ਦਿਲੀ– ‘ਡਿਜੀਟਲ ਇੰਡੀਆ’ ਦੀ ਮੁਹਿੰਮ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਨੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਗੱਲ ਮੈਕੇਂਜੀ ਦੀ ਇਕ ਹਾਲੀਆ ਸਟਡੀ ’ਚ ਕਹੀ ਗਈਹੈ। ‘ਡਿਜੀਟਲ ਇੰਡੀਆ ਟੈਕਨਾਲੋਜੀ ਟੂ ਟ੍ਰਾਂਸਫਾਰਮ ਏ ਕਨੈਕਟਿਡ ਨੈਸ਼ਨ’ ਟਾਈਟਲ ਵਾਲੀ ਇਸ ਸਟਡੀ ’ਚ ਕਿਹਾ ਗਿਆ ਹੈ ਕਿ ਡਿਜੀਟਲ ਅਡਾਪਸ਼ਨ ਇੰਡੈਕਸ ’ਚ ਗ੍ਰੋਥ ਦੇ ਮਾਮਲੇ ’ਚ ਭਾਰਤ ਦੀ ਰਫਤਾਰ ਚੀਨ ਤੋਂ ਦੁਗਣੀ ਹੋ ਗਈ ਹੈ। ਸਟਡੀ ਮੁਤਾਬਕ, 2014 ਤੋਂ ਡਿਜੀਟਲ ਅਡਾਪਸ਼ਨ ਇੰਡੈਕਸ ’ਚ ਭਾਰਤ ਦੀ ਗ੍ਰੋਥ 90 ਫੀਸਦੀ ਰਹੀ ਹੈ। ਉਥੇ ਹੀ ਚੀਨ ਦੀ ਗ੍ਰੋਥ ਭਾਰਤ ਦੀ ਅੱਧੀ ਯਾਨੀ 45 ਫੀਸਦੀ ਰਹੀ। ਇਸ ਇੰਡੈਕਸ ’ਚ ਗ੍ਰੋਥ ਦੇ ਮਾਮਲੇ ’ਚ ਰੂਸ ਅਤੇ ਜਰਮਨੀ ਵਰਗੇ ਦੇਸ਼ ਵੀ ਭਾਰਤ ਤੋਂ ਪੱਛਿ ਰਹੇ ਹਨ। ਸਟਡੀ ’ਚ ਕਿਹਾ ਗਿਆਹੈ ਕਿ ਡਾਟਾ ਸਸਤਾ ਹੋਣ ਕਾਰਨ ਭਾਰਤ ’ਚ ਡਾਟਾ ਦੀ ਖਪਤ ਕਰੀਬ 100 ਗੁਣਾ ਵਧੀ ਹੈ।
Related Posts
ਜਨਾਬ ਸਾਡੇ ਵੱਲ ਵੀ ਲਉ ਤੱਕ, ਅਸੀਂ ਬਸ ਮੰਗਦੇ ਹਾਂ ਦੋ ਘੜੀ ਬੈਠਣ ਦਾ ਹੱਕ
ਤ੍ਰਿਵੇਂਦਰਮ : ਕੇਰਲ ਵਿੱਚ ਸਿਲਕ ਦੀਆਂ ਸਾੜ੍ਹੀਆਂ ਦੇ ਵੱਡੇ-ਵੱਡੇ ਸ਼ੋਅਰੂਮ ਅਤੇ ਉਨ੍ਹਾਂ ਵਿੱਚ ਸੋਹਣੀਆਂ ਸਾੜ੍ਹੀਆਂ ਪਾ ਕੇ ਖੜ੍ਹੀਆਂ ਸੇਲਜ਼ਵੂਮੈਨ ਇੱਕ…
ਸਮੇਂ ਦੇ ਨਾਲ-ਨਾਲ ਬਦਲਦੇ ਮੋਹ ਪਿਆਰ ਦੇ ਅਰਥ
ਪਿਆਰ ਇੱਕੋ ਇੱਕ ਅਹਿਸਾਸ ਹੈ ਜਿਸ ਨਾਲ ਜਿੰਦਗੀ ਮਾਨਣਯੋਗ ਬਣਦੀ ਹੈ। ਪਰ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਪਿਆਰ ਦੇ ਅਰਥ…
ਮੈਡਲ ਜਿੱਤ ਕੇ ਵੀ ਮੋਗੇ ਦੇ ਖੇਤਾਂ ‘ਚ ਝੋਨਾ ਲਾ ਰਹੀਆਂ ਕੁੜੀਆਂ
“ਪੰਜਾਬ ਪੱਧਰ ‘ਤੇ ਕੁਸ਼ਤੀ ਕਰਕੇ 10 ਵਾਰ ਸੋਨ ਤਮਗੇ ਜਿੱਤੇ ਹਨ। ਪੰਜ ਵਾਰ ਕੌਮੀ ਪੱਧਰ ਦੀ ਕੁਸ਼ਤੀ ਲੜ ਕੇ ਕਾਂਸੀ…