ਜਦੋਂ ਵੀ ਕਦੇ ਲੋਹੜੀ ਦਾ ਤਿਉਹਾਰ ਆਉਂਦਾ ਹੈ ਤਾਂ ਬਾਬੇ ਦੁੱਲੇ ਦੀ ਯਾਦ ਸਾਡੇ ਚੇਤਿਆਂ ਵਿਚ ਐਦਾਂ ਉਕਰ ਆਉਂਦੀ ਹੈ ਜਿਵੇਂ ਸਮੁੰਦਰ ਦੇ ਸ਼ਾਂਤ ਪਾਣੀਆਂ ਵਿਚ ਕੋਈ ਛੱਲ ਉਠ ਪਈ ਹੋਵੇ। ਸਾਂਦਲ ਬਾਰ ਤੋਂ ਉਠ ਕੇ ਬਾਬੇ ਦੁੱਲੇ ਦਾ ਨਾਂ ਅੱਜ ਪੂਰੀ ਦੁਨੀਆਂ ਦੇ ਪੰਜਾਬੀਆਂ ਦੇ ਮਨਾਂ ਵਿਚ ਸਾਂਭਿਆ ਪਿਆ ਹੈ। ਬਾਬੇ ਦੁੱਲੇ ਦੀ ਜਿ਼ੰਦਗੀ ਦੀ ਕਹਾਣੀ ਇਸ ਗੱਲ ਦਾ ਪ੍ਰਤੀਕ ਹੈ ਕਿ ਸਮੇਂ ਦਾ ਹਾਕਮ ਕਿੰਨਾ ਵੀ ਜਰਵਾਣਾ ਕਿਉਂ ਨਾ ਹੋਵੇ, ਪੰਜ ਪਾਣੀਆਂ ਦੇ ਜਾਇਆਂ ਨੇ ਝੁਕਣਾ ਨਹੀਂ ਸਿੱਖਿਆ। 1599 ਵਿਚ ਲਾਹੌਰ ਦੇ ਦਿੱਲੀ ਦਰਵਾਜ਼ੇ ਵਿਚ ਫਾਂਸੀ ਦਾ ਰੱਸਾ ਚੁੰਮ ਕੇ ਉਸ ਨੇ ਸਾਬਤ ਕੀਤਾ ਕਿ ਦੁਨੀਆਂ ਦੀ ਕੋਈ ਵੀ ਦੌਲਤ ਤਖਤੋ ਤਾਜ ਆਪਣੀ ਅਪਣੀ ਅਣਖ ਤੋਂ ਉਪਰ ਨਹੀਂ ਹੁੰਦਾ। ਲਾਹੌਰ ਦੇ ਮਿਆਣੀ ਸਾਹਿਬ ਦੇ ਕਬਰਸਤਾਨ ਵਿਚ ਉਸ ਦੀ ਕਬਰ ਤੇ ਭਾਵੇਂ ਸਮੇਂ ਦੇ ਹਾਕਮਾਂ ਨੇ ਭਾਜੜ ਪਾਵਾਂ ਲਾਹੌਰ ਮਿਟਾ ਦਿੱਤਾ ਹੈ ਪਰ ਪੰਜ ਪਾਣੀਆਂ ਚੋਂ ਉਸ ਦੀ ਰੂਹ ਦੇ ਇਹ ਬੋਲ ਅੱਜ ਵੀ ਗੂੰਜਦੇ ਸੁਣਾਈ ਦਿੰਦੇ ਹਨ।
ਇਹ ਵੀ ਇਕ ਤਰਸਾਦੀ ਹੈ ਕਿ ਲਹਿੰਦੇ ਪੰਜਾਬ ਵਿਚ ਨਵੀਂ ਪੀੜ੍ਹੀ ਵਿਚੋਂ ਕੋਈ ਵਿਰਲਾ ਹੀ ਬਾਬੇ ਦੁੱਲੇ ਦਾ ਨਾਂ ਜਾਣਦਾ ਹੈ ਇਸ ਬਾਰੇ ਗੱਲ ਕਰਦਿਆਂ ਚੱਕ ਸਤਾਰਾਂ ਕਸੂਰ ਦੇ ਰਹਿਣ ਵਾਲੇ ਦਿਲ ਮੁਹੰਮਦ ਨੇ ਦੱਸਿਆ ਕਿ ਨਵੀਂ ਪੀੜ੍ਹੀ ਪੰਜਾਬੀ ਵਿਰਾਸਤ ਤੋਂ ਕੋਰੀ ਹੋ ਚੁੱਕੀ ਹੈ ਕੋਈ ਵਿਰਲਾ ਹੀ ਲੋਹੜੀ ਤੇ ਬਾਬੇ ਦੁੱਲੇ ਬਾਰੇ ਜਾਣਦਾ ਹੈ।
ਉਤਰੀ ਭਾਰਤ ਵਿਚ ਖਾਸ ਕਰ ਕੇ ਤੇ ਪੰਜਾਬ ਵਿਚ ਲੋਹੜੀ ਦਾ ਜਸ਼ਨ ਵੇਖਣ ਵਾਲਾ ਹੁੰਦਾ ਹੈੇ। ਇਸ ਦਿਨ ਨਿਆਣੇ ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋਈ ਹੈ, ਦੇ ਗੀਤ ਗਾ ਕੇ ਬਾਬੇ ਦੁੱਲੇ ਨੂੰ ਯਾਦ ਕਰਦੇ ਹਨ ਅਤੇ ਗਲੀ ਗਲੀ ਵਿਚ ਲੋਹੜੀ ਮੰਗ ਕੇ ਇਹ ਸੁਨੇਹਾ ਦਿੰਦੇ ਨੇ ਕਿ ਆਪਣੀ ਅਣਖ ਲਈ ਮਰਨ ਵਾਲੇ ਸਦਾ ਲੋਕਾਂ ਦੇ ਚੇਤਿਆਂ ਵਿਚ ਰਹਿੰਦੇ ਹਨ।
ਰਾਜਵਿੰਦਰ ਕੌਰ