜ਼ ਅਤੇ ਸੂਪ
ਫਰੋਜ਼ਨ ਜਾਂ ਤਿਆਰ ਭੋਜਨ
ਖੰਡ, ਤੇਲ ਅਤੇ ਵੱਧ ਚਰਬੀ ਵਾਲਾ ਖਾਣਾ
ਅਜਿਹੇ ਭੋਜਨ ਕਾਰਨ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਸਿਗਰਟ ਤੋਂ ਇਲਾਵਾ ਵੱਧ ਭਾਰ ਵੀ ਬਿਮਾਰੀ ਦਾ ਕਾਰਨ ਬਣਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਾ ਕਹਿਣਾ ਹੈ ਕਿ ਪ੍ਰੋਸੈੱਸ ਕੀਤੇ ਮੀਟ ਕਾਰਨ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਪ੍ਰੋਸੈੱਸਡ ਮੀਟ ਕੈਂਸਰ ਦੇ
ਇੱਕ ਟੀਮ ਨੇ ਯੂਨੀਵਰਸਾਈਟ ਸੋਰਬੋਨ ਪੈਰਿਸ ਸਾਈਟ ‘ਚ ਦੋ ਦਿਨ ਸਰਵੇਖਣ ਕੀਤਾ ਕਿ ਲੋਕ ਕੀ ਖਾਂਦੇ-ਪੀਂਦੇ ਹਨ।
ਜਿਨ੍ਹਾਂ ‘ਤੇ ਅਧਿਐਨ ਕੀਤਾ ਗਿਆ ਹੈ ਉਹ ਵਧੇਰੇ ਮੱਧ ਵਰਗੀ ਉਮਰ ਦੀਆਂ ਔਰਤਾਂ ਸਨ, ਜਿਸ ਨੂੰ ਪੰਜ ਸਾਲਾਂ ਔਸਤਨ ਵਜੋਂ ਅਪਣਾਇਆ ਗਿਆ।
ਸਿੱਟੇ ਵਜੋਂ ਬ੍ਰਿਟਿਸ਼ ਮੈਡੀਕਲ ਜਰਨਲ ਦੇ ਅੰਕੜੇ ਮੁਤਾਬਕ ਖਾਣੇ ਵਿੱਚ ਅਲਟ੍ਰਾ-ਪ੍ਰੋਸੈੱਸਡ ਭੋਜਨ ਦਾ ਅਨੁਪਾਤ 10 ਫੀਸਦ ਵਧਿਆ ਅਤੇ ਫਿਰ ਕੈਂਸਰ ਦੇ ਅੰਕੜਿਆਂ ਵਿੱਚ 12 ਫੀਸਦ ਵਾਧਾ ਹੋਇਆ।
ਅਧਿਐਨ ਦੌਰਾਨ ਹੇਠ ਲਿਖੇ ਤੱਥ ਸਾਹਮਣੇ ਆਏ:
ਔਸਤਨ 18 ਫੀਸਦ ਲੋਕਾਂ ਦਾ ਖਾਣਾ ਅਲਟ੍ਰਾ ਪ੍ਰੋਸੈੱਸਡ ਹੈ।
ਔਸਤਨ ਸਾਲਾਨਾ ਪ੍ਰਤੀ 10 ਹਜ਼ਾਰ ‘ਚ 79 ਵਿਆਕਤੀ ਕੈਂਸਰ ਪੀੜਤ ਹੁੰਦੇ ਹਨ।10 ਫੀਸਦ ਪ੍ਰੋਸੈੱਸਡ ਖਾਣੇ ਦੇ ਅਨੁਪਾਤ ਦੇ ਵਧਣ ਨਾਲ ਸਾਲਾਨਾ 10 ਹਜ਼ਾਰ ਲੋਕਾਂ ਵਿਚੋਂ 9 ਹੋਰ ਕੈਂਸਰ ਪੀੜਤ ਹੋ ਸਕਦੇ ਹਨ।
ਖੋਜਕਾਰ ਕਹਿੰਦੇ ਹਨ, “ਨਤੀਜੇ ਇਹ ਦੱਸਦੇ ਹਨ ਕਿ ਤੇਜ਼ੀ ਨਾਲ ਅਲਟ੍ਰਾ-ਪ੍ਰੋਸੈੱਸਡ ਖਾਣੇ ਦੀ ਵੱਧ ਰਹੀ ਵਰਤੋਂ ਕਾਰਨ ਆਉਣ ਵਾਲੇ ਦਹਾਕਿਆਂ ਵਿੱਚ ਕੈਂਸਰ ਦੇ ਮਾਮਲੇ ਹੋਰ ਵਧ ਸਕਦੇ ਹਨ।”
ਪਰ ਉਨ੍ਹਾਂ ਨੇ ਕਿਹਾ ਇਸ ਸਿੱਟੇ ਨੂੰ ਵੱਡੀ ਪੱਧਰ ‘ਤੇ ਪੁਸ਼ਟੀ ਕਰਨ ਲਈ ਹੋਰ ਅਧਿਐਨ ਦੀ ਲੋੜ ਹੈ ਅਤੇ ਇਸ ਦੇ ਪਿੱਛੇ ਕਾਰਨ ਕੀ ਹੋ ਸਕਦਾ ਹੈ ਇਹ ਸਥਾਪਿਤ ਕਰਨ ਦੀ ਵੀ ਲੋੜ ਹੈ।
‘ਵਾਰਨਿੰਗ ਸਿਗਨਲ’
ਇਹ ਅਧਿਐਨ ਅੰਤਿਮ ਨਤੀਜੇ ਤੋਂ ਵੀ ਅੱਗੇ ਹੈ ਕਿ ਅਲਟ੍ਰਾ-ਪ੍ਰੋਸੈੱਸਡ ਖਾਣਾ ਕੈਂਸਰ ਦੇ ਕਾਰਨ ਹੋ ਸਕਦਾ ਹੈ।
ਇੱਥੇ ਹੋਰ ਵੀ ਕਈ ਤੱਥ ਮੌਜੂਦ ਹਨ ਜਿਵੇਂ ਕਿ ਕੁਝ ਲੋਕ ਜੋ ਜ਼ਿਆਦਾਤਰ ਅਲਟ੍ਰਾ-ਪ੍ਰੋਸੈੱਸਡ ਭੋਜਨ ਖਾਣ ਦੇ ਬਾਵਜੂਦ ਉਨ੍ਹਾਂ ‘ਚ ਕੁਝ ਹੋਰ ਵੀ ਅਜਿਹੇ ਕਾਰਨ ਸਾਹਮਣੇ ਆਏ ਜੋ ਕੈਂਸਰ ਨਾਲ ਸਬੰਧਿਤ ਸਨ।
ਇਸ ਤਰ੍ਹਾਂ ਜੋ ਵਿਅਕਤੀ ਸਿਗਰਟ ਪੀਂਦੇ ਸਨ, ਘੱਟ ਚੁਸਤ ਸਨ, ਜ਼ਿਆਦਾ ਕੈਲਰੀ ਖਾਣ ਅਤੇ ਗਰਭ ਨਿਰੋਧਕ ਗੋਲੀਆਂ ਦਾ ਸੇਵਨ ਕਰਨ ਦੀ ਵਧੇਰੇ ਸੰਭਾਵਨਾ ਬਣ ਜਾਂਦੀ ਹੈ।
ਹਾਲਾਂਕਿ ਖੋਜਕਾਰਾਂ ਨੇ ਇਸ ਲਈ ਆਪਣੇ ਵਿਸ਼ਲੇਸ਼ਣ ਨੂੰ ਇਕਸਾਰ ਕਰਦਿਆਂ ਕਿਹਾ ਕਿ “ਖੋਜ ਨੂੰ ਬਿਲਕੁਲ ਦਰਕਿਨਾਰ ਨਹੀਂ ਕੀਤਾ ਜਾ ਸਕਦਾ”।
ਕੈਂਸਰ ਰਿਸਰਚ ਬ੍ਰਿਟੇਨ ਦੀ ਰੋਕਥਾਮ ਦੇ ਮਾਹਿਰ ਪ੍ਰੋਫੈੱਸਰ ਲਿੰਡਾ ਬੋਲਟ ਦਾ ਕਹਿਣਾ ਹੈ, “ਇਹ ਪਤਾ ਹੈ ਕਿ ਅਜਿਹਾ ਖਾਣਾ ਖਾਣ ਨਾਲ ਭਾਰ ਵਧਦਾ ਹੈ ਅਤੇ ਭਾਰ ਵਧਣ ਜਾਂ ਮੋਟਾਪੇ ਨਾਲ ਕੈਂਸਰ ਵਧਣ ਦਾ ਖ਼ਦਸ਼ਾ ਵਧੇਰੇ ਹੁੰਦਾ ਹੈ। ਇਸ ਲਈ ਖਾਣੇ ਅਤੇ ਮੋਟਾਪੇ ਦੇ ਪ੍ਰਭਾਵ ਤੋਂ ਨਿਜਾਤ ਪਾਉਣਾ ਔਖਾ ਹੈ।”
ਉਨ੍ਹਾਂ ਨੇ ਕਿਹਾ ਕਿ ਇਹ ਸਰਵੇਖਣ “ਸਾਡੇ ਲਈ ਇੱਕ ਚੇਤਾਵਨੀ ਹੈ ਕਿ ਸਾਨੂੰ ਸਿਹਤਮੰਦ ਭੋਜਨ ਹੀ ਖਾਣਾ ਚਾਹੀਦਾ ਹੈ” ਪਰ ਲੋਕਾਂ ਨੂੰ ਥੋੜ੍ਹੀ ਮਾਤਰਾ ਵਿੱਚ ਪ੍ਰੋਸੈੱਸਡ ਖਾਣਾ ਖਾਣ ‘ਚ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ ਜਦੋਂ ਤੱਕ ਉਨ੍ਹਾਂ ਨੂੰ ਫਲ, ਸਬਜ਼ੀਆਂ ਅਤੇ ਫਾਈਬਰ ਮਿਲ ਰਹੇ ਹਨ।
ਨੌਰਵਿਚ ਦੇ ਕੁਆਰਡ੍ਰਮ ਇੰਸਟੀਚਿਊਟ ਤੋਂ ਡਾਕਟਰ ਲਾਨ ਜੋਨਸਨ ਦਾ ਕਹਿਣਾ ਹੈ, “ਅਧਿਐਨ ਕੁਝ ਕਮਜ਼ੋਰ ਸੰਸਥਾਵਾਂ ‘ਤੇ ਕੀਤਾ ਗਿਆ ਹੈ।”
ਇੱਕ ਗੰਭੀਰ ਚੇਤਾਵਨੀ
ਉਨ੍ਹਾਂ ਅੱਗੇ ਕਿਹਾ, “ਦਿੱਕਤ ਇਹ ਹੈ ਕਿ ਅਲਟ੍ਰਾ-ਪ੍ਰੋਸੈੱਸਡ ਭੋਜਨ ਦੀ ਪਰਿਭਾਸ਼ਾ ਜੋ ਉਨ੍ਹਾਂ ਨੇ ਵਰਤੀ ਹੈ ਉਹ ਬੇਹੱਦ ਵਿਸ਼ਾਲ ਦਾਇਰਾ ਰੱਖਦੀ ਹੈ ਅਤੇ ਕਮਜ਼ੋਰ ਢੰਗ ਨਾਲ ਪ੍ਰਭਾਸ਼ਿਤ ਕੀਤੀ ਗਈ ਹੈ। ਇਹ ਤੈਅ ਕਰਨਾ ਅਸੰਭਵ ਹੈ ਕਿ ਕੀ ਅਜਿਹਾ ਕੋਈ ਕਾਰਨ ਦੇਖਿਆ ਗਿਆ ਹੈ।”
ਕਿੰਗਜ਼ ਕਾਲਜ ਲੰਡਨ ਵਿੱਚ ਪ੍ਰੋਫੈੱਸਰ ਟੌਮ ਸੈਂਡਰਜ਼ ਮੁਤਾਬਕ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਭੋਜਨ (ਅਲਟ੍ਰਾ-ਪ੍ਰੋਸੈੱਸਡ) ਖਾਣੇ ਦੀ ਪਰਿਭਾਸ਼ਾ ਕਈ ਆਦਤਾਂ ਨੂੰ ਉਜਾਗਰ ਕਰਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਵੱਡੀ ਮਾਤਰਾ ਵਿੱਚ ਬ੍ਰੈਡਾਂ ਦਾ ਉਤਪਾਦਨ ਕਰਨਾ ਅਲਟ੍ਰਾ-ਪ੍ਰੋਸੈੱਸਡ ਖਾਣੇ ਦੇ ਵਰਗ ਵਿੱਚ ਆ ਜਾਂਦਾ ਹੈ ਪਰ ਘਰ ਵਿੱਚ ਬਣੀ ਬ੍ਰੈੱਡ ਇਸ ਦਾਇਰੇ ਤੋਂ ਬਾਹਰ ਹੁੰਦੀ ਹੈ।
ਪ੍ਰੋ. ਸੈਂਡਰਜ਼ ਦਾ ਕਹਿਣਾ ਹੈ, “ਇਹ ਵਰਗੀਕਰਨ ਇੱਕ-ਪੱਖੀ ਹੀ ਹੈ। ਇਸ ‘ਤੇ ਆਧਾਰਿਤ ਹੈ ਕਿ ਖਾਣਾ ਜੋ ਕਿਸੇ ਕੰਪਨੀ ਵਿੱਚ ਬਣਿਆ ਹੈ ਜਾਂ ਘਰ ਵਿੱਚ ਬਣਿਆ ਹੈ ਉਸ ਵਿੱਚ ਨਿਊਟ੍ਰੀਸ਼ਨ ਜਾਂ ਕੈਮੀਕਲ ਦੀ ਮਾਤਰਾ ਵਿੱਚ ਫ਼ਰਕ ਹੋ ਸਕਦਾ ਹੈ ਅਜਿਹਾ ਕਹਿਣਾ ਵੀ ਗਲਤ ਹੈ।”

Leave a Reply

Your email address will not be published. Required fields are marked *