ਨਵੀਂ ਦਿੱਲੀ—ਮਹਿੰਗਾ ਪਿਆਜ਼ ਇਕ ਵਾਰ ਫਿਰ ਤੁਹਾਡੇ ਖਾਣੇ ਦਾ ਸੁਆਦ ਵਿਗਾੜ ਸਕਦਾ ਹੈ। ਮਹਾਰਾਸ਼ਟਰ ਦੇ ਲਾਸਲਗਾਂਵ ਮੰਡੀ ‘ਚ ਥੋਕ ਪਿਆਜ਼ ਦੀ ਕੀਮਤ ਪਿਛਲੇ ਕੁਝ ਦਿਨਾਂ ‘ਚ 50 ਫੀਸਦੀ ਦਾ ਵਾਧਾ ਹੋ ਗਿਆ ਹੈ। ਵਪਾਰੀਆਂ ਦਾ ਦਾਅਵਾ ਹੈ ਕਿ ਸੂਬੇ ‘ਚ ਸੁੱਕੇ ਵਰਗੇ ਹਾਲਾਤ ਦੇ ਚੱਲਦੇ ਇਸ ਸਾਲ ਪਿਆਜ਼ ਦੀ ਪੈਦਾਵਾਰ ਘੱਟ ਰਹੇਗੀ। ਲਾਸਲਗਾਂਵ ਏਸ਼ੀਆ ਦੇ ਸਭ ਤੋਂ ਵੱਡੀ ਪਿਆਜ਼ ਦੀ ਮੰਡੀ ਹੈ। ਦੀਵਾਲੀ ਦੇ ਮੌਕੇ ‘ਤੇ ਥੋਕ ਮਾਰਕਿਟ ਬੰਦ ਰਹੇਗੀ, ਜਿਸ ਨਾਲ ਪਿਆਜ਼ ਦੀ ਖੁਦਰਾ ਕੀਮਤ ਵਧ ਕੇ 40 ਤੋਂ 45 ਰੁਪਏ ਤੱਕ ਜਾ ਸਕਦੀ ਹੈ। ਦੇਸ਼ ਭਰ ‘ਚ ਪਿਆਜ਼ ਦੀਆਂ ਕੀਮਤਾਂ ਲਾਸਲਗਾਂਵ ਏ.ਪੀ.ਐੱਮ.ਸੀ. ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ। ਪਿਛਲੇ ਸ਼ੁੱਕਰਵਾਰ ਨੂੰ ਪਿਆਜ਼ ਦੀ ਔਸਤ ਥੋਕ ਕੀਮਤ 12 ਰੁਪਏ ਪ੍ਰਤੀ ਕਿਲੋ ਸੀ, ਜੋ ਸੋਮਵਾਰ ਅਤੇ ਮੰਗਲਵਾਰ ਨੂੰ 50 ਫੀਸਦੀ ਵਧ ਕੇ 18 ਰੁਪਏ ਪ੍ਰਤੀ ਕਿਲੋ ਹੋ ਗਈ। ਅਜੇ ਦੇਸ਼ ਭਰ ਦੇ ਜ਼ਿਆਦਾਤਰ ਇਲਾਕਿਆਂ ‘ਚ ਪਿਆਜ਼ ਦੀਆਂ ਖੁਦਰਾ ਕੀਮਤਾਂ 15 ਤੋਂ 20 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਚੱਲ ਰਹੀ ਹੈ।
Related Posts
ਈ-ਵਾਲਿਟ ਬਣਿਆ ਪੈਸੇ ਟਰਾਂਸਫਰ ਕਰਨ ਦਾ ਸਸਤਾ ਸਾਧਨ
ਨਵੀਂ ਦਿੱਲੀ— ਹੁਣ ਮੋਬਾਇਲ ਈ-ਵਾਲਿਟ ਦੇ ਯੂਜ਼ਰਸ ਜਲਦ ਹੀ ਇਕ ਵਾਲਿਟ ਤੋਂ ਦੂਜੇ ਵਾਲਿਟ ‘ਚ ਵੀ ਪੈਸੇ ਟਰਾਂਸਫਰ ਕਰ ਸਕਣਗੇ।…
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਿੜੀਆਘਰ ਵਿਖੇ ਸੈਲਾਨੀਆਂ ਨੂੰ ਸਬਜ਼ੀਆਂ ਦੀ ਪਨੀਰੀ ਅਤੇ ਬੂਟੇ ਵੰਡੇ
ਵਾਤਾਵਰਣ ਦੀ ਸੰਭਾਲ ਲਈ ਲੋਕ ਅੱਗੇ ਆਉਣ-ਡੀ ਐਫ ਓ ਜ਼ੀਰਕਪੁਰ : ਜੰਗਲਾਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਛੱਤਬੀੜ ਚਿੜੀਆਘਰ…
ਜੀਤੂ ਫੌਜੀ ਨੂੰ 14 ਦਿਨ ਲਈ ਜੇਲ ਭੇਜਿਆ
ਲਖਨਊ, 9 ਦਸੰਬਰ (ਏਜੰਸੀ)-ਬੁਲੰਦ ਸ਼ਹਿਰ ‘ਚ ਗਊ ਹੱਤਿਆ ਨੂੰ ਲੈ ਕੇ ਹੋਈ ਹਿੰਸਾ, ਜਿਸ ‘ਚ ਇੰਸਪੈਕਟਰ ਤੇ ਇਕ ਨੌਜਵਾਨ ਮਾਰਿਆ…